channel punjabi
International News North America USA

ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ : ਦੋਹਾਂ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਭਾਰਤੀ ਵੋਟਰਾਂ ‘ਤੇ, ਟਰੰਪ ਨੇ PM ਮੋਦੀ ਨਾਲ ਦੇ ਵੀਡੀਓ ਕੀਤੇ ਜਾਰੀ

ਅਮਰੀਕਾ ਦੀ ਰਾਸ਼ਟਰਪਤੀ ਚੋਣਾਂ ਲਈ ਪ੍ਰਚਾਰ ਦਾ ਕੰਮ ਭਖਿਆ

ਰਿਪਬਲਿਕਨ ਅਤੇ ਡੈਮੋਕ੍ਰੇਟਿਕ ਦੋਵੇਂ ਪਾਰਟੀਆਂ ਦੀਆਂ ਨਜ਼ਰਾਂ ਭਾਰਤੀ ਵੋਟਰਾਂ ‘ਤੇ

ਰਿਪਬਲਿਕਨ ਪਾਰਟੀ ਨੇ ਟਰੰਪ ਅਤੇ ਮੋਦੀ ਦੇ ਸਮਾਗਮਾਂ ਦੀ ਵੀਡੀਓ ਕੀਤੀ ਜਾਰੀ

ਦੋਹਾਂ ਪਾਰਟੀਆਂ ਦੀਆਂ ਭਾਰਤੀ-ਅਮਰੀਕੀਆਂ ‘ਤੇ ਵੱਡੀਆਂ ਆਸਾਂ

ਵਾਸ਼ਿੰਗਟਨ: ਅਮਰੀਕਾ ‘ਚ ਰਾਸ਼ਟਰਪਤੀ ਦੀ ਚੋਣ ਲਈ ਤਿੰਨ ਨਵੰਬਰ ਨੂੰ ਵੋਟਿੰਗ ਹੋਣੀ ਹੈ, ਅਜਿਹੇ ‘ਚ ਰਿਪਬਲਿਕਨ ਅਤੇ ਡੈਮੋਕ੍ਰੇਟਿਕ ਦੋਵੇਂ ਹੀ ਸਿਆਸੀ ਪਾਰਟੀਆਂ ਦੋ ਮਿਲੀਅਨ ਤੋਂ ਜ਼ਿਆਦਾ ਭਾਰਤੀ ਅਮਰੀਕੀ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਪੂਰੀ ਤਿਆਰੀ ਕਰ ਚੁੱਕੇ ਹਨ।

ਇਸ ਦਰਮਿਆਨ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਨੇ ਹਾਊਡੀ ਮੋਦੀ ਅਤੇ ਨਮਸਤੇ ਟਰੰਪ ਇਵੈਂਟਸ ਦਾ ਇਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ‘ਚ ਹਿਊਸਟਨ ‘ਚ ‘ਹਾਓਡੀ ਮੋਦੀ’ ਪ੍ਰੋਗਰਾਮ ਅਤੇ ਅਹਿਮਦਾਬਾਦ ‘ਚ ‘ਨਮਸਤੇ ਟਰੰਪ’ ਪ੍ਰੋਗਰਾਮ ‘ਚ ਦੋਵੇਂ ਲੀਡਰਾਂ ਦੇ ਭਾਸ਼ਨ ਨੂੰ ਜੋੜ ਕੇ ਦਿਖਾਇਆ ਗਿਆ ਹੈ। ਇਸ ਵੀਡੀਓ ਨੂੰ ‘ਚਾਰ ਸਾਲ ਹੋਰ’ ਟਾਈਟਲ ਦਿੱਤਾ ਗਿਆ ਹੈ।

ਇਨ੍ਹਾਂ ਦੋਵਾਂ ਪ੍ਰੋਗਰਾਮਾਂ ‘ਚ ਟਰੰਪ ਅਤੇ ਮੋਦੀ ਨੇ ਇਕੱਠਿਆਂ ਭਾਰੀ ਭੀੜ ਨੂੰ ਸੰਬੋਧਨ ਕੀਤਾ ਸੀ। ਹੁਣ ਰਾਸ਼ਟਰਪਤੀ ਚੋਣ ‘ਚ ਪ੍ਰਚਾਰ ਲਈ ਕਿੰਬਰਲੀ ਗੁਈਲਫਾਇਲ ਨੇ ਦੋਵਾਂ ਲੀਡਰਾਂ ਦਾ ਵੀਡੀਓ ਸ਼ੇਅਰ ਕੀਤਾ ਹੈ। ਕਿੰਬਰਲੀ ਨੇ ਲਿਖਿਆ ‘ਅਮਰੀਕਾ ਦਾ ਭਾਰਤ ਨਾਲ ਇਕ ਖਾਸ ਰਿਸ਼ਤਾ ਹੈ। ਸਾਡੀ ਕੈਂਪੇਨ ਨੂੰ ਭਾਰਤੀ ਅਮਰੀਕੀਆਂ ਦਾ ਸਾਥ ਹੈ।’

