channel punjabi
Canada International News North America

ਮੋਡੇਰਨਾ ਟੀਕਾ ਫਾਈਨਲ ਟੈਸਟਿੰਗ ਪੜਾਅ ਵਿੱਚ ਹੋਇਆ ਦਾਖਲ : ਡੋਨਾਲਡ ਟਰੰਪ

ਮੋਡਰਨਾ ਆਪਣੇ ਤੀਜੇ ਪੜਾਅ ਚ ਦਾਖਿਲ ਹੋ ਚੁਕਿਆ ਹੈ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਬੜੀ ਯਕੀਨੀ ਨਾਲ ਇਹ ਗੱਲ ਕਹਿ ਰਹੇ ਨੇ ਕੀ ਕੋਵਿਡ ਵੈਕਸੀਨ ਦਾ ਟੀਕਾ ਅਮਰੀਕਾ ਨੇ ਬਣਾ ਲਿਆ ਤਾਂ  ਉਹ ਦੂਜੇ ਦੇਸ਼ਾਂ ਨੂੰ ਵੀ ਇਹ ਟੀਕਾ ਸਪਲਾਈ ਕਰ ਸਕਦਾ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਜਦੋਂ ਸਾਡੇ ਕੋਲ ਕਰੋਨਾ ਦਾ ਟੀਕਾ ਹੋਵੇਗਾ ਤਾਂ ਇਸਨੂੰ ਦੂਜੇ ਦੇਸ਼ਾਂ ਨੂੰ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵੈਕਸੀਨ ਨੂੰ ਲੈ ਕੇ ਦੁਨੀਆਭਰ ਵਿਚ ਕੋਸ਼ਿਸ਼ਾਂ ਤੇਜ਼ ਕੀਤੀਆਂ ਜਾ ਰਹੀਆਂ ਹਨ। ਹੋ ਸਕਦਾ ਹੈ ਕਿ ਅਸੀ ਦੁਨੀਆ ਦੇ ਕਈ ਹਿਸਿਆਂ ਵਿਚ ਭਾਰੀ ਮਾਤਰਾ ਚ ਵੈਕਸੀਨ ਦੀ ਸਪਲਾਈ ਕਰਾਂਗੇ। ਜਿਵੇਂ ਅਸੀ ਵੈਂਟੀਲੇਟਰ ਤੇ ਹੋਰ ਚੀਜਾਂ ਦੇ ਮਾਮਲਿਆਂ ‘ਚ ਕੀਤਾ ਸੀ।

ਦਸ ਦਈਏ ਟਰੰਪ ਸਰਕਾਰ ਦਾ ਇਸ ਸਾਲ ਦੇ ਆਖੀਰ ਤਕ ਜਾਂ 2021 ਦੇ ਸ਼ੁਰੂਆਤ ਤਕ ਵੈਕਸੀਨ ਉਪਲਬਧ ਕਰਵਾਉਣ ਦਾ ਟੀਚਾ ਹੈ। ਨੈਸ਼ਨਲ ਇੰਨਸਟਿਚਿਊਟ ਆਫ ਹੈਲਥ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕੀ ਵਿਗਿਆਨਕਾਂ ਨੇ ਸੰਭਾਵਿਤ ਟੀਕੇ ਦੇ ਤੀਜੇ ਪੜਾਅ ਦਾ ਟਰਾਇਲ ਸ਼ੁਰੂ ਕਰ ਦਿਤਾ ਹੈ। ਇਸ ਟੀਕੇ ਨੂੰ ਅਮਰੀਕੀ ਬਾਇਓਟੈਕਨੋਲੋਜੀ ਕੰਪਨੀ ਮੋਡਰਨਾ ਨੇ ਵਿਕਸਿਤ ਕੀਤਾ ਹੈ। ਐਨ.ਆਈ.ਐਚ ਦੀ ਯੋਜਨਾ ਵਡੇ ਪੈਮਾਨੇ ਤੇ ਵੈਕਸੀਨ ਦੀ ਕਲੀਨੀਕਲ ਟੈਸਟਿੰਗ ਦੀ ਹੈ।

ਦੱਸ ਦਈਏ ਕੀ ਜੋਨ ਹੋਪਕਿੰਨਸ ਯੂਨੀਵਰਸਿਟੀ ਦੇ ਵਲੋਂ ਦਿਤੇ ਗਏ ਆਂਕੜਿਆ ਮੁਤਾਬਕ ਅਮਰੀਕਾ ਵਿਚ ਕਰੋਨਾ ਵਾਇਰਸ ਤੋਂ ਹੁਣ ਤੱਕ 43 ਲੱਖ ਤੋਂ ਜਿਆਦਾ ਮਾਮਲੇ ਸਾਹਮਣੇ ਆ ਚੁਕੇ ਹਨ, ਅਤੇ 1,49,000 ਤੋਂ ਜਿਆਦਾ ਲੋਕਾਂ ਦੀ ਹੁਣ ਤੱਕ ਮੌਤ ਹੋ ਚੁਕੀ ਹੈ।

Related News

ਲਾਂਗ ਟਰਮ ਕੇਅਰ ਹੋਮਜ਼ ਤੋਂ ਪ੍ਰੌਫਿਟ ਕਮਾਉਣ ਵਾਲਿਆਂ ‘ਤੇ ਲੈਣਾ ਚਾਹੀਦੈ ਐਕਸ਼ਨ: ਐਨਡੀਪੀ ਆਗੂ ਜਗਮੀਤ ਸਿੰਘ

Rajneet Kaur

ਫਾਇਨਾਂਸ਼ੀਅਲ ਡਿਸਟ੍ਰਿਕਟ ‘ਚ ਸਕਿਊਰਿਟੀ ਗਾਰਡ ਉੱਤੇ ਚਾਕੂ ਨਾਲ ਹਮਲਾ, ਹਾਲਤ ਨਾਜ਼ੁਕ

Rajneet Kaur

ਓਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਫੈਡਰਲ ਸਰਕਾਰ ਤੋਂ ਕੀਤੀ ਮੰਗ, ਵਿਦਿਆਰਥੀਆਂ ਤੇ ਬੱਚਿਆਂ ਦੀ ਵੈਕਸੀਨੇਸ਼ਨ ਦੇ ਪ੍ਰਬੰਧ ਕਰਨੇ ਚਾਹੀਦੇ ਹਨ

Rajneet Kaur

Leave a Comment