channel punjabi
International News

ਆਈਫਲ ਟਾਵਰ ਨੇੜੇ ਪੁਲਿਸ ਅਧਿਕਾਰੀਆਂ ਨੇ ਕੀਤਾ ਪ੍ਰਦਰਸ਼ਨ

ਪੈਰਿਸ : ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਵਾਲੀ ਪੁਲਿਸ ਨੇ ਖੁਦ ਹੀ ਪ੍ਰਦਰਸ਼ਨ ਕੀਤਾ। ਬੀਤੇ ਕੱਲ੍ਹ ਪੈਰਿਸ ‘ਚ ਕਰੀਬ 50 ਪੁਲਸ ਅਧਿਕਾਰੀ ਆਪਣੇ ਵਾਹਨਾਂ ਨਾਲ ਆਈਫਲ ਟਾਵਰ ਨੇੜੇ ਇਕੱਠੇ ਹੋਏ ਅਤੇ ਆਪਣੇ ਵਾਹਨਾਂ ਦੇ ਹਾਰਨ ਵਜਾ ਕੇ ਫ੍ਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਹਾਲ ‘ਚ ਦਿੱਤੇ ਬਿਆਨ ‘ਤੇ ਵਿਰੋਧ ਦਰਜ ਕਰਵਾਇਆ।

ਦਰਅਸਲ ਮੈਕਰੋਨ ਨੇ ਹਾਲ ਹੀ ‘ਚ ਇਕ ਇੰਟਰਵਿਊ ਦਿੱਤਾ ਸੀ ਜਿਸ ਤੋਂ ਬਾਅਦ ਪੁਲਸ ਅਧਿਕਾਰੀਆਂ ‘ਚ ਰੋਸ ਹੈ। ਦੋ ਸੰਗਠਨਾਂ ਨੇ ਪਛਾਣ ਜਾਂਚ ਨਾ ਕਰਨ ਦੀ ਧਮਕੀ ਵੀ ਦਿੱਤੀ ਹੈ। ਪ੍ਰਦਰਸ਼ਨ ‘ਚ ਸ਼ਾਮਲ ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਅਤੇ ਨੇਤਾਵਾਂ ਨੂੰ ਸਿਰਫ ਇਨਾਂ ਹੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਨਾ ਹੀ ਨਸਲਵਾਦੀ ਹੈ ਅਤੇ ਨਾ ਹੀ ਹਿੰਸਕ ਸਿਰਫ ਪੁਲਸ ਅਧਿਕਾਰੀ ਹਾਂ।

ਉਨ੍ਹਾਂ ਕਿਹਾ ਕਿ ਸੰਗਠਨ ਇਸ ਪ੍ਰਦਰਸ਼ਨ ਦਾ ਹਿੱਸਾ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੀ ਗੱਲ ਨਹੀਂ ਸੁਣੀ ਗਈ ਤਾਂ ਇਸ ਦੇ ਵਧਣ ਦਾ ਖਤਰਾ ਹੈ। ਜ਼ਿਕਰਯੋਗ ਹੈ ਕਿ ਫਰਾਂਸ ‘ਚ ਪੁਲਸ ਅਧਿਕਾਰੀਆਂ ਨੂੰ ਹੜਤਾਲ ਕਰਨ ਅਤੇ ਪ੍ਰਦਰਸ਼ਨ ਕਰਨ ਦਾ ਅਧਿਕਾਰ ਨਹੀਂ ਹੈ, ਅਜਿਹੇ ‘ਚ ਪੁਲਸ ਅਧਿਕਾਰੀਆਂ ਦੇ ਇਸ ਤਰ੍ਹਾਂ ਦੇ ਇਕੱਠਾ ਹੋਣ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਮੈਕਰੋਨ ਨੇ ਇਕ ਹਫਤੇ ਪਹਿਲਾਂ ਇਕ ਇੰਟਰਵਿਊ ‘ਚ ‘ਪੁਲਸ ਦੇ ਧੱਕੇਸ਼ਾਹੀ’ ਸ਼ਬਦ ਨੂੰ ਖਾਰਿਜ ਕਰ ਦਿੱਤਾ ਸੀ ਪਰ ਪੁਲਸ ਵੱਲੋਂ ਅਤੇ ਪੁਲਸ ਨਾਲ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਗਲਤ ਠਹਿਰਾਇਆ ਸੀ।

Related News

ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ NAV CANADA ਸੇਵਾਵਾਂ ਹਟਾਉਣ ਬਾਰੇ ਕਰ ਰਹੀ ਵਿਚਾਰ !

Vivek Sharma

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਵੇਂ ਵਿੱਤ ਮੰਤਰੀ ਦੇ ਨਾਮ ਦਾ ਜਲਦ ਕਰ ਸਕਦੇ ਹਨ ਐਲਾਨ, ਕਈ ਨਾਵਾਂ ਦੀਆਂ ਅਫਵਾਹਾਂ ਆਈਆਂ ਸਾਹਮਣੇ

Rajneet Kaur

ਫਰੈਂਡਜ਼ ਆਫ ਕੈਨੇਡਾ-ਇੰਡੀਆ ਤੇ ਹੋਰ ਸੰਗਠਨਾਂ ਨੇ ਵੈਨਕੂਵਰ ‘ਚ ਚੀਨੀ ਕੌਂਸਲੇਟ ਦਫਤਰ ਦੇ ਸਾਹਮਣੇ ਚੀਨ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

Rajneet Kaur

Leave a Comment