ਇਹ ਵੀਡੀਓ ਹਾਓਡੀ ਮੋਦੀ ਦੇ ਈਵੈਂਟ ਨਾਲ ਸ਼ੁਰੂ ਹੁੰਦਾ ਹੈ ਜੋ 22 ਸਤੰਬਰ, 2019 ਨੂੰ ਟੈਕਸਾਸ ਦੇ ਹਿਊਸਟਨ ‘ਚ ਕਰਵਾਇਆ ਗਿਆ ਸੀ। ਜਿੱਥੇ ਪੂਰੇ ਅਮਰੀਕਾ ਤੋਂ ਭਾਰਤੀ ਮੂਲ ਦੇ 50,000 ਲੋਕ ਸ਼ਾਮਲ ਹੋਏ ਸਨ। ਇਸ ਤੋਂ ਇਲਾਵਾ ਵੀਡੀਓ ‘ਚ ਨਮਸਤੇ ਟਰੰਪ ਪ੍ਰੋਗਰਾਮ ਦਾ ਹਿੱਸਾ ਦਿਖਾਇਆ ਜਾਂਦਾ ਹੈ। ਨਮਸਤੇ ਟਰੰਪ ਇਸ ਸਾਲ 24 ਫਰਵਰੀ ਨੂੰ ਅਹਿਮਦਾਬਾਦ ‘ਚ ਕਰਵਾਇਆ ਗਿਆ ਸੀ।

ਚੋਣ ਅਭਿਆਨ ਲਈ ਜਾਰੀ ਕੀਤੈ ਵੀਡੀਓ ‘ਚ ਟਰੰਪ ਬੋਲ ਰਹੇ ਹਨ ਕਿ ਅਮਰੀਕਾ, ਭਾਰਤ ਨੂੰ ਪਿਆਰ ਕਰਦਾ ਹੈ। ਅਮਰੀਕਾ, ਭਾਰਤ ਦਾ ਸਨਮਾਨ ਕਰਦਾ ਹੈ। ਅਮਰੀਕਾ ਹਮੇਸ਼ਾਂ ਭਾਰਤੀਆਂ ਦਾ ਵਫ਼ਾਦਾਰ ਰਹੇਗਾ।

ਅਮਰੀਕਾ ਅੰਦਰ ਇਸ ਤਰ੍ਹਾਂ ਦਾ ਪ੍ਰਚਾਰ ਲਗਾਤਾਰ ਤੇਜ਼ੀ ਫੜਦਾ ਜਾ ਰਿਹਾ ਹੈ । ਦੋਵੇਂ ਪ੍ਰਮੁੱਖ ਸਿਆਸੀ ਪਾਰਟੀਆਂ ਭਾਰਤੀ-ਅਮਰੀਕੀਆਂ ‘ਤੇ ਪੂਰੀ ਤਰ੍ਹਾਂ ਫੋਕਸ ਕਰਦੇ ਹੋਏ ਉਨ੍ਹਾਂ ਨੂੰ ਆਪਣੇ ਨਾਲ ਲਿਆਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ।

Related News

ਕੈਨੇਡਾ ‘ਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ਵਿੱਚ ਵਾਧਾ ਜਾਰੀ

Vivek Sharma

NDP ਨੇ ‘ਸੇਵ ਮੇਨ ਸਟ੍ਰੀਟ’ ਯੋਜਨਾ ਨੂੰ ਦੂਜੀ ਲਹਿਰ ਦੇ ਵਿਗੜਨ ਤੋਂ ਪਹਿਲਾਂ ਲਾਗੂ ਕਰਨ ਦੀ ਕੀਤੀ ਮੰਗ

Rajneet Kaur

ਆਈਫਲ ਟਾਵਰ ਨੇੜੇ ਪੁਲਿਸ ਅਧਿਕਾਰੀਆਂ ਨੇ ਕੀਤਾ ਪ੍ਰਦਰਸ਼ਨ

Vivek Sharma

Leave a Comment