channel punjabi
International News

BIG NEWS : ਭਾਰਤ ਸਰਕਾਰ ਨੇ ਰੀਮਡੇਸਿਵਿਰ ਇੰਜੈਕਸ਼ਨ ਦੇ ਐਕਸਪੋਰਟ ‘ਤੇ ਲਾਈ ਰੋਕ, ਕਾਲਾਬਾਜ਼ਾਰੀ ਕਰਨ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ

ਨਵੀਂ ਦਿੱਲੀ : ਭਾਰਤ ਵਿੱਚ ਕੋਰੋਨਾਵਾਇਰਸ ਦੀ ਲਾਗ ਦੀ ਦੂਸਰੀ ਲਹਿਰ ਦੇ ਵਿਚਕਾਰ ਕੇਂਦਰ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਰੀਮਡੇਸਿਵਿਰ ਇੰਜੈਕਸ਼ਨ ਅਤੇ ਦਵਾਈ ਦੀ ਬਰਾਮਦ ‘ਤੇ ਰੋਕ ਲਗਾ ਦਿੱਤੀ ਹੈ। ਇਹ ਮਨਾਹੀ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਦੇਸ਼ ਵਿਚ ਕੋਰੋਨਾ ਦੀ ਸਥਿਤੀ ਨੂੰ ਠੀਕ ਨਹੀਂ ਕੀਤਾ ਜਾਂਦਾ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਮਰੀਜ਼ਾਂ ਅਤੇ ਹਸਪਤਾਲਾਂ ਵਿਚ ਰੀਮਡੇਸਿਵਿਰ ਦਵਾਈ ਪਹੁੰਚਾਉਣ ਲਈ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਵੀ ਦਿੱਤੇ ਹਨ।

ਦੇਸ਼ ਵਿੱਚ ਵੱਧ ਰਹੇ ਕੋਰੋਨਾ ਵਾਇਰਸ ਦੇ ਕਾਰਨ ਰੀਮਡੇਸਿਵਿਰ ਦਵਾਈ ਦੇ ਸਟਾਕ ਵਿੱਚ ਕਮੀ ਆਈ ਹੈ। ਇਸ ਪ੍ਰਸੰਗ ਵਿੱਚ, ਸਰਕਾਰ ਦਾ ਇਹ ਫੈਸਲਾ ਬਹੁਤ ਮਹੱਤਵਪੂਰਨ ਹੈ। ਦੇਸ਼ ਦੇ ਮਰੀਜ਼ਾਂ ਤੱਕ ਰੀਮਡੇਸਿਵਿਰ ਇੰਜੈਕਸ਼ਨ ਆਸਾਨੀ ਨਾਲ ਪਹੁੰਚ ਸਕੇ ਇਸ ਲਈ ਸਰਕਾਰ ਇਸ ਦੇ ਲਈ ਕਦਮ ਚੁੱਕ ਰਹੀ ਹੈ।

ਕੇਂਦਰ ਸਰਕਾਰ ਨੇ ਰੀਮਡੇਸਿਵਿਰ ਦੇ ਸਾਰੇ ਘਰੇਲੂ ਨਿਰਮਾਤਾਵਾਂ ਨੂੰ ਆਪਣੀ ਵੈੱਬਸਾਈਟ ‘ਤੇ ਦਵਾਈ ਦੇ ਸਟਾਕ / ਡਿਸਟ੍ਰਿਬਿਊਟਰਾਂ ਦਾ ਵੇਰਵਾ ਦੇਣ ਦੀ ਸਲਾਹ ਦਿੱਤੀ ਹੈ। ਡਰੱਗ ਇੰਸਪੈਕਟਰਾਂ ਅਤੇ ਹੋਰ ਅਧਿਕਾਰੀਆਂ ਨੂੰ ਸਟਾਕ ਚੈਕਿੰਗ ਕਰਨ ਅਤੇ ਹੋਲਡਿੰਗ ਰੋਕਣ, ਕਾਲਾਬਾਜ਼ਾਰੀ ਰੋਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕੇਂਦਰ ਨੇ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਰੀਮਡੇਸਿਵਿਰ ਇੰਜੈਕਸ਼ਨ ਦੀ ਮੰਗ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਸਰਕਾਰ ਨੇ ਕਿਹਾ ਹੈ ਕਿ ਫਾਰਮਾਸਿਊਟੀਕਲ ਵਿਭਾਗ ਡੋਮੈਸਟਿਕ ਨਿਰਮਾਤਾਵਾਂ ਦੇ ਸੰਪਰਕ ਵਿੱਚ ਹੈ। ਰੈਮੇਡੀਸੀਵਰ ਦੇ ਉਤਪਾਦਨ ਨੂੰ ਹੋਰ ਹੁਲਾਰਾ ਦੇਣ ਲਈ ਯਤਨ ਕੀਤੇ ਜਾ ਰਹੇ ਹਨ। ਮੰਤਰਾਲੇ ਨੇ ਕਿਹਾ ਕਿ ਸੱਤ ਭਾਰਤੀ ਕੰਪਨੀਆਂ ਮੈਸਰਜ਼ ਗਿਲੀਡ ਸਾਇੰਸਿਜ਼, ਅਮੇਰਿਕਾ ਨਾਲ ਸਵੈ-ਇੱਛਾ ਨਾਲ ਸਮਝੌਤੇ ਅਧੀਨ ਇੰਜੈਕਸ਼ਨ ਦਾ ਉਤਪਾਦਨ ਕਰ ਰਹੀ ਹੈ। ਉਨ੍ਹਾਂ ਕੋਲ ਪ੍ਰਤੀ ਮਹੀਨਾ ਲਗਭਗ 38.80 ਲੱਖ ਯੂਨਿਟ ਬਣਾਉਣ ਦੀ ਸਮਰੱਥਾ ਹੈ।

