channel punjabi
International News

BIG NEWS : ਫਾ਼ਇਜ਼ਰ ਦਾ ਦਾਅਵਾ : ਕੋਰੋਨਾ ਵੈਕਸੀਨ 95 ਪ੍ਰਤੀਸ਼ਤ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ

ਕੋਰੋਨਾ ਤੋਂ ਬਚਾਅ ਲਈ ਵੈਕਸੀਨ ਦੀ ਉਡੀਕ ਕਰ ਰਹੇ ਲੋਕਾਂ ਵਾਸਤੇ ਇਕ ਚੰਗੀ ਖਬਰ ਹੈ। ਫਾਈਜ਼ਰ ਨੇ ਆਪਣੀ ਵੈਕਸੀਨ ਦੇ ਨਵੇਂ ਨਤੀਜਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਫਾਇਜਰ ਨੇ ਬੁੱਧਵਾਰ ਨੂੰ ਕਿਹਾ ਕਿ ਨਵੇਂ ਟੈਸਟ ਦੇ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਇਸ ਦਾ ਕੋਰੋਨਾਵਾਇਰਸ ਟੀਕਾ 95 ਪ੍ਰਤੀਸ਼ਤ ਪ੍ਰਭਾਵਸ਼ਾਲੀ ਹੈ, ਸੁਰੱਖਿਅਤ ਹੈ ਅਤੇ ਬਜ਼ੁਰਗ ਲੋਕਾਂ ਨੂੰ ਮਰਨ ਦੇ ਜੋਖਮ ‘ਤੇ ਵੀ ਬਚਾਉਂਦਾ ਹੈ।

ਨਵੇਂ ਨਤੀਜੇ ਪਿਛਲੇ ਅੰਕੜਿਆਂ ਦਾ ਹਿੱਸਾ ਹਨ ਜੋ ਕੰਪਨੀ ਨੂੰ ਸੀਮਿਤ ਸ਼ਾਟ ਸਪਲਾਈ ਦੀ ਐਮਰਜੈਂਸੀ ਵਰਤੋਂ ਦੀ ਮੰਗ ਕਰਨ ਲਈ ਲੋੜੀਂਦੀ ਸੀ ।

ਦੁਨੀਆ ਭਰ ਵਿੱਚ ਕੋਰੋਨਾ ਕਾਰਨ ਤਬਾਹੀ ਫੈਲਦੀ ਜਾ ਰਹੀ ਹੈ । ਵੈਕਸੀਨ ਉਨ੍ਹਾਂ ਸੱਤ ਵਿੱਚੋਂ ਇੱਕ ਹੈ ਜਿਸ ਨੂੰ ਕੈਨੇਡਾ ਨੇ ਪੂਰਵ-ਆਰਡਰ ਕੀਤਾ ਹੈ। ਇਹ ਐਲਾਨ, ਫਾਈਜ਼ਰ ਦੁਆਰਾ ਸ਼ੁਰੂਆਤੀ ਨਤੀਜਿਆਂ ਦੇ ਵਾਅਦੇ ਤੋਂ ਇਕ ਹਫਤੇ ਬਾਅਦ ਹੋਇਆ ਹੈ । ਜਦੋਂਕਿ ਕੁਝ ਦਿਨਾਂ ਦੇ ਅੰਦਰ-ਅੰਦਰ ਕੰਪਨੀ ਸੰਯੁਕਤ ਰਾਜ ਦੇ ਰੈਗੂਲੇਟਰਾਂ ਫਾਈਜ਼ਰ ਯੂਕੇ ਅਤੇ ਘ੍ਰਓ ਵਿੱਚ ਰੈਗੂਲੇਟਰਾਂ ਦੇ ਨਾਲ ਟੀਕੇ ਲਈ “ਰੋਲਿੰਗ ਸਬਮਿਸ਼ਨਜ਼” ਵੀ ਅਰੰਭ ਕਰ ਦੇਵੇਗਾ।
ਫਾਈਜ਼ਰ ਦਾ ਦਾਅਵਾ ਹੈ ਕਿ ਕੰਪਨੀ ਇਸ ਸਾਲ ਦੇ ਅੰਤ ਤੱਕ ਵੈਕਸੀਨ ਦੀ 50 ਮਿਲੀਅਨ ਡੋਜ਼ ਤਿਆਰ ਕਰ ਲਏਗੀ ਜਦੋਂ ਕਿ 2021 ਦੇ ਅੰਤ ਤੱਕ ਉਹ 130 ਕਰੋੜ ਡੋਜ਼ ਦੁਨੀਆ ਵਿਚ ਮੁਹੱਈਆ ਕਰਵਾ ਸਕਦੀ ਹੈ। ਕੰਪਨੀ ਨੇ ਕਿਹਾ ਹੈ ਕਿ ਸਮੁੱਚੀ ਦੁਨੀਆ ਵਿਚ ਫੈਲੇ ਉਸ ਦੇ ਮੂਲ ਢਾਂਚੇ ਅਤੇ ਕੋਲਡ ਚੇਨ ਰਾਹੀਂ ਉਹ ਵੈਕਸੀਨ ਨੂੰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਆਸਾਨੀ ਨਾਲ ਅਤੇ ਜਲਦੀ ਤੋਂ ਜਲਦੀ ਮੁਹੱਈਆ ਕਰਵਾ ਸਕੇਗੀ।

ਫਿਲਹਾਲ ਫਾਇਜਰ ਦੇ ਐਲਾਨ ਤੋਂ ਬਾਅਦ ਹੁਣ ਕੋਰੋਨਾ ਦੇ ਕਾਲੇ ਬੱਦਲ ਛੰਟਦੇ ਦਿਖਾਈ ਦੇਣ ਲੱਗੇ ਹਨ।

Related News

ਨਿਊਜ਼ੀਲੈਂਡ ‘ਚ ਭਾਰਤੀ ਮੂਲ ਦੇ ਸੰਸਦ ਮੈਂਬਰ ਨੇ ਸੰਸਕ੍ਰਿਤ ‘ਚ ਸਹੁੰ ਚੁੱਕ ਕੇ ਰਚਿਆ ਇਤਿਹਾਸ

Vivek Sharma

ਗਣਤੰਤਰ ਦਿਵਸ ਮੌਕੇ ਦਿੱਲੀ ਵਿਚ ਫੈਲੀ ਹਿੰਸਾ ਅਤੇ ਲਾਲ ਕਿਲੇ ‘ਚ ਕੇਸਰੀ ਝੰਡਾ ਲਹਿਰਾਉਣ ਦੇ ਮਾਮਲੇ ‘ਚ ਦਿੱਲੀ ਪੁਲੀਸ ਨੇ 8 ਲੋਕਾਂ ‘ਤੇ ਇਨਾਮ ਦਾ ਕੀਤਾ ਐਲਾਨ

Rajneet Kaur

ਕੋਰੋਨਾ ਦਾ ਖਤਰਾ ਉਂਟਾਰੀਓ ‘ਚ ਬਰਕਰਾਰ, 24 ਘੰਟੇ ‘ਚ 166 ਸੰਕ੍ਰਮਿਤ ਹੋਰ ਆਏ ਸਾਹਮਣੇ

Vivek Sharma

Leave a Comment