channel punjabi
International News

ਚੀਨ ਨੇ ਗਲਵਾਨ ਘਾਟੀ ’ਚ ਆਪਣੇ ਚਾਰ ਸੈਨਿਕਾਂ ਦੇ ਮਾਰੇ ਜਾਣ ਦੀ ਗੱਲ ਕਬੂਲੀ

ਕਰੀਬ ਨੌ ਮਹੀਨਿਆਂ ਦੀ ਚੁੱਪੀ ਤੋਂ ਬਾਅਦ ਚੀਨ ਨੇ ਕਬੂਲ ਕਰ ਹੀ ਲਿਆ ਕਿ ਗਲਵਾਨ ਵਿੱਚ ਭਾਰਤੀ ਸੈਨਾ ਹੱਥੋਂ ਉਸਦੇ ਫੌਜੀ ਵੀ ਮਾਰੇ ਗਏ ਸਨ । ਚੀਨ ਨੇ ਪਹਿਲੀ ਵਾਰ ਕਬੂਲ ਕੀਤਾ ਹੈ ਕਿ ਪਿਛਲੇ ਸਾਲ ਪੂਰਬੀ ਲੱਦਾਖ ਦੀ ਗਲਵਾਨ ਘਾਟੀ ’ਚ ਭਾਰਤੀ ਫ਼ੌਜ ਨਾਲ ਹੋਈ ਤਿੱਖੀ ਝੜਪ ਦੌਰਾਨ ਉਸ ਦੇ ਚਾਰ ਫ਼ੌਜੀ ਮਾਰੇ ਗਏ । ਇਹ ਖੁਲਾਸਾ ਉਸ ਸਮੇਂ ਹੋਇਆ ਜਦੋਂ ਪੀਪਲਜ਼ ਲਿਬਰੇਸ਼ਨ ਆਰਮੀ ਨੇ ਦੇਸ਼ ਦੀ ਪੱਛਮੀ ਸਰਹੱਦ ਦੀ ਰਾਖੀ ਕਰਦਿਆਂ ਜਾਨਾਂ ਗੁਆਉਣ ਵਾਲੇ ਦੋ ਅਧਿਕਾਰੀਆਂ ਅਤੇ ਤਿੰਨ ਜਵਾਨਾਂ ਨੂੰ ਮਰਨ ਉਪਰੰਤ ਸਨਮਾਨਿਤ ਕੀਤਾ ਹੈ।

ਚੀਨੀ ਸਰਕਾਰੀ ਮੀਡੀਆ ਵਲੋਂ ਇੱਕ ਵੀਡੀਓ ਜਾਰੀ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਕਿ ਗਲਵਾਨ ਘਾਟੀ ਵਿੱਚ ਹੋਈ ਝੜਪ ਦਾ ਆਨ-ਸਾਈਟ ਵੀਡੀਓ ਹੈ। ਇਹ ਦਿਖਾਉਂਦਾ ਹੈ ਕਿ ਕਿਸ ਤਰ੍ਹਾਂ ਭਾਰਤੀ ਸੈਨਿਕਾਂ ਨੇ ਚੀਨ ਦੇ ਖੇਤਰ ਵਿੱਚ ਵੜਣ ਦੀ ਕੋਸ਼ਿਸ਼ ਕੀਤੀ।

