channel punjabi
International News USA

ਹੁਣ ਫਾਈਜ਼ਰ ਨੇ ਵੀ ਆਪਣੀ ਆਪਣੀ ਵੈਕਸੀਨ ਭਾਰਤ ‘ਚ ਤਿਆਰ ਕਰਨ ਦਾ ਬਣਾਇਆ ਮਨ ! ਪਾਕਿਸਤਾਨ ‘ਚ ਵੀ ਭਾਰਤ ‘ਚ ਤਿਆਰ ਵੈਕਸੀਨ ਦੀ ‌ਮੰਗ

ਵਾਸ਼ਿੰਗਟਨ : ਇਸ ਸਮੇਂ ਕੋਰੋਨਾ ਵੈਕਸੀਨ ਨੂੰ ਲੈ ਕੇ ਭਾਰਤ ਚਰਚਾ ਵਿੱਚ ਹੈ। ਭਾਰਤੀ ਦਵਾ ਕੰਪਨੀਆਂ ਵਲੋਂ ਤਿਆਰ ਵੈਕਸੀਨ ਦੀ ਦੁਨੀਆ ਭਰ ਵਿੱਚ ਮੰਗ ਹੈ। ਦਰਅਸਲ ਭਾਰਤੀ ਕੰਪਨੀਆਂ ਦੀ ਵੈਕਸੀਨ ਵਧੇਰੇ ਸੁਰੱਖਿਤ ਅਤੇ ਪ੍ਰਭਾਵੀ ਮੰਨੀ ਜਾ ਰਹੀ ਹੈ। ਕੋਰੋਨਾ ਵਾਇਰਸ ਕਾਰਨ ਸਭ ਤੋਂ ਵਧ ਪ੍ਰਭਾਵਿਤ ਦੇਸ਼ ਅਮਰੀਕਾ ਵੀ ਭਾਰਤ ਅੰਦਰ ਤਿਆਰ ਵੈਕਸੀਨ ਦਾ ਚਾਹਵਾਨ ਹੈ। ਹੁਣ ਅਮਰੀਕਾ ਦੀ ਫਾਈਜ਼ਰ ਕੰਪਨੀ ਨੇ ਆਪਣੀ ਕੋਰੋਨਾ ਵੈਕਸੀਨ ਦਾ ਭਾਰਤ ਦੀ ਭਾਈਵਾਲੀ ‘ਚ ਭਾਰਤ ‘ਚ ਹੀ ਉਤਪਾਦਨ ਕਰਨ ਦੀ ਇੱਛਾ ਪ੍ਰਗਟਾਈ ਹੈ। ਅਮਰੀਕੀ ਕੰਪਨੀ ਚਾਹੁੰਦੀ ਹੈ ਕਿ ਭਾਰਤ ‘ਚ ਉਸ ਦਾ ਕਲੀਨਿਕਲ ਟ੍ਰਾਇਲ ਜਲਦ ਪੂਰਾ ਕਰ ਲਿਆ ਜਾਵੇ। ਕੰਪਨੀ ਉਤਪਾਦਨ ਤੋਂ ਬਾਅਦ ਬਰਾਮਦ ਤੇ ਕੀਮਤਾਂ ‘ਚ ਆਜ਼ਾਦੀ ਵੀ ਚਾਹੁੰਦੀ ਹੈ।

ਜ਼ਿਕਰਯੋਗ ਹੈ ਕਿ ਫਾਈਜ਼ਰ ਨੇ ਸਭ ਤੋਂ ਪਹਿਲਾਂ ਆਪਣੀ ਵੈਕਸੀਨ ਨੂੰ ਮਨਜ਼ੂਰੀ ਦੇਣ ਲਈ ਅਰਜ਼ੀ ਦਿੱਤੀ ਸੀ ਪਰ ਭਾਰਤ ਨੇ ਕਲੀਨਿਕਲ ਟ੍ਰਾਇਲ ਦੀਆਂ ਸਾਰੀਆਂ ਰਸਮੀ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ ਹੀ ਮਨਜ਼ੂਰੀ ਦੇਣ ਦੀ ਗੱਲ ਕਹੀ ਸੀ। ਹੁਣ ਕੰਪਨੀ ਨੇ ਫਿਰ ਹੋਰ ਜ਼ਿਆਦਾ ਡਾਟਾ ਮੁਹੱਈਆ ਕਰਵਾਉਂਦੇ ਹੋਏ ਗੱਲ ਅੱਗੇ ਵਧਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਫਾਈਜ਼ਰ ਦੀ ਵੈਕਸੀਨ ਬ੍ਰਾਜ਼ੀਲ ਦੇ ਵੈਰੀਐਂਟ ‘ਤੇ ਵੀ ਕਾਰਗਰ ਹੈ।

