channel punjabi
International KISAN ANDOLAN News

ਸੰਯੁਕਤ ਕਿਸਾਨ ਮੋਰਚਾ ਨੇ ਅਗਲੀ ਰਣਨੀਤੀ ਕੀਤੀ ਤਿਆਰ : ਪੈਟਰੋਲ, ਡੀਜਲ, ਗੈਸ ਦੀਆਂ ਵਧੀਆਂ ਕੀਮਤਾਂ ਕਾਰਨ ਕੀਤਾ ਜਾਵੇਗਾ ਪ੍ਰਦਰਸ਼ਨ

ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚਾ ਨੇ ਆਪਣੀ ਅਗਲੀ ਰਣਨੀਤੀ ਤਿਆਰ ਕਰ ਲਈ ਹੈ। ਕਿਸਾਨ ਹੁਣ ਸਿਰਫ ਫ਼ਸਲਾਂ ਤੱਕ ਹੀ ਸੀਮਿਤ ਨਹੀਂ ਰਹਿਣਗੇ ਸਗੋਂ ਉਹ ਆਮ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਵਾਲੇ ਪੈਟਰੋਲ-ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਖਿਲਾਫ਼ ਵੀ ਆਪਣੀ ਆਵਾਜ਼ ਬੁਲੰਦ ਕਰਨਗੇ । ਇਸ ਲਈ ਕਿਸਾਨ ਜਥੇਬੰਦੀਆਂ ਨੇ ਯੋਜਨਾ ਘੜ ਲਈ ਹੈ ।

13 ਮਾਰਚ ਨੂੰ ਰਾਜਸਥਾਨ ਦੇ ਹਨੂੰਮਾਨਗੜ੍ਹ ਵਿਖੇ ਹੁਣ ਤਕ ਦੀ ਸਭ ਤੋਂ ਵੱਡੀ ਕਿਸਾਨ ਮਹਾਂਪੰਚਾਇਤ ਦਾ ਸੱਦਾ ਦਿੱਤਾ ਗਿਆ ਹੈ।

15 ਮਾਰਚ ਨੂੰ ਸੰਯੁਕਤ ਕਿਸਾਨ ਮੋਰਚਾ ਦੇਸ਼ ਭਰ ‘ਚ ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਵਧੀਆਂ ਕੀਮਤਾਂ ਦੇ ਖਿਲਾਫ ਪ੍ਰਦਰਸ਼ਨ ਕਰੇਗਾ। ਇਸ ਤੋਂ ਬਾਅਦ 17 ਮਾਰਚ ਨੂੰ ਕਿਸਾਨ ਲੀਡਰਾਂ ਦੀ ਬੈਠਕ ਹੋਵੇਗੀ।

19 ਮਾਰਚ ਨੂੰ ਮੰਡੀ ਬਚਾਓ, ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਹੋਵੇਗੀ। ਇਸ ਤੋਂ ਬਾਅਦ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੀ ਯਾਦ ‘ਚ ਯੁਵਾ ਦਿਵਸ ਮਨਾਇਆ ਜਾਵੇਗਾ। ਇਸ ਤੋਂ ਬਾਅਦ 26 ਮਾਰਚ ਨੂੰ ਇੱਕ ਵਾਰ ਮੁੜ ਤੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।

– 15 ਮਾਰਚ ਨੂੰ ਦੇਸ਼ਭਰ ‘ਚ ਪੈਟਰੋਲ, ਗੈਸ, ਡੀਜ਼ਲ ਦੀਆਂ ਕੀਮਤਾਂ ਖਿਲਾਫ ਪ੍ਰਦਰਸ਼ਨ
– ਕਿਸਾਨ ਲੀਡਰਾਂ ਦੀ 17 ਮਾਰਚ ਨੂੰ ਮੀਟਿੰਗ।
-19 ਮਾਰਚ ਨੂੰ ਮੰਡੀ ਬਚਾਓ, ਖੇਤ ਬਚਾਓ।
– 23 ਮਾਰਚ ਨੂੰ ਭਗਤ ਸਿੰਘ ਦੀ ਯਾਦ ਵਿੱਚ ਯੁਵਕ ਦਿਵਸ।
– 26 ਮਾਰਚ ਨੂੰ ਭਾਰਤ ਬੰਦ ਨੇ ਸੱਦਾ।

Related News

54 ਸਾਲਾ ਵਿਅਕਤੀ ਨਾਲ ਟਕਰਾਈ ਟ੍ਰਾਂਸਲਿੰਕ ਬੱਸ

Rajneet Kaur

ਹਵਾਲਗੀ ਖ਼ਿਲਾਫ਼ ਮੇਂਗ ਵਾਨਜੂ਼ ਦੇ ਵਕੀਲਾਂ ਦੀਆਂ ਤਕਰੀਰਾਂ ਨੂੰ ਜੱਜ ਨੇ ਮੰਨਿਆ, ਕੇਸ’ਚ ਮਿਲੀ ਸ਼ੁਰੂਆਤੀ ਜਿੱਤ

Vivek Sharma

B.C: ਕੁਦਰਤੀ ਗੈਸ ਦੇ ਬਿੱਲਾਂ ‘ਚ ਪਹਿਲੀ ਜਨਵਰੀ ਤੋਂ ਹੋਵੇਗਾ ਵਾਧਾ

Rajneet Kaur

Leave a Comment