channel punjabi
Canada International News North America

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕਿਸਾਨੀ ਅੰਦੋਲਨ ਨੂੰ ਹਮਾਇਤ ‘ਤੇ ਖੜਾ ਹੋਇਆ ਬਖੇੜਾ, ਭਾਰਤ ਨੇ ਕੈਨੇਡਾ ਦੇ ਰਾਜਦੂਤ ਨੂੰ ਕੀਤਾ ਤਲਬ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਭਾਰਤ ਦੇ ਕਿਸਾਨ ਅੰਦੋਲਨ ‘ਤੇ ਟਿੱਪਣੀ ਕਰਨ ਨਾਲ ਨਵਾਂ ਬਖੇੜਾ ਖੜ੍ਹਾ ਹੋ ਗਿਆ ਹੈ। ਭਾਰਤ ਨੇ ਟਰੂਡੋ ਅਤੇ ਕੈਨੇਡਾ ਦੇ ਹੋਰ ਨੇਤਾਵਾਂ ਦੀ ਟਿੱਪਣੀ ਨੂੰ ਲੈ ਕੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਹੈ ।ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਕਿਸਾਨਾਂ ਦੇ ਮੁੱਦਿਆਂ ‘ਤੇ ਕੈਨੇਡਾ ਦੇ ਨੇਤਾਵਾਂ ਦੀ ਟਿੱਪਣੀ ਸਾਡੇ ਅੰਦਰੂਨੀ ਮਾਮਲਿਆਂ ਵਿਚ ਬਰਦਾਸ਼ਤ ਨਾ ਕਰਣ ਯੋਗ ਦਖ਼ਲਅੰਦਾਜ਼ੀ ਹੈ। ਟਰੂਡੋ ਵੱਲੋਂ ਕੀਤੀ ਗਈ ਟਿੱਪਣੀ ‘ਤੇ ਭਾਰਤ ਨੇ ਸਖਤ ਨਾਰਾਜ਼ਗੀ ਜਾਹਿਰ ਕੀਤਾ ਸੀ।

ਭਾਰਤ ਦੇ ਵਿਦੇਸ਼ ਮੰਤਰਾਲਾ ਅਨੁਸਾਰ ਕਿਸਾਨਾਂ ਦੇ ਮੁੱਦੇ ‘ਤੇ ਕੈਨੇਡਾ ਦੇ ਨੇਤਾਵਾਂ ਵੱਲੋਂ ਕੀਤੀਆਂ ਗਈਆਂ ਟਿੱਪਣੀ ਦੀ ਵਜ੍ਹਾ ਨਾਲ ਕੈਨੇਡਾ ਵਿਚ ਸਾਡੇ ਹਾਈ ਕਮਿਸ਼ਨਰ ਅਤੇ ਵਣਜ ਦੂਤਾਵਾਸਾਂ ਦੇ ਸਾਹਮਣੇ ਭੀੜ ਜਮ੍ਹਾਂ ਹੋਣ ਨੂੰ ਬੜਾਵਾ ਮਿਲਿਆ, ਜਿਸ ਦੇ ਨਾਲ ਸੁਰੱਖਿਆ ਦਾ ਮੁੱਦਾ ਖੜ੍ਹਾ ਹੁੰਦਾ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਜੇਕਰ ਅਜਿਹੀਆਂ ਟਿੱਪਣੀਆਂ ਜਾਰੀ ਰਹੀਆਂ ਤਾਂ ਇਸ ਦਾ ਭਾਰਤ ਅਤੇ ਕੈਨੇਡਾ ਦੇ ਸਬੰਧਾਂ ‘ਤੇ ਵੀ ਗੰਭੀਰ ਰੂਪ ਨਾਲ ਨੁਕਸਾਨਦਾਇਕ ਪ੍ਰਭਾਵ ਪਵੇਗਾ।

