channel punjabi
International News

ISRO ਨੇ ਮੁੜ ਸਿਰਜਿਆ ਇਤਿਹਾਸ, 19 ਸੈਟੇਲਾਈਟਸ ਸਮੇਤ PSLV-C51 ਨੇ ਭਰੀ ਸਫ਼ਲ ਉਡਾਣ

ਬੈਂਗਲੁਰੂ : ਭਾਰਤ ਦੀ ਪੁਲਾੜ ਖੋਜ ਸੰਸਥਾ ਇਸਰੋ ਨੇ ਇਕ ਵਾਰ ਫਿਰ ਤੋਂ ਇਤਿਹਾਸ ਸਿਰਜਿਆ ਹੈ। ਇਸਰੋ ਨੇ ਇਸ ਸਾਲ ਦੇ ਆਪਣੇ ਪਹਿਲੇ ਮਿਸ਼ਨ ਨੂੰ ਸਫਲਤਾ ਪੂਰਵਕ ਲਾਂਚ ਕਰ ਦਿੱਤਾ। ਇਸਰੋ ਨੇ ਐਤਵਾਰ ਨੂੰ ਸ਼੍ਰੀਹਰਿਕੋਟਾ ਸਪੇਸਪੋਰਟ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਅਮੋਨੀਆ-1 ਤੇ 18 ਹੋਰ ਸੈਟੇਲਾਈਟਸ ਨੂੰ ਲੈ ਜਾਣ ਵਾਲੇ PSLV-C51 ਨੂੰ ਸਫਲਤਾਪੂਰਵਕ ਲਾਂਚ ਕੀਤਾ। 2021 ‘ਚ ਭਾਰਤੀ ਪੁਲਾੜ ਖੋਜ ਸੰਗਠਨ (ISRO) ਦਾ ਇਹ ਪਹਿਲਾ ਲਾਂਚ ਹੈ। ਇਹ ਹੁਣ ਤਕ ਦੇ ਸਭ ਤੋਂ ਲੰਬੇ ਆਪ੍ਰੇਸ਼ਨਜ਼ ‘ਚ ਸ਼ਾਮਲ ਹੈ।

ਇਸਰੋ ਅਨੁਸਾਰ, ‘ਸਤੀਸ਼ ਧਵਨ ਸਪੇਸ ਸੈਂਟਰ (SDSC) SHAR, ਸ਼੍ਰੀਹਰਿਕੋਟਾ ਤੋਂ PSLV51/ਐਮਾਜੋਨੀਆ-1 ਮਿਸ਼ਨ ਦਾ ਲਾਂਚ ਐਤਵਾਰ ਸਵੇਰੇ 10.24 (IST) ‘ਤੇ ਹੋਇਆ।’


ਇਸਰੋ ਨੇ ਦੱਸਿਆ ਕਿ, ਬ੍ਰਾਜ਼ੀਲ ਦੇ ਐਮਾਜ਼ੋਨੀਆ-1 ਪ੍ਰਾਇਮਰੀ ਸੈਟੇਲਾਈਟ ਦੇ ਨਾਲ ਹੀ PSLV-C51 ਤੋਂ 18 ਹੋਰ ਸੈਟੇਲਾਈਟ ਲਾਂਚ ਕੀਤੇ ਗਏ।

