channel punjabi
Canada International News North America

ਕੈਨੇਡਾ ਦੇ ਕਾਮਿਆਂ ਦੀ ਸੰਸਥਾ ਯੂਨੀਫੋਰ ਨੇ ਭਾਰਤ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਕੀਤੀ ਹਮਾਇਤ

ਟੋਰਾਂਟੋ : ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਕੈਨੇਡਾ ਤੋਂ ਹੀ ਆਵਾਜ਼ ਬੁਲੰਦ ਹੋ ਰਹੀ ਹੈ । ਭਾਰਤ ਦੇਸ਼ ਦੇ ਕਿਸਾਨਾਂ ਦਾ ਸੰਘਰਸ਼ ਪੂਰੀ ਦੁਨੀਆ ਵਿਚ ਫੈਲ ਰਿਹਾ ਹੈ, ਹਰ ਪਾਸਿਉ ਸੰਘਰਸ਼ੀ ਕਿਸਾਨਾਂ ਨੂੰ ਹੁੰਗਾਰਾ ਮਿਲ ਰਹਾ ਹੈ। ਅਜਿਹੇ ਵਿਚ ਕੈਨੇਡਾ ਤੋ ਹਰ ਰੋਜ ਇਕ ਇਕ ਕਰ ਕੇ ਕਈ ਸੰਸਥਾਵਾਂ ਕਿਸਾਨਾਂ ਦੇ ਹੱਕ ਵਿਚ ਆ ਰਹੀਆਂ ਹਨ। ਹੁਣ ਕੈਨੇਡਾ ਦੇ ਕਾਮਿਆਂ ਦੀ ਸੰਸਥਾ ਯੂਨੀਫੋਰ ਨੇ ਭਾਰਤ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ। ਯੂਨੀਫੋਰ ਕੈਨੇਡਾ ਦੇ ਪ੍ਰਾਈਵੇਟ ਸੈਕਟਰ ਖਾਸਕਰ ਆਟੋ ਸੈਕਟਰ ਦੇ ਕਾਮਿਆਂ ਦੀ ਬਹੁਤ ਵੱਡੀ ਸੰਸਥਾ ਹੈ। ਜ਼ਿਕਰਯੋਗ ਹੈ ਕਿ ਇਸ ਦੇ ਤਕਰੀਬਨ 3,10,000 ਤੋਂ ਵੱਧ ਮੈਂਬਰ ਹਨ । ਇਸ ਤੋਂ ਪਹਿਲਾਂ ਕੈਨੇਡਾ ਦੀ ਨੈਸ਼ਨਲ ਫਾਰਮਰ ਯੂਨੀਅਨ ਵੱਲੋਂ ਵੀ ਕਿਸਾਨੀ ਸੰਘਰਸ਼ ਦੀ ਹਿਮਾਇਤ ਕੀਤੀ ਜਾ ਚੁੱਕੀ ਹੈ । ਉਨ੍ਹਾਂ ਦਾ ਆਖਣਾ ਹੈ ਕਿ ਕਿਸਾਨਾਂ ਤੋ ਬਿਨਾਂ ਦੇਸ਼ ਤਬਾਹ ਹੋ ਸਕਦਾ ਹੈ ਇਸ ਲਈ ਕਿਸਾਨਾਂ ਦੀ ਮੰਗ ਭਾਰਤ ਸਰਕਾਰ ਨੂੰ ਮੰਨ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀ ਭਾਰਤੀ ਕਿਸਾਨਾਂ ਦੇ ਨਾਲ ਹਾਂ।

Related News

BIG NEWS : ਭਾਰਤ ਸਰਕਾਰ ਨੇ ਰੀਮਡੇਸਿਵਿਰ ਇੰਜੈਕਸ਼ਨ ਦੇ ਐਕਸਪੋਰਟ ‘ਤੇ ਲਾਈ ਰੋਕ, ਕਾਲਾਬਾਜ਼ਾਰੀ ਕਰਨ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ

Vivek Sharma

ਫਲੋਰੀਡਾ ਅਤੇ ਕੈਲੀਫੋਰਨੀਆ ‘ਚ ਕੋਰੋਨਾ ਦਾ ਕਹਿਰ ਬਰਕਰਾਰ !

Vivek Sharma

ਕੈਨੇਡਾ ਅਤੇ ਅਮਰੀਕਾ 2030 ਤੱਕ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ 40 ਤੋਂ 52 ਫ਼ੀਸਦੀ ਘਟਾਉਣ ਲਈ ਹੋਏ ਸਹਿਮਤ

Vivek Sharma

Leave a Comment