channel punjabi
Canada International News North America

ਕੈਨੇਡਾ ‘ਚ ਕੋਵਿਡ 19 ਦੇ ਕੁੱਲ ਕੇਸਾਂ ਦੀ ਗਿਣਤੀ 1,87,561 ਜਿੰਨ੍ਹਾਂ ‘ਚੋਂ 8,966 ਲੋਕਾਂ ਦੀ ਹੋਈ ਮੌਤ : ਡਾ.ਥੈਰੇਸਾ

ਕੈਨੇਡਾ ਦੀ ਚੀਫ਼ ਮੈਡੀਕਲ ਅਧਿਕਾਰੀ ਡਾ.ਥੇਰੇਸਾ ਨੇ ਸਤੰਬਰ ਦੇ ਖੋਲੇ ਜਾਣ ਵਾਲੇ ਸਕੂਲਾਂ ਤੇ ਵਿਚਾਰ ਚਰਚਾ ਕੀਤੀ। ਡਾ.ਥੈਰੇਸਾ ਨੇ ਕੋਵਿਡ 19 ਸੰਬੰਧੀ ਅੰਕੜਿਆਂ ’ਤੇ ਵੀ ਚਾਨਣਾ ਪਾਇਆ ਹੈ। ਕੈਨੇਡਾ ਦੇ ਵਿਚ ਕੁੱਲ ਕੇਸਾਂ ਦੀ ਗਿਣਤੀ 1,87,561 ਹੋ ਗਈ ਹੈ ਅਤੇ 8966 ਮੌਤਾਂ ਕੋਵਿਡ 19 ਕਾਰਨ ਹੋ ਚੁੱਕੀਆਂ ਹਨ।

ਇਸ ਦੌਰਾਨ ਡਾ. ਟਾਮ ਨੇ ਕਿਹਾ ਕਿ , ਗਲਤ ਜਾਣਕਾਰੀ ਦੀ ਪਛਾਣ ਕਰਨਾ ਹੈ, ਕਿਉਂਕਿ ਜਾਅਲੀ ਖ਼ਬਰਾਂ ਚੱਲ ਰਹੀ ਸਮੱਸਿਆ ਦਾ ਵੱਡਾ ਕਾਰਨ ਹਨ । ਉਸਨੇ ਚੇਤਾਵਨੀ ਦਿੱਤੀ ਕਿ ਕੋਵਿਡ -19 ਵਿਰੁੱਧ ਲੜਾਈ ਇਸ ਤੱਥ ਤੋਂ ਵੀ ਗੁੰਝਲਦਾਰ ਹੈ ਕਿ ਜਨਤਕ ਸਿਹਤ ਅਧਿਕਾਰੀਆਂ ਦੁਆਰਾ ਮੁਹੱਈਆ ਕਰਵਾਏ ਗਏ ਗਿਆਨ ਅਤੇ ਸਲਾਹ ਵਿੱਚ ਤਬਦੀਲੀ ਆ ਸਕਦੀ ਹੈ। ਉਸਨੇ ਕਿਹਾ ਕਿ ਅਸੀ ਕੋਵਿਡ 19 ਬਾਰੇ ਜੋ ਵੀ ਫੈਸਲੇ ਕਰਾਂਗੇ ਉਸਨੂੰ ਲਚਕਦਾਰ ਢੰਗ ਨਾਲ ਸ਼ਾਮਲ ਕਰਾਂਗੇ ਤਾਂ ਜੋ ਜ਼ਰੂਰਤ ਪੈਣ ‘ਤੇ ਬਦਲੇ ਜਾ ਸਕਣ।

ਡਾ. ਟਾਮ ਦੇ ਡਿਪਟੀ, ਡਾ. ਹਾਵਰਡ ਨਜੂ ਨੇ ਕਿਹਾ ਕਿ ਸਿਹਤ ਕਰਮਚਾਰੀ ਕੋਵਿਡ 19 ਦੇ  ਨੌਜਵਾਨਾਂ ਵਿਚ ਫੈਲਣ ਦੀ ਚਿੰਤਾ ਵਿਚ ਹਨ। ਉਨ੍ਹਾਂ ਨੇ ਕਿਹਾ ਨੌਜਵਾਨਾਂ ‘ਚ ਕੇਸ ਵਧਦੇ ਜਾ ਰਹੇ ਹਨ। ਸੀ.ਐਨ.ਐਨ ਨੇ ਦੱਸਿਆ ਕਿ ਜ਼ਿਆਦਾਤਰ ਕੇਸ 25 ਤੋਂ 64 ਸਾਲ ਦੀ ਉਮਰ ਦੇ ਲੋਕਾਂ ਵਿੱਚ ਹਨ, ਜਦੋਂ ਕਿ ਕਿਸ਼ੋਰ ਅਤੇ ਜਵਾਨ ਬਾਲਗਾਂ ਵਿੱਚ ਛੇ ਗੁਣਾ ਵਾਧਾ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਪਣੀ ਸੁਰੱਖਿਆ ਲਈ ਇਕੱਠ ‘ਚ ਜਾਣ ਤੋਂ ਪਰਹੇਜ਼ ਕਰੋ। ਇਕ ਦੂਜੇ ਤੋਂ ਦੂਰੀ ਬਣਾਈ ਰਖਣ।

Related News

ਕੈਨੇਡਾ ‘ਚ ਭਾਰਤੀ ਮੂਲ ਦੇ ਲੋਕਾਂ ਨੂੰ ਕੋਵਿਡ-19 ਕਾਰਨ ਭਾਰਤ ਜਾਣ ਲਈ ਵੀਜ਼ਾ ਪ੍ਰਾਪਤ ਕਰਨ ‘ਚ ਆ ਸਕਦੀਆਂ ਨੇ ਦਿੱਕਤਾਂ

Rajneet Kaur

ਜਨਵਰੀ ਵਿੱਚ ਕੈਨੇਡਾ ਨੇ 26,600 ਨਵੇਂ ਪੱਕੇ ਵਸਨੀਕਾਂ ਦਾ ਕੀਤਾ ਸਵਾਗਤ:ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸਿਨੋ

Rajneet Kaur

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕਿਸਾਨੀ ਅੰਦੋਲਨ ਨੂੰ ਹਮਾਇਤ ‘ਤੇ ਖੜਾ ਹੋਇਆ ਬਖੇੜਾ, ਭਾਰਤ ਨੇ ਕੈਨੇਡਾ ਦੇ ਰਾਜਦੂਤ ਨੂੰ ਕੀਤਾ ਤਲਬ

Vivek Sharma

Leave a Comment