ਪੀਐੱਲਐੱਲਵੀ-ਸੀ51/ਐਮਾਜੋਨੀਆ-1 ਪੁਲਾੜ ਵਿਭਾਗ ਤਹਿਤ ਸਰਕਾਰੀ ਕੰਪਨੀ ਨਿਊ ਸਪੇਸ ਇੰਡੀਆ ਲਿਮਟਿਡ (NSIL) ਦਾ ਪਹਿਲਾ ਸਮਰਪਿਤ ਵਪਾਰਕ ਮਿਸ਼ਨ ਹੈ। NSIL ਇਸ ਮਿਸ਼ਨ ਨੂੰ ਅਮਰੀਕਾ ਦੀ ਸਪੇਸਫਲਾਈਟ ਇੰਕ ਦੇ ਨਾਲ ਵਣਜ ਕਰਾਰ ਤਹਿਤ ਪੂਰਾ ਕਰ ਰਹੀ ਹੈ। ਐਮਾਜੋਨੀਆ-1 ਦੇ ਨਾਲ ਜਿਨ੍ਹਾਂ ਹੋਰ 18 ਸੈਟੇਲਾਈਟਸ ਨੂੰ ਲਾਂਚ ਕੀਤਾ ਗਿਆ ਹੈ, ਉਨ੍ਹਾਂ ਵਿਚ ਚਾਰ ਇਸਰੋ ਦੇ ਇੰਡੀਅਨ ਨੈਸ਼ਨਲ ਸਪੇਸ ਪ੍ਰਮੋਸ਼ਨ ਐਂਡ ਅਥਾਰਾਈਜ਼ੇਸ਼ਨ ਸੈਂਟਰ ਤੇ 14 ਐੱਨਐੱਸਆਈਐੱਲ ਦੇ ਹਨ।
ਪੀਐੱਲਐੱਲਵੀ (ਪੋਲਰ ਸੈਟੇਲਾਈਟ ਲਾਂਚ ਵ੍ਹੀਕਲ) ਸੀ51/ਐਮਾਜ਼ੋਨੀਆ-1 ਇਸਰੋ ਦੀ ਵਪਾਰਕ ਇਕਾਈ ਨਿਊਸਪੇਸ ਇੰਡੀਆ ਲਿਮਟਿਡ (NSIL) ਦਾ ਪਹਿਲਾ ਸਮਰਪਿਤ ਵਣਜ ਮਿਸ਼ਨ ਹੈ। ਐਮਾਜ਼ੋਨੀਆ-1 ਬਾਰੇ ਬਿਆਨ ‘ਚ ਦੱਸਿਆ ਗਿਆ ਹੈ ਕਿ ਇਹ ਉਪਗ੍ਰਹਿ ਐਮਾਜ਼ੋਨ ਖੇਤਰ ‘ਚ ਜੰਗਲਾਂ ਦੀ ਕਟਾਈ ਦੀ ਨਿਗਰਾਨੀ ਤੇ ਬ੍ਰਾਜ਼ੀਲ ਦੇ ਖੇਤਰ ‘ਚ ਵੱਖ-ਵੱਖ ਖੇਤੀ ਸਬੰਧੀ ਵਿਸ਼ਲੇਸ਼ਣ ਲਈ ਵਰਤੋਂਕਾਰਾਂ ਨੂੰ ਰਿਮੋਟ ਸੈਂਸਿੰਗ ਅੰਕੜੇ ਮੁਹੱਈਆ ਕਰਵਾਏਗਾ ਤੇ ਮੌਜੂਦਾ ਢਾਂਚੇ ਨੂੰ ਹੋਰ ਮਜ਼ਬੂਤ ਬਣਾਏਗਾ।

18 ਹੋਰ ਸੈਟੇਲਾਈਟਸ ਵਿਚੋਂ ਤਿੰਨ ਭਾਰਤੀ ਵਿਦਿਅਕ ਸੰਸਥਾਵਾਂ ਦੇ ਸੰਘ ਯੂਨਿਟੀਸੈਟਸ ਤੋਂ ਹਨ, ਜਿਨ੍ਹਾਂ ਵਿਚ ਸ਼੍ਰੀਪੇਰੰਬਦੁਰ ‘ਚ ਸਥਿਤ ਜੇੱਪਿਆਰ ਇੰਸਟੀਚਿਊਟ ਆਫ ਟੈਕਨੌਲਾਜੀ, ਨਾਗਪੁਰ ਸਥਿਤ ਜੀਐੱਚ ਰਾਏਸੋਨੀ ਕਾਲਜ ਆਫ ਇੰਜੀਨੀਅਰਿੰਗ ਤੇ ਕੋਇੰਬਟੂਰ ਸਥਿਤ ਸ਼੍ਰੀ ਸ਼ਕਤੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲਾਜੀ ਸ਼ਾਮਲ ਹਨ। ਇਕ ਦਾ ਨਿਰਮਾਣ ਸਤੀਸ਼ ਧਵਨ ਸੈਟੇਲਾਈਟ ਸਪੇਸ ਕਿਡਜ਼ ਇੰਡੀਆ ਵੱਲੋਂ ਕੀਤਾ ਗਿਆ ਹੈ ਤੇ 14 ਐੱਨਐੱਸਆਈਐੱਲ ਤੋਂ ਹਨ।

Related News

ਓਟਾਵਾ ਪਬਲਿਕ ਲਾਇਬ੍ਰੇਰੀ ਨੇ ਸ਼ੱਕੀ “ਸਵੈਟਿੰਗ” ਕਾਲ ਤੋਂ ਬਾਅਦ ਆਪਣੀਆਂ ਸ਼ਾਖਾਵਾਂ ਨੂੰ ਖੋਲ੍ਹਿਆ ਦੁਬਾਰਾ

Rajneet Kaur

ਕੈਨੇਡਾ ‘ਚ ਸ਼ੁਕਰਵਾਰ ਨੂੰ ਕੋਵਿਡ 19 ਦੇ 6,702 ਨਵੇਂ ਮਾਮਲੇ ਹੋਏ ਦਰਜ

Rajneet Kaur

ਓਂਟਾਰੀਓ ਸਰਕਾਰ ਨੇ ਚੁੱਕਿਆ ਅਹਿਮ ਕਦਮ, ਮਰੀਜ਼ਾਂ ਨੂੰ ਉਨ੍ਹਾਂ ਦੀ ਸਹਿਮਤੀ ਤੋਂ ਬਿਨ੍ਹਾਂ ਹਸਪਤਾਲਾਂ ਤੋਂ ਲੰਮੇ ਸਮੇਂ ਦੇ ਦੇਖਭਾਲ ਘਰਾਂ ‘ਚ ਭੇਜਣ ਨੂੰ ਮਨਜ਼ੂਰੀ

Vivek Sharma

Leave a Comment