ਦੱਸ ਦੇਈਏ ਕਿ ਮੋਦੀ ਸਰਕਾਰ ਦੇ 3 ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਕਰਦੇ ਹੋਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਹਾਲਤ ਚਿੰਤਾਜਨਕ ਹੈ। ਕੈਨੇਡਾ ਹਮੇਸ਼ਾ ਸ਼ਾਂਤੀਪੂਰਨ ਪ੍ਰਦਰਸ਼ਨਾਂ ਦੇ ਅਧਿਕਾਰ ਦਾ ਬਚਾਅ ਕਰੇਗਾ, ਅਸੀਂ ਗੱਲਬਾਤ ਵਿਚ ਵਿਸ਼ਵਾਸ ਕਰਦੇ ਹਾਂ। ਅਸੀਂ ਭਾਰਤ ਦੇ ਸਾਹਮਣੇ ਆਪਣੀਆਂ ਚਿੰਤਾਵਾਂ ਰੱਖੀਆਂ ਹਨ, ਇਹ ਸਾਰਿਆਂ ਦੇ ਇਕੱਠੇ ਆਉਣ ਦਾ ਸਮਾਂ ਹੈ। ।

ਵਿਦੇਸ਼ ਮੰਤਰਾਲਾ ਨੇ ਟਰੂਡੋ ਦੇ ਬਿਆਨ ‘ਤੇ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਅਸੀਂ ਕੈਨੇਡੀਅਨ ਨੇਤਾਵਾਂ ਵੱਲੋਂ ਭਾਰਤ ਵਿਚ ਕਿਸਾਨਾਂ ਨਾਲ ਸਬੰਧਤ ਮਾਮਲੇ ‘ਤੇ ਕੀਤੀਆਂ ਗਈਆਂ ਟਿੱਪਣੀਆਂ ਨੂੰ ਵੇਖਿਆ ਹੈ। ਇਹ ਖ਼ਾਸਤੌਰ ਨਾਲ ਇਕ ਲੋਕਤੰਤਰਿਕ ਦੇਸ਼ ਦੇ ਅੰਦਰੂਨੀ ਮਾਮਲਿਆਂ ਦੇ ਸਬੰਧ ਵਿੱਚ ਗ਼ੈਰ-ਵਾਜਿਬ ਹੈ। ਇਹ ਵੀ ਸਭ ਤੋਂ ਬਿਹਤਰ ਰਹੇਗਾ ਕਿ ਰਾਜਨੀਤਕ ਗੱਲਬਾਤ ਨੂੰ ਰਾਜਨੀਤਕ ਉਦੇਸ਼ਾਂ ਲਈ ਗਲਤ ਤਰੀਕੇ ਨਾਲ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ ਹੈ।

Related News

Canada ‘ਚ ਵੀ ਖੇਤੀ ਆਰਡੀਨੈਂਸ ਖਿਲਾਫ਼ ਕੀਤੇ ਜਾ ਰਹੇ ਨੇ ਰੋਸ ਪ੍ਰਦਰਸ਼ਨ, ਖੇਤੀ ਆਰਡੀਨੈਂਸ ਨੂੰ ਕਾਲੇ ਕਨੂੰਨ ਦਾ ਦਿਤਾ ਨਾਂ

Rajneet Kaur

ਅਡਮਿੰਟਨ ‘ਚ ਪੁਲਿਸ ਨੇ ਪਾਰਟੀ ਕਰਦੇ ਲੋਕਾਂ ਨੂੰ ਖਿੰਡਾਇਆ,ਸੈਲੁਨ ਮਾਲਕ ਨੇ ਮੰਗੀ ਮੁਆਫੀ

Rajneet Kaur

ਕੈਨੇਡਾ ਨੇ ਚੀਨੀ ਸਟੇਟ ਫਰਮ ਦੀ ਸੋਨੇ ਦੀ ਮਾਇਨਿੰਗ ਬੋਲੀ ਦੀ ਸੰਘੀ ਸਮੀੱਖਿਆ ਨੂੰ 45 ਦਿਨਾਂ ਲਈ ਵਧਾਇਆ

Rajneet Kaur

Leave a Comment