channel punjabi
News

ਕੈਪਟਨ-ਸਿੱਧੂ ਤਕਰਾਰ: ਜਨਰਲ ਜੇ.ਜੇ. ਸਿੰਘ ਅਤੇ ਵਿਧਾਇਕ ਪ੍ਰਗਟ ਸਿੰਘ ਨੇ ਵੀ ਕੱਢੀ ਭੜਾਸ, ਸੁਣਾਈਆਂ ਖ਼ਰੀਆਂ-ਖ਼ਰੀਆਂ

ਚੰਡੀਗੜ੍ਹ : ਪੰਜਾਬ ਦੀ ਸਿਆਸਤ ਸਮੇਂ ਤੋਂ ਪਹਿਲਾਂ ਹੀ ਚੋਣ ਮੋਡ ਵਿੱਚ ਆ ਗਈ ਪ੍ਰਤੀਤ ਹੋਣ ਲੱਗੀ ਹੈ । ਸੂਬੇ ਅੰਦਰ ਮਹਾਂਮਾਰੀ ਦੀ ਸਥਿਤੀ ਕਾਰਨ ਲੋਕਾਂ ਵਿੱਚ ਸਹਿਮ ਹੈ ਪਰ ਸਿਆਸੀ ਆਗੂ ਇਕ ਦੂਜੇ ਨੂੰ ਨੀਵਾਂ ਵਿਖਾਉਣ ਦਾ ਕੋਈ ਵੀ ਮੌਕਾ ਨਹੀਂ ਛੱਡ ਰਹੇ । ਬੀਤੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਰਟੀ ਨਿਯਮਾਂ ਦੇ ਉਲਟ ਚੱਲਣ ਕਾਰਨ ਖਾਸੀ ਝਾੜ-ਝੰਬ ਕੀਤੀ ਸੀ। ਸਿੱਧੂ ਵੱਲੋਂ ਲਗਾਤਾਰ ਉਨ੍ਹਾਂ ਖ਼ਿਲਾਫ਼ ਕੀਤੇ ਜਾ ਰਹੇ ਬਿਆਨਾਂ ਤੋਂ ਖ਼ਫ਼ਾ ਮੁੱਖ ਮੰਤਰੀ ਨੇ ਸਿੱਧੂ ਨੂੰ ਪਾਰਟੀ ਛੱਡਣ ਦੀ ਗੱਲ ਆਖੀ ਸੀ ਅਤੇ ਪਟਿਆਲਾ ਤੋਂ ਉਨ੍ਹਾਂ ਖ਼ਿਲਾਫ਼ ਚੋਣ ਲੜਨ ਦੀ ਚੁਣੌਤੀ ਦਿੱਤੀ ਸੀ । ਨਾਲ ਹੀ ਉਨ੍ਹਾਂ ਜਨਰਲ ਜੇ.ਜੇ. ਸਿੰਘ ਦੀ ਪਿਛਲੀ ਚੋਣਾਂ ‘ਚ ਹਾਰ ਦਾ ਵੀ ਜ਼ਿਕਰ ਕੀਤਾ ਸੀ। ਮੁੱਖ ਮੰਤਰੀ ਵੱਲੋਂ ਦਿੱਤੇ ਇਸ ਬਿਆਨ ਤੋਂ ਬਾਅਦ ਜਨਰਲ ਜੇ.ਜੇ. ਸਿੰਘ ਨੇ ਵੀ ਪਲਟਵਾਰ ਕੀਤਾ ਹੈ।

ਸਾਬਕਾ ਆਰਮੀ ਚੀਫ ਜਨਰਲ ਜੇ.ਜੇ. ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੱਲ੍ਹ ਦੀ ਟਿੱਪਣੀ ਦਾ ਠੋਕਵਾਂ ਜਵਾਬ ਦਿੱਤਾ। ਉਨ੍ਹਾਂ ਆਪਣੇ ਟਵਿੱਟਰ ਅਕਾਊਂਟ ਤੋਂ ਤਿੰਨ ਟਵੀ ਕਰਦਿਆਂ ਕੈਪਟਨ ਨੂੰ ਕਿਹਾ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਤੁਸੀਂ ਬਾਦਲਾਂ ਨਾਲ ਘਿਉ-ਖਿਚੜੀ ਹੋ। 2017 ਦੀਆਂ ਚੋਣਾਂ ਵਿੱਚ ਬਾਦਲਾਂ ਨੇ ਸਾਜਿਸ਼ ਤਹਿਤ ਤੁਹਾਡੀ ਮਦਦ ਕੀਤੀ, ਜਿਸ ਦਾ ਕਰਜਾ ਤੁਸੀਂ ਬਹਿਬਲ ਕਲਾਂ ਗੋਲੀਕਾਂਡ ਵਿੱਚ ਕਾਰਵਾਈ ਨਾ ਕਰਕੇ ਅਦਾ ਕਰ ਰਹੋ ਹੋ।

ਉਧਰ ਸਿੱਧੂ ਧੜੇ ਦੇ ਮੰਨੇ ਜਾਂਦੇ ਵਿਧਾਇਕ ਪ੍ਰਗਟ ਸਿੰਘ ਨੇ ਵੀ ਬਹਿਬਲਕਲਾਂ ਗੋਲੀਕਾਂਡ ਅਤੇ ਬੇਅਦਬੀ ਦੇ ਮਾਮਲੇ ਵਿੱਚ ਚਾਰ ਸਾਲ ਬੀਤਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਾ ਹੋਣ ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨਵਜੋਤ ਸਿੰਘ ਸਿੱਧੂ ਦੇ ਸਟੈਂਡ ਨੂੰ ਬਿਲਕੁਲ ਜਾਇਜ਼ ਦੱਸਿਆ।

