channel punjabi
Canada International News North America

ਬਰੈਂਪਟਨ ਵਿੱਚ ਵਾਪਰੇ ਗੋਲੀਕਾਂਡ ਦੌਰਾਨ ਇੱਕ ਮਹਿਲਾ ਦੀ ਮੌਤ , ਇੱਕ ਹੋਰ ਵਿਅਕਤੀ ਗੰਭੀਰ ਰੂਪ ‘ਚ ਜ਼ਖ਼ਮੀ

ਬਰੈਂਪਟਨ : ਬਰੈਂਪਟਨ ਵਿੱਚ ਵਾਪਰੇ ਗੋਲੀਕਾਂਡ ਦੌਰਾਨ ਇੱਕ ਮਹਿਲਾ ਦੀ ਮੌਤ ਹੋ ਗਈ ਤੇ ਇੱਕ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ|
ਦੁਪਹਿਰੇ 2:30 ਵਜੇ ਡੀਅਰਪਾਰਕ ਕ੍ਰੀਸੈਂਟ ਤੇ ਫੇਅਰਲੇਨ ਐਵਨਿਊ ਨੇੜੇ ਸਥਿਤ ਇੱਕ ਘਰ ਵਿੱਚ ਐਮਰਜੰਸੀ ਅਮਲੇ ਨੂੰ ਸੱਦਿਆ ਗਿਆ| ਪੀਲ ਰੀਜਨਲ ਪੁਲਿਸ ਕਾਂਸਟੇਬਲ ਕਾਇਲੇ ਵਿਲਰਜ਼ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਲੜਕਾ ਤੇ ਲੜਕੀ, ਜੋ ਕਿ ਗੋਲੀ ਲੱਗਣ ਕਾਰਨ ਜ਼ਖ਼ਮੀ ਹਾਲਤ ਵਿੱਚ ਮਿਲੇ|
ਉਨ੍ਹਾਂ ਦੱਸਿਆ ਕਿ ਲੜਕੀ ਨੂੰ ਤਾਂ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਲੜਕੇ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ| ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਲਰਜ਼ ਨੇ ਆਖਿਆ ਕਿ ਦੋਵੇਂ ਹੀ ਇੱਕ ਦੂਜੇ ਨੂੰ ਜਾਣਦੇ ਸਨ ਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਦੋਵਾਂ ਦੇ ਨਜ਼ਦੀਕੀ ਸਬੰਧ ਸਨ| ਉਨ੍ਹਾਂ ਆਖਿਆ ਕਿ ਪੁਲਿਸ ਕਿਸੇ ਹੋਰ ਮਸ਼ਕੂਕ ਦੀ ਭਾਲ ਨਹੀਂ ਕਰ ਰਹੀ ਹੈ|

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਪਰਿਵਾਰਕ ਮੈਂਬਰ ਵੱਲੋਂ ਫੋਨ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ| ਵਿਲਰਜ਼ ਨੇ ਆਖਿਆ ਕਿ ਜ਼ਖ਼ਮੀ ਵਿਅਕਤੀ ਤੇ ਉਸ ਦਾ ਪਰਿਵਾਰ ਇਸ ਘਰ ਵਿੱਚ ਹੀ ਰਹਿੰਦਾ ਹੈ ਜਿੱਥੇ ਘਟਨਾ ਵਾਪਰੀ ਪਰ ਮਾਰੀ ਗਈ ਲੜਕੀ ਇਸ ਘਰ ਵਿੱਚ ਆਈ ਹੋਈ ਸੀ| ਉਨ੍ਹਾਂ ਆਖਿਆ ਕਿ ਇਹ ਸਭ ਕਿਉਂ ਅਤੇ ਕਿਵੇਂ ਵਾਪਰਿਆ ਇਸ ਬਾਰੇ ਹੁਣੇ ਤੋਂ ਕਿਆਸ ਲਾਉਣਾ ਜਲਦਬਾਜ਼ੀ ਹੋਵੇਗੀ| ਜਾਂਚਕਾਰਾਂ ਨੂੰ ਮੌਕੇ ਤੋਂ ਕੋਈ ਹਥਿਆਰ ਨਹੀਂ ਮਿਲੇ|

Related News

ਫ੍ਰੈਂਚ ਭਾਸ਼ਾ ਦੇ ਹੱਕ ਵਿਚ ਮੋਂਟ੍ਰਿਆਲ ਵਿਖੇ ਹੋਇਆ ਜ਼ੋਰਦਾਰ ਪ੍ਰਦਰਸ਼ਨ, ਫ੍ਰੈਂਚ ਭਾਸ਼ਾ ਦੀ ਵਰਤੋਂ ਲਈ ਨਾਅਰੇਬਾਜ਼ੀ

Vivek Sharma

ਵੈਨਕੂਵਰ ਜਨਰਲ ਹਸਪਤਾਲ ਵਿੱਚ ਕੋਵਿਡ -19 ਆਉਟਬ੍ਰੇਕ ਦਾ ਐਲਾਨ

Rajneet Kaur

ਕੈਨੇਡਾ ‘ਚ ਕੋਵਿਡ 19 ਦੇ ਕੁੱਲ ਕੇਸਾਂ ਦੀ ਗਿਣਤੀ 1,87,561 ਜਿੰਨ੍ਹਾਂ ‘ਚੋਂ 8,966 ਲੋਕਾਂ ਦੀ ਹੋਈ ਮੌਤ : ਡਾ.ਥੈਰੇਸਾ

Rajneet Kaur

Leave a Comment