ਸਿਹਤ ਮੰਤਰਾਲੇ ਨੇ ਕਿਹਾ, ‘ਭਾਰਤ ਵਿਚ ਕੋਵਿਡ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਦੇਸ਼ ਵਿਚ 11 ਅਪ੍ਰੈਲ ਤੱਕ ਇਲਾਜ ਕਰਾ ਰਹੇ ਮਰੀਜ਼ਾਂ ਦੀ ਗਿਣਤੀ 11.08 ਲੱਖ ਹੈ ਅਤੇ ਇਹ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦੇ ਕਾਰਨ, ਕੋਵਿਡ ਦੇ ਮਰੀਜ਼ਾਂ ਦੇ ਇਲਾਜ ਵਿੱਚ ਵਰਤੇ ਜਾਣ ਵਾਲੇ ਰੀਮਡੇਸਿਵਿਰ ਟੀਕੇ ਦੀ ਮੰਗ ਤੇਜ਼ੀ ਨਾਲ ਵਧੀ ਹੈ। ਆਉਣ ਵਾਲੇ ਦਿਨਾਂ ਵਿਚ ਇਸ ਦੀ ਮੰਗ ਹੋਰ ਵਧ ਸਕਦੀ ਹੈ। ਦੱਸਣਯੋਗ ਹੈ ਕਿ ਸਰਕਾਰ ਨੇ ਇਹ ਕਦਮ ਰੀਮਡੇਸਿਵਿਰ ਇੰਜੈਕਸ਼ਨ ਦੀ ਕਾਲਾਬਾਜ਼ਾਰੀ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਚੁੱਕਿਆ ਹੈ। ਦੇਸ਼ ਵਿੱਚ ਕੋਰੋਨਾ ਇਨਫੈਕਸ਼ਨ ਦੇ ਇਲਾਜ ਵਿੱਚ ਅਹਿਮ ਰੋਲ ਨਿਭਾ ਰਹੀ ਰੀਮਡੇਸਿਵਿਰ ਇੰਜੈਕਸ਼ਨ ਦੀ ਬਲੈਕ ਮਾਰਕੀਟਿੰਗ ਦੇ ਲਗਾਤਾਰ ਮਾਮਲੇ ਸਾਹਮਣੇ ਆਏ ਹਨ, ਸਰਕਾਰ ਹੁਣ ਇਸ ’ਤੇ ਸਖਤੀ ਕਰਨ ਜਾ ਰਹੀ ਹੈ।

Related News

ਟੋਰਾਂਟੋ ਅਤੇ ਇਸ ਦੇ ਆਲੇ-ਦੁਆਲੇ ਦੇ ਸ਼ਹਿਰ ਦੀਆਂ ਸੜਕਾਂ ਤੇ ਛੱਤਾਂ ਦੇ ਨਾਲ-ਨਾਲ ਦਰਖ਼ਤਾਂ ਨੂੰ ਇਸ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨੇ ਢੱਕਿਆ

Rajneet Kaur

ਕੈਨੇਡਾ ਸਰਕਾਰ ਆਪਣੇ ਸੂਬਿਆਂ ਨੂੰ ਦੇਵੇਗੀ 19 ਬਿਲੀਅਨ ਡਾਲਰ !

Vivek Sharma

ਚੀਨ ਨੇ ਗਲਵਾਨ ਘਾਟੀ ’ਚ ਆਪਣੇ ਚਾਰ ਸੈਨਿਕਾਂ ਦੇ ਮਾਰੇ ਜਾਣ ਦੀ ਗੱਲ ਕਬੂਲੀ

Vivek Sharma

Leave a Comment