ਪ੍ਰਗਟ ਸਿੰਘ ਨੇ ਵੀ ਆਪਣੀ ਸਰਕਾਰ ਉੱਪਰ ਸਵਾਲ ਉਠਾਉਂਦਿਆਂ ਕਿਹਾ ਕਿ 2017 ਵਿੱਚ ਅਸੀਂ ਕਿਹਾ ਸੀ ਕਿ ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਵਾਵਾਂਗੇ। ਚਾਰ ਸਾਲ ਬਾਅਦ ਅਸੀਂ ਉੱਥੇ ਦੇ ਉੱਥੇ ਹੀ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਰਾਜ ਭਾਗ ਸਮੇਂ ਪੋਸ਼ਾਕ ਦਾ ਮਾਮਲਾ ਖੜ੍ਹਾ ਹੋਇਆ ਸੀ। ਅਸੀਂ ਅਜੇ ਤੱਕ ਗੁਰੂਆਂ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਵਾ ਸਕੇ। ਇਸ ਲਈ ਅਕਾਲੀ ਹੁਣ ਖੁਸ਼ ਹਨ।

ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਬੇਅਦਬੀ ਦਾ ਮੁੱਦਾ ਲਾਅ ਐਂਡ ਆਰਡਰ ਦਾ ਮੁੱਦਾ ਹੈ। ਇਸ ਲਈ ਜਿੰਮੇਵਾਰੀ ਤਾਂ ਲੈਣੀ ਪਵੇਗੀ। ਲੋਕਾਂ ਨੂੰ ਦੱਸਣਾ ਪਏਗਾ ਕਿ ਇਹ ਜ਼ਿੰਮੇਵਾਰੀ ਕਿਸ ਦੀ ਹੈ। ਪਰਗਟ ਸਿੰਘ ਦਾ ਸਵਾਲ ਕੈਪਟਨ ਵੱਲ ਹੀ ਸੀ ਕਿਉਂਕਿ ਗ੍ਰਹਿ ਮੰਤਰਾਲਾ ਉਨ੍ਹਾਂ ਕੋਲ ਹੈ। ਇਹੀ ਸਵਾਲ ਨਵਜੋਤ ਸਿੱਧੂ ਨੇ ਉਠਾਇਆ ਸੀ।

ਪਰਗਟ ਸਿੰਘ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਪ੍ਰਸ਼ਾਸਕ ਤੋਂ ਅਜਿਹੀਆਂ ਗੱਲਾਂ ਦੀ ਆਸ ਨਹੀਂ ਸੀ ਜੋ ਹੋ ਰਹੀਆਂ ਹਨ। ਉਨ੍ਹਾਂ ਕੈਪਟਨ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਤੁਸੀਂ ਆਪਣਾ ਸਰਵੇ ਕਰਵਾ ਲਓ, ਆਪਾਂ ਨੂੰ ਪਤਾ ਲੱਗ ਜਾਏਗਾ ਕਿ ਅਸੀਂ ਖੜ੍ਹੇ ਕਿੱਥੇ ਹਾਂ।

ਮੌਜੂਦਾ ਸਮੇਂ ਜਦੋਂ ਸੂਬਾ ਕੋਰੋਨਾ ਮਹਾਂਮਾਰੀ ਦੀ ਲਪੇਟ ਵਿਚ ਹੈ, ਅਜਿਹੇ ਸਮੇਂ ਸੱਤਾਧਾਰੀ ਪਾਰਟੀ ਦੇ ਸੀਨੀਅਰ ਆਗੂ ਹੀ ਆਪਸ ਵਿੱਚ ਇੱਕ ਦੂਜੇ ਦੇ ਤੱਪੜ ਰੋਲ ਰਹੇ ਹਨ। ਇਹ ਸਹੀ ਮੌਕਾ ਨਹੀਂ ਹੈ । ਜ਼ਰੂਰਤ ਹੈ ਮੌਜੂਦਾ ਸੰਕਟ ਸਮੇਂ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਆਮ ਲੋਕਾਂ ਦੀ ਮਦਦ ਲਈ ਅੱਗੇ ਆਉਣ, ਨਾ ਕਿ ਇਕ ਦੂਜੇ ਖਿਲਾਫ਼ ਬਿਆਨਬਾਜ਼ੀ ਕਰਕੇ ਲੋਕਾਂ ਦਾ ਧਿਆਨ ਭਟਕਾਉਣ ।

Related News

ਚਿੰਤਾਜਨਕ : ਕੈਨੇਡਾ ‘ਚ ਰੋਜ਼ਾਨਾ ਕੋਵਿਡ ਕੇਸਾਂ ਵਿੱਚ ਬੀਤੇ ਹਫ਼ਤੇ ਦੇ ਮੁਕਾਬਲੇ 68% ਦਾ ਵਾਧਾ : ਡਾ. ਟੈਮ

Vivek Sharma

ਪੀਲ ਖੇਤਰ ਵਿਚ ਦੋ ਅਧਿਆਪਕਾਂ ਨੇ ਜਨਤਕ ਸਿਹਤ ਪ੍ਰੋਟੋਕਾਲਾਂ ਦੀ ਉਲੰਘਣਾ ਕਰਨ ਤੋਂ ਬਾਅਦ ਕੋਵਿਡ 19 ਲਈ ਕੀਤਾ ਸਕਾਰਾਤਮਕ ਟੈਸਟ

Rajneet Kaur

ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਬਰੈਂਪਟਨ ਵਿਖੇ ਨੌਜਵਾਨਾ ਵੱਲੋਂ ਕੱਢੇ ਗਏ ਸਫਾਈ ਮਾਰਚ

Rajneet Kaur

Leave a Comment