channel punjabi
Canada International News North America

ਕੈਨੇਡਾ ‘ਚ ਕੋਵਿਡ 19 ਦੇ 338 ਨਵੇਂ ਕੇਸਾਂ ਦੀ ਹੋਈ ਪੁਸ਼ਟੀ

ਕੈਨੇਡਾ ‘ਚ ਕੋਵਿਡ-19 ਦੇ 338 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਹੁਣ ਤੱਕ ਕੈਨੇਡਾ ‘ਚ ਕੋਰੋਨਾ ਵਾਇਰਸ ਦੇ ਲਗਭਗ  123,000 ਕੇਸ ਹੋ ਚੁੱਕੇ ਹਨ। ਜਿੰਨ੍ਹਾਂ ‘ਚੋਂ 9,032 ਲੋਕਾਂ ਦੀ ਮੌਤ ਹੋ ਗਈ ਹੈ ਅਤੇ 109,000 ਮਰੀਜ਼ ਠੀਕ ਹੋ ਚੁੱਕੇ ਹਨ।

ਕਿਊਬਿਕ ‘ਚ  55  ਨਵੇਂ ਕੇਸ ਸਾਹਮਣੇ ਆਏ ਹਨ ਜਿਸ ‘ਚ ਇਕ ਦੀ ਮੌਤ ਵੀ ਸ਼ਾਮਿਲ ਹੈ। ਸੂਬੇ ‘ਚ ਹੁਣ ਤਕ 61,206 ਕੇਸ ਹੋ ਗਏ ਹਨ ਜਿੰਨ੍ਹਾਂ ‘ਚੋਂ 5,721 ਮਰੀਜ਼ਾਂ ਦੀ ਮੌਤ ਹੋ ਗਈ ਹੈ।

ਓਂਟਾਰੀਓ ‘ਚ 99 ਕੋਵਿਡ-19 ਮਾਮਲੇ ਸਾਹਮਣੇ ਆਏ ਹਨ। ਸੂਬੇ ‘ਚ ਕੁਲ 40,745 ਕੇਸ ਹੋ ਚੁੱਕੇ ਹਨ ਜਿੰਨ੍ਹਾਂ ਚੋਂ 2,789 ਪੀੜਿਤਾਂ ਦੀ ਮੌਤ ਹੋ ਗਈ  ਹੈ।

ਸਸਕੈਚਵਾਨ ਨੇ ਸਿਰਫ 1 ਨਵਾਂ ਕੇਸ ਦਰਜ ਕੀਤਾ ਹੈ। ਸੂਬੇ ‘ਚ ਕੋਰੋਨਾ ਵਾਇਰਸ ਦੀ ਕੁੱਲ 1,581 ਗਿਣਤੀ ਹੋ ਗਈ ਹੈ ਜਿੰਨ੍ਹਾਂ ਚੋਂ 22 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਮੈਨੀਟੋਬਾ ‘ਚ ਐਤਵਾਰ ਨੂੰ 38 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਥੇ ਕੁਲ 731 ਲੋਕਾਂ ਦੀ ਮੌਤ ਹੋ ਗਈ ਹੈ।

ਅਲਬਰਟਾ ਨੇ ਸੋਮਵਾਰ ਨੂੰ 96 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਹੈ। ਸ਼ੁੱਕਰਵਾਰ ਤੋਂ ਤਿੰਨ ਨਵੀਆਂ ਮੌਤਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਕੁੱਲ 12,412 ਮਾਮਲਿਆਂ ਵਿਚੋਂ ਮੌਤ ਦੀ ਗਿਣਤੀ 224 ਹੋ ਗਈ ਹੈ।

 

Related News

ਫਾਈਜ਼ਰ ਨੇ ਕੀਤੀ ਪੁਸ਼ਟੀ, COVID-19 ਟੀਕੇ ਦੇ ਉਤਪਾਦਨ ‘ਤੇ ਧਿਆਨ ਕੇਂਦਰਤ ਕਰਨ ਲਈ ਡੀਪੋ ਪ੍ਰੋਵੇਰਾ ਦਾ ਨਿਰਮਾਣ ਕਰੇਗਾ ਬੰਦ

Rajneet Kaur

ਕੈਪਟਨ-ਸਿੱਧੂ ਤਕਰਾਰ: ਜਨਰਲ ਜੇ.ਜੇ. ਸਿੰਘ ਅਤੇ ਵਿਧਾਇਕ ਪ੍ਰਗਟ ਸਿੰਘ ਨੇ ਵੀ ਕੱਢੀ ਭੜਾਸ, ਸੁਣਾਈਆਂ ਖ਼ਰੀਆਂ-ਖ਼ਰੀਆਂ

Vivek Sharma

ਵੁੱਡਬਾਈਨ ਬੀਚ ਤੇ ਇੱਕ ਕਿਸ਼ਤੀ ਦੇ ਘਾਤਕ ਹਾਦਸੇ ਦੇ ਮਾਮਲੇ’ਚ ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਚਾਰਜ

Rajneet Kaur

Leave a Comment