channel punjabi
Canada News North America

ਭਾਵੁਕ ਹੋਏ ਪ੍ਰੀਮੀਅਰ ਡੱਗ ਫੋਰਡ ਨੇ ਓਂਟਾਰੀਓ ਵਾਸੀਆਂ ਤੋਂ ਮੰਗੀ ਮੁਆਫ਼ੀ, ‘ਪੇਡ ਸਿੱਕ ਡੇਅ ਪ੍ਰੋਗਰਾਮ’ ਨੂੰ ਲਾਗੂ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ

ਟੋਰਾਂਟੋ : ਕੈਨੇਡਾ ਦੇ ਸਭ ਤੋਂ ਵੱਡੇ ਅਤੇ ਕੋਰੋਨਾ ਪ੍ਰਭਾਵਿਤ ਸੂਬੇ ਓਂਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਹਾਲ ਹੀ ਵਿੱਚ ਆਪਣੇ ਲਏ ਫੈਸਲਿਆਂ ਲਈ ਮੁਆਫੀ ਮੰਗੀ ਹੈ । ਵਿਵਾਦਤ ਮਾਪਦੰਡਾਂ ਨੂੰ ਲਾਗੂ ਕਰਨ ਅਤੇ ਫਿਰ ਰੱਦ ਕਰਨ ਮਗਰੋਂ ਪਹਿਲੀ ਵਾਰੀ ਜਨਤਕ ਤੌਰ ਉੱਤੇ ਸਾਹਮਣੇ ਆਏ ਪ੍ਰੀਮੀਅਰ ਡੱਗ ਫੋਰਡ ਨੇ ਵੀਰਵਾਰ ਨੂੰ ਓਂਟਾਰੀਓ ਵਾਸੀਆਂ ਤੋਂ ਮੁਆਫੀ ਮੰਗੀ। ਉਨ੍ਹਾਂ ਆਖਿਆ ਕਿ ਪਿੱਛੇ ਜਿਹੇ ਲਾਗੂ ਕੀਤੇ ਮਾਪਦੰਡਾਂ ਦਾ ਉਨ੍ਹਾਂ ਨੂੰ ਬਹੁਤ ਪਛਤਾਵਾ ਹੈ।


ਦੱਸ ਦਈਏ ਕਿ ਇਨ੍ਹਾਂ ਨਵੇਂ ਮਾਪਦੰਡਾਂ ਵਿੱਚ ਪਲੇਅਗ੍ਰਾਊਂਡਸ ਨੂੰ ਬੰਦ ਕਰਨਾ, ਓਂਟਾਰੀਓ ਦੇ ਅਧਿਕਾਰੀਆਂ ਨੂੰ ਘਰਾਂ ਤੋਂ ਬਾਹਰ ਨਿਕਲੇ ਲੋਕਾਂ ਤੇ ਗੱਡੀਆਂ ਵਿੱਚ ਸਵਾਰ ਲੋਕਾਂ ਨੂੰ ਕਿਤੇ ਵੀ ਰੋਕ ਕੇ ਪੁੱਛਗਿੱਛ ਕਰਨ ਤੇ ਉਨ੍ਹਾਂ ਖਿਲਾਫ ਕਾਰਵਾਈ ਕਰਨਾ ਸ਼ਾਮਲ ਸੀ। ਫੋਰਡ ਸਰਕਾਰ ਦੇ ਇਸ ਤਰ੍ਹਾਂ ਦੇ ਫੈਸਲੇ ਦਾ ਸਿਹਤ ਮਾਹਿਰਾਂ ਦੇ ਨਾਲ-ਨਾਲ ਹੋਰਨਾਂ ਤਬਕਿਆਂ ਵੱਲੋਂ ਵੀ ਸਖ਼ਤ ਵਿਰੋਧ ਕੀਤਾ ਗਿਆ ਤੇ ਇਹ ਵੀ ਆਖਿਆ ਗਿਆ ਕਿ ਇਨ੍ਹਾਂ ਨਾਲ ਮਹਾਂਮਾਰੀ ਦੀ ਤੀਜੀ ਵੇਵ ਨੂੰ ਠੱਲ੍ਹਣ ਵਿੱਚ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਮਿਲੇਗੀ ਤੇ ਇਸ ਤਰ੍ਹਾਂ ਦੀ ਸਖ਼ਤੀ ਕਰਨਾ ਸਰਾਸਰ ਗਲਤ ਹੋਵੇਗਾ।

ਟੋਰਾਂਟੋ ਵਿੱਚ ਆਪਣੇ ਘਰ ਦੇ ਬਾਹਰੋਂ ਵਰਚੂਅਲ ਪ੍ਰੈੱਸ ਕਾਨਫਰੰਸ ਦੌਰਾਨ ਗੱਲ ਕਰਦਿਆਂ ਫੋਰਡ ਜਜ਼ਬਾਤੀ ਹੋ ਗਏ । ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੇ ਗਲਤ ਕਦਮਾਂ ਦੀ ਉਹ ਪੂਰੀ ਜਿ਼ੰਮੇਵਾਰੀ ਲੈਂਦੇ ਹਨ ਤੇ ਦਿਲ ਤੋਂ ਓਂਟਾਰੀਓ ਵਾਸੀਆਂ ਤੋਂ ਮੁਆਫੀ ਮੰਗਦੇ ਹਨ । ਫੋਰਡ ਨੇ ‘ਪੇਡ ਸਿੱਕ ਡੇਅ ਪ੍ਰੋਗਰਾਮ’ ਨੂੰ ਲਾਗੂ ਕਰਨ ਦੀ ਆਪਣੀ ਵਚਨਬੱਧਤਾ ਵੀ ਦੁਹਰਾਈ।


ਇਹ ਪੁੱਛੇ ਜਾਣ ਉੱਤੇ ਕਿ ਓਂਟਾਰੀਓ ਦੀ ਅਗਵਾਈ ਕਰਨ ਦੀ ਅਜੇ ਵੀ ਉਹ ਇਖਲਾਕੀ ਜਿ਼ੰਮੇਵਾਰੀ ਲੈਣ ਲਈ ਤਿਆਰ ਹਨ ਤਾਂ ਉਨ੍ਹਾਂ ਆਖਿਆ ਕਿ ਉਹ ਕਿਸੇ ਜਿ਼ੰਮੇਵਾਰੀ ਤੋਂ ਪਾਸਾ ਮੋੜ ਕੇ ਜਾਂ ਪਿੱਠ ਦਿਖਾ ਕੇ ਨਹੀਂ ਭੱਜਦੇ। ਫੋਰਡ ਨੇ ਕਿਹਾ ਅਸੀਂ ਲੀਡ ਕਰਨਾ ਵੀ ਜਾਰੀ ਰੱਖਾਂਗੇ ਤੇ ਇਸ ਮਹਾਂਮਾਰੀ ਤੋਂ ਵੀ ਓਂਟਾਰੀਓ ਨੂੰ ਬਾਹਰ ਲਿਆ ਕੇ ਹੀ ