channel punjabi
International News North America

Huawei ‘ਤੇ ਅਮਰੀਕਾ ਨੇ ਕੱਸਿਆ ਸ਼ਿਕੰਜਾ, ਅਮਰੀਕੀ ਤਕਨਾਲੋਜੀ ਵਾਲੀ ਚਿਪ ਨਹੀਂ ਖਰੀਦ ਸਕਦੀ ਕਪੰਨੀ

ਵਾਸ਼ਿੰਗਟਨ: ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਰੁੱਕਣ ਦਾ ਨਾਮ ਨਹੀਂ ਲੈ ਰਿਹਾ। ਚੀਨ ਖਿਲਾਫ ਟਰੰਪ ਦੇ ਇਕ ਤੋਂ ਬਾਅਦ ਇਕ ਸਖਤ ਫੈਸਲੇ ਸਾਹਮਣੇ ਆ ਰਹੇ ਹਨ। ਅਮਰੀਕਾ ਨੇ ਆਪਣੇ Foreign direct product ਨਾਲ ਜੁੜੇ ਨਿਯਮਾਂ ‘ਚ ਬਦਲਾਅ ਕੀਤਾ ਹੈ।

ਅਮਰੀਕੀ ਡਿਪਾਰਟਮੈਂਟ ਆਫ ਸਟੇਟ ਵੱਲੋਂ ਜਾਰੀ ਪ੍ਰੈਸ ਨੋਟ ਦੇ ਅਨੁਸਾਰ ਹੁਵੇਈ ਦੀਆਂ 38 ਸਹਿਯੋਗੀ ਕੰਪਨੀਆਂ ਨੂੰ ਵੀ ਐਂਟਿਟੀ ਲਿਸਟ ‘ਚ ਸ਼ਾਮਲ ਕੀਤਾ ਗਿਆ ਹੈ। ਯੂ.ਐੱਸ ਦੇ ਵਣਜ ਵਿਭਾਗ ਨੇ ਕਿਹਾ ਕਿ ਉਹ ਆਪਣੇ ਵਿਦੇਸ਼ੀ ਸਿੱਧੇ ਉਤਪਾਦ ਨਿਯਮ ਦਾ ਵਿਸਥਾਰ ਕਰ ਰਿਹਾ ਹੈ, ‘ਜੋ ਕਿ ਹੁਆਵੇਈ ਨੂੰ ਵਿਕਲਪਕ ਚਿੱਪ ਉਤਪਾਦਨ ਅਤੇ ਸੰਯੁਕਤ ਰਾਜ ਤੋਂ ਹਾਸਲ ਕੀਤੇ ਸੰਦਾਂ ਨਾਲ ਤਿਆਰ ਕੀਤੇ ਗਏ ਆਫ-ਦਿ-ਸ਼ੈਲਫ (OTS) ਚਿੱਪਾਂ ਦੀ ਵਿਵਸਥਾ ਦੇ ਜ਼ਰੀਏ ਯੂਐਸ ਕਾਨੂੰਨ ਨੂੰ ਤੋੜਨ ਤੋਂ ਰੋਕ ਦੇਵੇਗਾ।’

ਨਵੇਂ ਨਿਯਮਾਂ ਤੋਂ ਜੇ ਕੋਈ ਦੂਜੇ ਦੇਸ਼ ਦੀ ਕੰਪਨੀ ਅਮਰੀਕੀ ਤਕਨਾਲੋਜੀ ਦੀ ਵਰਤੋਂ ਕਰਕੇ ਚਿਪ ਦਾ ਨਿਰਮਾਣ ਕਰਦੀ ਹੈ ਤਾਂ ਹੁਵੇਈ ਉੁਹ ਚਿਪ ਨਹੀਂ ਖਰੀਦ ਸਕਦੀ ਹੈ ।ਇਹ ਪਾਬੰਧੀ  ਹੁਵੇਈ ਦੇ ਨਾਲ-ਨਾਲ ਉਸ ਦੀਆਂ 38 ਕੰਪਨੀਆਂ ‘ਤੇ ਵੀ ਲਾਗੂ ਹੋਈ ਹੈ। ਜੋ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਿਚ ਪਾਉਂਦੀਆਂ ਹਨ । ਇਨ੍ਹਾਂ ਨਵੇਂ ਸਹਿਯੋਗੀ ਸੰਗਠਨਾਂ ਦੇ ਨਾਲ, ਸੂਚੀ ਵਿਚ ਕੰਪਨੀਆਂ ਦੀ ਕੁੱਲ ਗਿਣਤੀ ਹੁਣ 152 ਹੋ ਗਈ ਹੈ।

ਸਰਕਾਰ ਨੇ ਅੱਗੇ ਕਿਹਾ ਕਿ ਉਸਨੇ “ਹੁਆਵੇਈ ਦਾ ਅਸਥਾਈ ਜਨਰਲ ਲਾਇਸੈਂਸ (TGL) ਦੀ ਮਿਆਦ ਖਤਮ ਹੋਣ ਦੀ ਆਗਿਆ ਦੇ ਦਿੱਤੀ ਹੈ।” ਇਸ ਨੇ ਦਲੀਲ ਦਿੱਤੀ ਕਿ ਪ੍ਰਭਾਵਿਤ ਹੁਆਵੇਈ ਗਾਹਕਾਂ ਨੂੰ ਸਾੱਫਟਵੇਅਰ, ਤਕਨਾਲੋਜੀ ਅਤੇ ਉਪਕਰਣਾਂ ਦੇ ਵਿਕਲਪਕ ਸਰੋਤਾਂ ਅਤੇ ਮਾਈਗਰੇਟ ਕਰਨ ਲਈ ਕਾਫ਼ੀ ਸਮਾਂ ਦਿੱਤਾ ਗਿਆ ਸੀ ਅਤੇ “ਹੁਣ ਉਹ ਸਮਾਂ ਪੂਰਾ ਹੋ ਗਿਆ ਹੈ।”

ਅਮਰੀਕਾ ਦੇ ਵਿਦੇਸ਼ੀ ਮੰਤਰੀ ਮਾਈਕ ਪੋਮਪਿਓ ਨੇ ਇਸ ਫ਼ੈਸਲੇ ਦਾ ਮਕਸਦ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਤੇ ਦੇਸ਼ ਦੇ ਲੋਕਾਂ ਦੀ ਪ੍ਰਾਈਵੇਸੀ ਦੱਸੀ।ਉਨ੍ਹਾਂ ਕਿਹਾ ਹੈ ਕਿ ਜਿਹੜੀਆਂ ਕੰਪਨੀਆਂ ਇਸ ਫੈਸਲੇ ਨਾਲ ਪ੍ਰਭਾਵਿਤ ਹੋਈਆਂ ਹਨ, ਉਨ੍ਹਾਂ ਦੇ ਲਈ ਸਮਾਂ ਆ ਗਿਆ ਹੈ ਕਿ ਉਹ ਉਪਕਰਣਾਂ ਲਈ ਦੂਜੇ ਵਿਕਲਪ ਦੀ ਭਾਲ ‘ਚ ਜੁਟ ਜਾਣ।

Related News

BIG NEWS : ਮਾਇਕ੍ਰੋਸਾਫ਼੍ਟ ਦੇਵੇਗੀ ਵੱਡੀ ਖੁਸ਼ਖਬਰੀ, ਦੁਨੀਆ ਭਰ ਦੇ ਨੌਜਵਾਨਾਂ ਵਿਚ ਖੁਸ਼ੀ ਦੀ ਲਹਿਰ !

Vivek Sharma

ਮੋਡੇਰਨਾ ਟੀਕਾ ਫਾਈਨਲ ਟੈਸਟਿੰਗ ਪੜਾਅ ਵਿੱਚ ਹੋਇਆ ਦਾਖਲ : ਡੋਨਾਲਡ ਟਰੰਪ

Rajneet Kaur

ਮਾਡਰਨਾ ਕੰਪਨੀ ਨੇ ਵੈਕਸੀਨ ਸਪਲਾਈ ਦੌਰਾਨ ਇਕਰਾਰਨਾਮੇ ਦੀ ਨਹੀਂ ਕੀਤੀ ਕੋਈ ਉਲੰਘਣਾ : ਅਨੀਤਾ ਆਨੰਦ

Vivek Sharma

Leave a Comment