channel punjabi
Canada News North America

BIG NEWS : ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਵਿੱਚ ਨਹੀਂ ਕੀਤਾ ਕੋਈ ਵਾਧਾ, ਪਹਿਲਾਂ ਵਾਂਗ ਰਹਿਣਗੀਆਂ ਵਿਆਜ ਦਰਾਂ

ਓਟਾਵਾ : ਤਮਾਮ ਕਿਆਸਅਰਾਈਆਂ ਨੂੰ ਦਰਕਿਨਾਰ ਕਰਦੇ ਹੋਏ ਬੈਂਕ ਆਫ ਕੈਨੇਡਾ (BANK OF CANADA ) ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ ਕਿ ਫ਼ਿਲਹਾਲ ਵਿਆਜ਼ ਦਰਾਂ ਵਿੱਚ ਕੋਈ ਫੇਰਬਦਲ ਨਹੀਂ ਕੀਤਾ ਜਾ ਰਿਹਾ । ਬੈਂਕ ਨੇ ਕਿਹਾ ਕਿ ਵਿਆਜ਼ ਦਰਾਂ ਨੂੰ ਪਹਿਲਾਂ ਜਿੰਨਾ ਹੀ ਰੱਖਿਆ ਜਾ ਰਿਹਾ ਹੈ। ਬੈਂਕ ਦਾ ਕਹਿਣਾ ਹੈ ਕਿ ਭਾਵੇਂ ਹਾਲਾਤ ਸੁਧਰ ਰਹੇ ਹਨ ਪਰ ਆਰਥਿਕ ਹਾਲਾਤ ਵਿੱਚ ਹੋਰ ਸੁਧਾਰ ਹੋਣਾ ਬਾਕੀ ਹੈ।

ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਸੈੱਟਰਲ ਬੈਂਕ ਨੇ ਆਖਿਆ ਕਿ ਉਸ ਨੂੰ ਆਸ ਹੈ ਕਿ 2021 ਦੀ ਪਹਿਲੀ ਤਿਮਾਹੀ ਵਿੱਚ ਆਰਥਿਕ ਵਿਕਾਸ ਸਕਾਰਾਤਮਕ ਰਹੇਗਾ। ਇਸ ਤੋਂ ਪਹਿਲਾਂ ਜਨਵਰੀ ਵਿੱਚ ਇਹ ਪੇਸ਼ੀਨਗੋਈ ਕੀਤੀ ਗਈ ਸੀ ਕਿ ਸਾਲ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਅਰਥਚਾਰਾ ਸੁੰਗੜ ਸਕਦਾ ਹੈ। ਬੈਂਕ ਦੇ ਸੀਨੀਅਰ ਫੈਸਲਾਕਰਤਾਵਾਂ ਦਾ ਕਹਿਣਾ ਹੈ ਕਿ ਅਰਥਚਾਰੇ ਦਾ ਸਿੱਧਾ ਸਬੰਧ ਕੰਜਿ਼ਊਮਰਜ਼ ਤੇ ਕਾਰੋਬਾਰੀਆਂ ਦਰਮਿਆਨ ਤਾਲਮੇਲ ਤੋਂ ਹੁੰਦਾ ਹੈ ਤੇ ਇਹ ਦੋਵੇਂ ਧਿਰਾਂ ਲਾਕਡਾਊਨ ਤੇ ਪਾਬੰਦੀਆਂ ਦੇ ਨਵੇਂ ਗੇੜ ਨਾਲ ਰਾਬਤਾ ਬਿਠਾ ਰਹੀਆਂ ਹਨ।

ਬਿਆਨ ਵਿੱਚ ਇਹ ਵੀ ਆਖਿਆ ਗਿਆ ਕਿ ਹਾਊਸਿੰਗ ਮਾਰਕਿਟ ਵਿੱਚ ਉਮੀਦ ਨਾਲੋਂ ਜਿ਼ਆਦਾ ਆਏ ਉਛਾਲ ਕਾਰਨ ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਕੁੱਲ ਘਰੇਲੂ ਉਤਪਾਦ ਵਿੱਚ ਵੀ ਵਾਧਾ ਹੋਇਆ ਹੈ । ਇਸਦੇ ਨਾਲ ਹੀ ਸੈਂਟਰਲ ਬੈਂਕ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਮਹਾਂਮਾਰੀ ਦੇ ਚੱਲਦਿਆਂ ਇਹ ਨਹੀਂ ਆਖਿਆ ਜਾ ਸਕਦਾ ਕਿ ਲੇਬਰ ਮਾਰਕਿਟ ਇਸ ਮੁਸੀਬਤ ਵਿੱਚੋਂ ਕਿਵੇਂ ਅਤੇ ਕਦੋਂ ਬਾਹਰ ਆਵੇਗੀ।

ਬੈਂਕ ਦਾ ਮੰਨਣਾ ਹੈ ਕਿ ਅਰਥਚਾਰੇ ਦੀ ਰਿਕਵਰੀ ਦੇ ਰਾਹ ਵਿੱਚ ਕੋਵਿਡ-19 ਮਹਾਮਾਰੀ ਦੇ ਵਧੇਰੇ ਨਵੇਂ ਵੇਰੀਐਂਟਸ ਸੱਭ ਤੋਂ ਵੱਡਾ ਅੜਿੱਕਾ ਖੜ੍ਹਾ ਕਰ ਸਕਦੇ ਹਨ। ਇਹ ਵੀ ਆਖਿਆ ਗਿਆ ਕਿ ਜਦੋਂ ਤੱਕ ਅਰਥਚਾਰਾ ਰਿਕਵਰ ਨਹੀਂ ਹੋ ਜਾਂਦਾ ਉਦੋਂ ਤੱਕ ਵਿਆਜ ਦਰਾਂ 0·25 ਹੀ ਰੱਖੀਆਂ ਜਾਣਗੀਆਂ।

Related News

ISRO ਨੇ ਮੁੜ ਸਿਰਜਿਆ ਇਤਿਹਾਸ, 19 ਸੈਟੇਲਾਈਟਸ ਸਮੇਤ PSLV-C51 ਨੇ ਭਰੀ ਸਫ਼ਲ ਉਡਾਣ

Vivek Sharma

ਕੈਨੇਡਾ ‘ਚ ਕੋਵਿਡ 19 ਦੇ 2,559 ਨਵੇਂ ਸੰਕਰਮਣ ਅਤੇ 23 ਮੌਤਾਂ ਦੀ ਪੁਸ਼ਟੀ

Rajneet Kaur

2020 ਦੇ ਅੰਤ ਤੱਕ ਕੈਨੇਡਾ ਦੇ ਸਕਦਾ ਹੈ ਮਾਡਰਨਾ ਦੀ ਵੈਕਸੀਨ ਨੂੰ ਮਨਜ਼ੂਰੀ !

Vivek Sharma

Leave a Comment