ਮੌਜੂਦਾ ਸਮੇਂ ਆਕਸਫੋਰਡ-ਏਸਟ੍ਰਾਜੇਨੇਕਾ ਦੀ ਕੋਵਿਸ਼ੀਲਡ ਵੈਕਸੀਨ ਦਾ ਭਾਰਤ ਦੇ ਸੀਰਮ ਇੰਸਟੀਚਿਊਟ ‘ਚ ਉਤਪਾਦਨ ਕੀਤਾ ਜਾ ਰਿਹਾ ਹੈ। ਇਹ ਕੰਪਨੀ ਵੈਕਸੀਨ ਬਣਾਉਣ ਦੀ ਸਭ ਤੋਂ ਵੱਡੀ ਕੰਪਨੀ ਹੈ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਿਸੇ ਸਮੇਂ ਭਾਰਤ ਦਾ ਗੁਆਂਢੀ ਦੇਸ਼ ਪਾਕਿਸਤਾਨ ਚੀਨ ਤੋਂ ਵੈਕਸੀਨ ਮੰਗਵਾ ਰਿਹਾ ਸੀ। ਚੀਨੀ ਦੀ ਵੈਕਸੀਨ ਨੂੰ ਪਾਕਿਸਤਾਨ ਦੇ ਲੋਕਾਂ ਨੇ ਨਕਾਰ ਦਿੱਤਾ ਸੀ, ਦੋਹਾਂ ਦੇਸ਼ਾਂ ਦਰਮਿਆਨ ਸੰਬੰਧ ਚੰਗੇ ਨਾ ਹੋਣ ਦੇ ਬਾਵਜੂਦ ਪਾਕਿਸਤਾਨੀ ਲੋਕਾਂ ਵੱਲੋਂ ਭਾਰਤ ਵਿੱਚ ਤਿਆਰ ਵੈਕਸੀਨ ਦੀ ਮੰਗ ਕੀਤੀ ਜਾ ਰਹੀ ਸੀ। ਪਾਕਿਸਤਾਨ ਦੇ ਕੁਝ ਮੀਡਿਆ ਚੈਨਲਾਂ ਨੇ ਵੈਕਸੀਨ ਬਾਰੇ ਲੋਕਾਂ ਤੋਂ ਉਹਨਾਂ ਦੀ ਰਾਇ ਪੁੱਛੀ ਸੀ ਤਾਂ ਜ਼ਿਆਦਾਤਰ ਲੋਕਾਂ ਨੇ ਭਾਰਤ ਦੀ ਵੈਕਸੀਨ ਦੀ ਮੰਗ ਕੀਤੀ ਸੀ। ਛੇਤੀ ਹੀ ਭਾਰਤ ਪਾਕਿਸਤਾਨ ਨੂੰ ਵੀ ਕੋਰੋਨਾ ਵੈਕਸੀਨ ਦੀ ਸਪਲਾਈ ਕਰੇਗਾ।

Related News

ਕੈਨੇਡਾ ‘ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 12,000 ਤੋਂ ਪਾਰ

Rajneet Kaur

ਕੋਵਿਡ 19 ਮਹਾਂਮਾਰੀ ਨੇ ਕੈਨੇਡਾ ਪਹੁੰਚੇ ਕੁੱਝ ਇਮੀਗ੍ਰੈਂਟਸ ਨੂੰ ਕੈਨੇਡਾ ਛੱਡਣ ਤੇ ਆਪਣੇ ਮੂਲ ਦੇਸ਼ਾਂ ਨੂੰ ਪਰਤਣ ਲਈ ਕੀਤਾ ਮਜਬੂਰ

Rajneet Kaur

ਓਨਟਾਰੀਓ-ਉੱਤਰ ਪ੍ਰਦੇਸ਼ ਵਿਚਕਾਰ ਵਪਾਰ ਅਤੇ ਨਿਵੇਸ਼ ਸਹਿਯੋਗ ਦੀ ਪਹਿਲ

Rajneet Kaur

Leave a Comment