channel punjabi
Canada News North America

ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਦਰਜ ਕੀਤੇ ਗਏ 444 ਮਾਮਲੇ, ਇਕ ਮਹੀਨੇ ਬਾਅਦ ਪਹਿਲੀ ਵਾਰ ਘਟੀ ਗਿਣਤੀ

ਵਿਕਟੋਰੀਆ: ਕੈਨੇਡਾ ਵਿਚ ਕੋਰੋਨਾ ਵਾਇਰਸ ਦਾ ਦੌਰ ਜਾਰੀ ਹੈ ਪਰ ਹਾਲਾਤਾਂ ਵਿੱਚ ਕੁਝ ਸੁਧਾਰ ਹੋਣਾ ਵੀ ਸ਼ੁਰੂ ਹੋ ਗਿਆ ਹੈ। ਕੋਰੋਨਾ ਪ੍ਰਭਾਵਿਤ ਇਲਾਕਿਆਂ ਵਿਚ ਵੈਕਸੀਨ ਪਹਿਲ ਦੇ ਆਧਾਰ ਤੇ ਵੰਡੀ ਜਾ ਰਹੀ ਹੈ । ਬੀ.ਸੀ. ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਕੋਵਿਡ-19 ਦੇ 444 ਨਵੇਂ ਕੇਸਾਂ ਦਾ ਐਲਾਨ ਕੀਤਾ।

ਬ੍ਰਿਟਿਸ਼ ਕੋਲੰਬੀਆ ਸੂਬੇ ਦਾ ਇਹ ਅਪਡੇਟ 5 ਨਵੰਬਰ ਤੋਂ ਬਾਅਦ ਸਭ ਤੋਂ ਘੱਟ ਮਾਮਲਿਆਂ ਨੂੰ ਦਰਸਾਉਂਦਾ ਹੈ । ਇਸ ਦੌਰਾਨ ਬੀ.ਸੀ. ਵਿਚ 12 ਵਿਅਕਤੀਆਂ ਦੀ ਜਾਨ ਵੀ ਕੋਰੋਨਾ ਕਾਰਨ ਚਲੀ ਗਈ।

ਇੱਕ ਲਿਖਤੀ ਬਿਆਨ ਵਿੱਚ, ਪ੍ਰੋਵਿੰਸ਼ੀਅਲ ਹੈਲਥ ਅਫਸਰ ਡਾ. ਬੋਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਦੱਸਿਆ ਕਿ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੀ ਗਿਣਤੀ 357 ਹੈ। ਜਿਨ੍ਹਾਂ ਵਿੱਚੋਂ 84 ਵਿਅਕਤੀ ਸਖਤ ਦੇਖਭਾਲ ਵਿੱਚ ਹਨ।

ਕੁਲ 777 ਵਿਅਕਤੀਆਂ ਨੇ ਬੀ.ਸੀ. ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਕੋਵਿਡ-19 ਕਾਰਨ ਆਪਣੀ ਜਾਨ ਗਵਾ ਦਿੱਤੀ ਹੈ। ਸੂਬੇ ਵਿੱਚ ਇਸ ਵੇਲੇ ਕੋਰੋਨਾ ਵਾਇਰਸ ਦੇ 9,481 ਐਕਟਿਵ ਕੇਸ ਹਨ । ਸਕਾਰਾਤਮਕ ਟੈਸਟ ਕਰਨ ਵਾਲੇ 36,094 ਤੋਂ ਵੱਧ ਲੋਕ ਠੀਕ ਹੋ ਗਏ ਹਨ।

Related News

ਕਾਮੇਡੀ ਕਲਾਕਾਰ ਭਾਰਤੀ ਸਿੰਘ ਨੂੰ ਲੰਮੇਂ ਸਮੇਂ ਤੱਕ ਰਹਿਣਾ ਪੈ ਸਕਦਾ ਹੈ ਜੇਲ੍ਹ ‘ਚ !

Vivek Sharma

ਕੋਰੋਨਾ ਵਾਇਰਸ: ਓਟਾਵਾ ‘ਚ 14 ਹੋਰ ਨਵੇਂ ਕੇਸਾਂ ਦੀ ਪੁਸ਼ਟੀ

Rajneet Kaur

ਭਾਵੁਕ ਹੋਏ ਪ੍ਰੀਮੀਅਰ ਡੱਗ ਫੋਰਡ ਨੇ ਓਂਟਾਰੀਓ ਵਾਸੀਆਂ ਤੋਂ ਮੰਗੀ ਮੁਆਫ਼ੀ, ‘ਪੇਡ ਸਿੱਕ ਡੇਅ ਪ੍ਰੋਗਰਾਮ’ ਨੂੰ ਲਾਗੂ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ

Vivek Sharma

Leave a Comment