ਚੀਨ ਦੀ ਸਰਕਾਰੀ ਖ਼ਬਰ ਏਜੰਸੀ ਸਿਨਹੁਆ ਨੇ ਦਿ ਪੀਪਲਜ਼ ਲਿਬਰੇਸ਼ਨ ਆਰਮੀ ਡੇਲੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਅਖ਼ਬਾਰ ਮੁਤਾਬਕ ਕਰਾਕੁਰਮ ਚੋਟੀਆਂ ’ਤੇ ਤਾਇਨਾਤ ਚਾਰ ਚੀਨੀ ਅਧਿਕਾਰੀਆਂ ਤੇ ਜਵਾਨਾਂ ਨੂੰ ਭਾਰਤ ਨਾਲ ਗਲਵਾਨ ਘਾਟੀ ’ਚ ਸਰਹੱਦੀ ਟਕਰਾਅ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਕੇਂਦਰੀ ਮਿਲਟਰੀ ਕਮਿਸ਼ਨ ਆਫ਼ ਚੀਨ (ਸੀਐੱਮਸੀ) ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਹੈ। । ਤਿੰਨ ਫ਼ੌਜੀਆਂ ਦੀ ਝੜਪ ਦੌਰਾਨ ਮੌਤ ਹੋ ਗਈ ਸੀ ਜਦਕਿ ਇਕ ਹੋਰ ਜਦੋਂ ਆਪਣੇ ਸਾਥੀਆਂ ਦੀ ਸਹਾਇਤਾ ਲਈ ਦਰਿਆ ਪਾਰ ਕਰ ਰਿਹਾ ਸੀ ਤਾਂ ਉਹ ਮਰ ਗਿਆ ਸੀ। ਜ਼ਿਕਰਯੋਗ ਹੈ ਕਿ ਝੜਪ ਦੌਰਾਨ ਭਾਰਤ ਦੇ 20 ਫ਼ੌਜੀ ਸ਼ਹੀਦ ਹੋਏ ਸਨ ਜਦਕਿ ਚੀਨ ਨੇ ਆਪਣੇ ਮਾਰੇ ਗਏ ਫ਼ੌਜੀਆਂ ਦਾ ਕੋਈ ਖੁਲਾਸਾ ਨਹੀਂ ਕੀਤਾ ਸੀ।

ਫਿਲਹਾਲ ਗਲਵਾਨ ਘਾਟੀ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਹੋਏ ਤਾਜ਼ਾ ਸਮਝੋਤੇ ਤੋਂ ਬਾਅਦ ਭਾਰਤ ਅਤੇ ਚੀਨ ਦੀ ਸੈਨਾ ਪਿੱਛੇ ਹਟ ਗਏ ਹਨ। ਗਲਵਾਨ ਘਾਟੀ ਦੀ ਝੜਪ ਤੋਂ ਬਾਅਦ ਪੈਦਾ ਹੋਏ ਤਨਾਅ ਤੋਂ ਬਾਅਦ ਦੋਹਾਂ ਮੁਲਕਾਂ ਦੀ ਸੈਨਾ ਪਿਛਲੇ 9 ਮਹੀਨਿਆਂ ਤੋਂ ਆਹਮੋ-ਸਾਹਮਣੇ ਸੀ।

Related News

ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਦਰਜ ਕੀਤੇ ਗਏ 444 ਮਾਮਲੇ, ਇਕ ਮਹੀਨੇ ਬਾਅਦ ਪਹਿਲੀ ਵਾਰ ਘਟੀ ਗਿਣਤੀ

Vivek Sharma

ਕੌਮਾਂਤਰੀ ਪੱਧਰ ‘ਤੇ ਹੋ ਰਹੀ ਅਲੋਚਨਾ ਮਗਰੋਂ ਗਾਜ਼ੀਪੁਰ ਸਰਹੱਦ ‘ਤੇ ਲਗਾਈਆਂ ਗਈਆਂ ਕਿੱਲਾਂ ਨੂੰ ਦਿੱਲੀ ਪੁਲਿਸ ਨੇ ਹਟਵਾਇਆ

Rajneet Kaur

ਦਿੱਲੀ ‘ਚ ਹੋਈਆਂ ਹਿੰਸਕ ਘਟਨਾਵਾਂ ‘ਤੇ ਕੈਪਟਨ ਨੇ ਦੁੱਖ ਅਤੇ ਨਿਰਾਸ਼ਾ ਦਾ ਕੀਤਾ ਪ੍ਰਗਟਾਵਾ, ਸੂਬੇ ਵਿੱਚ ਜਾਰੀ ਕੀਤਾ ਗਿਆ ਰੈਡ ਅਲਰਟ

Vivek Sharma

Leave a Comment