channel punjabi
Canada International News North America

ਕੋਰੋਨਾ ਦਾ ਖਤਰਾ ਉਂਟਾਰੀਓ ‘ਚ ਬਰਕਰਾਰ, 24 ਘੰਟੇ ‘ਚ 166 ਸੰਕ੍ਰਮਿਤ ਹੋਰ ਆਏ ਸਾਹਮਣੇ

ਕੈਨੇਡਾ ਦੇ ਵੱਖ-ਵੱਖ ਸੂਬਿਆਂ ‘ਚ ਕੋਰੋਨਾ ਦਾ ਖ਼ਤਰਾ ਬਰਕਰਾਰ

ਆਉਂਦੇ ਦਿਨਾਂ ਵਿੱਚ ਮਾਮਲੇ ਹੋਰ ਵਧਣ ਦੀ ਸੰਭਾਵਨਾ

in

ਟੋਰਾਂਟੋ : ਕੈਨੇਡਾ ਦੇ ਵੱਖ-ਵੱਖ ਸੂਬਿਆਂ ‘ਚ ਕੋਰੋਨਾ ਖਿਲਾਫ਼ ਜਾਗਰੂਕਤਾ ਅਭਿਆਨ ਜਾਰੀ ਹੈ,ਇਸ ਦੌਰਾਨ ਕੋਰੋਨਾ ਪੀੜਤਾਂ ਦਾ ਅੰਕੜਾ ਵੀ ਲਗਾਤਾਰ ਵਧਦਾ ਜਾ ਰਿਹਾ ਹੈ।

ਓਂਟਾਰੀਓ ਨੇ ਸ਼ਨੀਵਾਰ ਨੂੰ ਸੂਬੇ ‘ਚ 166 ਹੋਰ ਕੋਰੋਨਾ ਵਾਇਰਸ ਪਾਜ਼ੀਟਿਵ ਸੰਕ੍ਰਮਿਤਾਂ ਦੀ ਪੁਸ਼ਟੀ ਕੀਤੀ ਹੈ। ਇਸ ਨਾਲ ਸੂਬੇ ‘ਚ ਹੁਣ ਤੱਕ 37,440 ਮਾਮਲੇ ਦਰਜ ਹੋ ਚੁੱਕੇ ਹਨ।

ਉੱਥੇ ਹੀ, ਬੀਤੇ 24 ਘੰਟੇ ‘ਚ 132 ਹੋਰ ਲੋਕਾਂ ਦੇ ਠੀਕ ਹੋਣ ਨਾਲ ਓਂਟਾਰੀਓ ‘ਚ ਠੀਕ ਹੋਏ ਲੋਕਾਂ ਦੀ ਗਿਣਤੀ 33,294 ‘ਤੇ ਪਹੁੰਚ ਗਈ ਹੈ।

ਸੂਬਾ ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ, ਸਭ ਤੋਂ ਵੱਧ ਮਾਮਲੇ ਟੋਰਾਂਟੋ ਤੇ ਵਿੰਡਸਰ-ਐਸੈਕਸ ‘ਚ ਦਰਜ ਹੋਏ ਹਨ, ਇਨ੍ਹਾਂ ਦੋਹਾਂ’ਚ 47-47 ਮਾਮਲੇ ਮਿਲੇ ਹਨ। ਉੱਥੇ ਹੀ, ਬੀਤੇ 24 ਘੰਟੇ ‘ਚ ਦੋ ਹੋਰ ਮੌਤਾਂ ਹੋਣ ਨਾਲ ਸੂਬੇ ‘ਚ ਮ੍ਰਿਤਕਾਂ ਦੀ ਗਿਣਤੀ 2,748 ‘ਤੇ ਪਹੁੰਚ ਗਈ ਹੈ। ਗੌਰਤਲਬ ਹੈ ਕਿ ਓਂਟਾਰੀਓ ‘ਚ 150 ਤੋਂ ਉਪਰ ਮਾਮਲੇ ਉਸ ਵਕਤ ਦਰਜ ਹੋਏ ਹਨ, ਜਦੋਂ ਸ਼ੁੱਕਰਵਾਰ ਨੂੰ ਸੂਬੇ ‘ਚ ਜਿੰਮ, ਰੈਸਟੋਰੈਂਟ, ਸਿਨੇਮਾਘਰਾਂ ਨੂੰ ਖੁੱਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।
ਮਾਹਿਰਾਂ ਅਨੁਸਾਰ ਜਿਮ, ਰੈਸਟੋਰੈਂਟ ਅਤੇ ਥੀਏਟਰਾਂ ਦੇ ਖੁੱਲ੍ਹਣ ਨਾਲ ਆਉਂਦੇ ਦਿਨਾਂ ਵਿੱਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ । ਮਾਹਿਰਾਂ ਅਨੁਸਾਰ ਹਾਲੇ ਤਿੰਨ ਤੋਂ ਚਾਰ ਹਫ਼ਤੇ ਹੋਰ ਇਹਨਾਂ ਥਾਵਾਂ ਨੂੰ ਬੰਦ ਹੀ ਰਹਿਣ ਦਿੱਤਾ ਜਾਣਾ ਚਾਹੀਦਾ ਸੀ।

ਹਾਲਾਂਕਿ, ਕੋਰੋਨਾ ਦੇ ਖਤਰੇ ਕਾਰਨ ਟੋਰਾਂਟੋ, ਵਿੰਡਸਰ-ਐਸੈਕਸ, ਨਿਆਗਰਾ ਤੇ ਹੋਰ ਕਈ ਇਲਾਕਿਆਂ ਨੂੰ ਰਾਹਤ ਸਟੇਜ-3 ‘ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਸ਼ਨੀਵਾਰ ਨੂੰ ਦਰਜ ਹੋਏ ਮਾਮਲਿਆਂ ‘ਚ ਜ਼ਿਆਦਾਤਰ ਦੀ ਉਮਰ 39 ਸਾਲ ਸੀ।

Related News

ਅਮਰੀਕਾ : ਸਿਨਸਿਆਟੀ ‘ਚ ਤਿੰਨ ਵੱਖ-ਵੱਖ ਥਾਵਾਂ ‘ਤੇ ਹੋਈ ਗੋਲੀਬਾਰੀ, 17 ਲੋਕ ਜ਼ਖਮੀ

Rajneet Kaur

ਡੋਨਾਲਡ ਟਰੰਪ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ‘ਤੇ ਕੀਤਾ ਪਲਟਵਾਰ, ਬਾਇਡੇਨ ਤੇ ਚੋਣ ਮੈਨੀਫੈਸਟੋ ਦਾ ਉਡਾਇਆ ਮਜ਼ਾਕ

Vivek Sharma

4 ਵਿਦਿਆਰਥੀਆਂ ਦੇ ਟੈਸਟ ਸਕਾਰਾਤਮਕ ਹੋਣ ਤੋਂ ਬਾਅਦ ਵੈਸਟਰਨ ਯੂਨੀਵਰਸਿਟੀ ਰੈਜ਼ੀਡੈਂਸ ‘ਚ ਕੋਵਿਡ-19 ਦੇ ਪ੍ਰਕੋਪ ਦੀ ਕੀਤੀ ਘੋਸ਼ਣਾ

Rajneet Kaur

Leave a Comment