channel punjabi
Canada International News North America

ਕੈਨੇਡਾ ‘ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 12,000 ਤੋਂ ਪਾਰ

ਕੈਨੇਡਾ ਵਿੱਚ ਕੋਰੋਨਾ ਦੇ ਮਾਮਲੇ ਘੱਟਣ ਦੀ ਬਜਾਏ ਵਧਦੇ ਨਜ਼ਰ ਆ ਰਹੇ ਹਨ। ਕੈਨੇਡਾ ‘ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 12,000 ਤੋਂ ਉੱਪਰ ਹੋ ਗਈ ਹੈ।

ਬੀਤੇ 24 ਘੰਟਿਆਂ ਦੌਰਾਨ ਕੈਨੇਡਾ ਵਿਚ ਕੋਰੋਨਾ ਦੇ ਲਗਭਗ 6 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਕੈਨੇਡਾ ਵਿਚ ਹੁਣ ਤੱਕ 3,74,051 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ ਜਦਕਿ 12,076 ਲੋਕ ਕੋਰੋਨਾ ਕਾਰਨ ਦਮ ਤੋੜ ਚੁੱਕੇ ਹਨ।
ਨਵੰਬਰ ਮਹੀਨੇ ਦੀ ਸ਼ੁਰੂਆਤ ਵਿਚ ਕੈਨੇਡਾ ਵਿਚ ਕੋਰੋਨਾ ਦੇ ਲਗਭਗ 4000 ਨਵੇਂ ਮਾਮਲੇ ਦਰਜ ਹੋ ਰਹੇ ਸਨ ਜਦਕਿ ਹੁਣ ਨਵੰਬਰ ਦੇ ਅਖੀਰ ਤੱਕ ਆਉਂਦਿਆਂ ਹੀ ਇਨ੍ਹਾਂ ਦੀ ਗਿਣਤੀ 6000 ਦੇ ਕਰੀਬ ਹੋ ਗਈ ਹੈ।

ਕੋਰੋਨਾ ਸਬੰਧੀ ਸਿਹਤ ਮੰਤਰਾਲਾ ਪਹਿਲਾਂ ਹੀ ਚਿਤਾਵਨੀ ਦੇ ਚੁੱਕਾ ਹੈ ਕਿ ਜੇਕਰ ਇਹ ਹੀ ਹਾਲ ਰਿਹਾ ਤਾਂ ਕ੍ਰਿਸਮਸ ਤੱਕ ਹਰ ਰੋਜ਼ 4000 ਮਰੀਜ਼ਾਂ ਨੂੰ ਹਸਪਤਾਲਾਂ ਵਿਚ ਭਰਤੀ ਕਰਵਾਇਆ ਜਾਵੇਗਾ, ਜਿਸ ਕਾਰਨ ਹਸਪਤਾਲਾਂ ਵਿਚ ਬੈੱਡ ਦੀ ਕਮੀ ਵੀ ਹੋ ਜਾਵੇਗੀ। ਪਿਛਲੇ ਹਫਤੇ 2000 ਮਰੀਜ਼ਾਂ ਦਾ ਕੈਨੇਡਾ ਦੇ ਹਸਪਤਾਲਾਂ ਵਿਚ ਇਲ਼ਾਜ ਚੱਲ ਰਿਹਾ ਸੀ।
ਬੀ.ਸੀ ‘ਚ ਸ਼ਨੀਵਾਰ ਨੂੰ ਕੋਵਿਡ 19 ਕਾਰਨ 46 ਲੋਕਾਂ ਦੀ ਮੌਤ ਹੋ ਗਈ । ਮਰਨ ਵਾਲਿਆਂ ਵਿਚੋਂ ਬਹੁਤੇ ਫਰੇਜ਼ਰ ਹੈਲਥ ਖੇਤਰ ਵਿਚ ਲੰਬੇ ਸਮੇਂ ਦੀ ਦੇਖਭਾਲ ਦੇ ਵਸਨੀਕ ਸਨ।

ਦਸ ਦਈਏ ਨਿਉਟਨ ਐਲੀਮੈਂਟਰੀ ਸਕੂਲ ਵਿਖੇ ਇਕ ਪ੍ਰਕੋਪ ਦੀ ਘੋਸ਼ਣਾ ਕੀਤੀ ਗਈ, ਜਿਸ ਕਾਰਨ ਸਕੂਲ ਦੋ ਹਫਤਿਆਂ ਲਈ ਬੰਦ ਕਰ ਦਿਤਾ ਗਿਆ ਹੈ। ਵਾਇਰਸ ਦੇ ਲਗਭਗ 9,000 ਐਕਟਿਵ ਕੇਸ ਹਨ ਜਦੋਂ ਕਿ ਬੀ.ਸੀ. ਨੇ ਹੁਣ ਤੱਕ 33,238 ਲਾਗਾਂ ਦੀ ਪੁਸ਼ਟੀ ਕੀਤੀ ਹੈ।

Related News

BIG NEWS : ਫਾ਼ਇਜ਼ਰ ਦਾ ਦਾਅਵਾ : ਕੋਰੋਨਾ ਵੈਕਸੀਨ 95 ਪ੍ਰਤੀਸ਼ਤ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ

Vivek Sharma

ਵਿਦੇਸ਼ਾਂ ਵਿਚ ਵਸਦੇ ਪੰਜਾਬੀ ਭਾਈਚਾਰੇ ਨੇ ਵੰਦੇ ਭਾਰਤ ਯੋਜਨਾ ਲਈ ਭਾਰਤ ਸਰਕਾਰ ਦਾ ਕੀਤਾ ਧੰਨਵਾਦ

Vivek Sharma

ਮੋਡੇਰਨਾ ਨੇ ਬੱਚਿਆਂ ਦੇ ਟੀਕੇ KIDCOVE ਦੀ ਜਾਂਚ ਕੀਤੀ ਸ਼ੁਰੂ, ਕੈਨੇਡਾ ਅਤੇ ਅਮਰੀਕਾ ਦੇ 6750 ਬੱਚਿਆਂ ਨੂੰ ਕੀਤਾ ਜਾਵੇਗਾ ਜਾਂਚ ਪ੍ਰਕਿਰਿਆ ਵਿੱਚ ਸ਼ਾਮਲ

Vivek Sharma

Leave a Comment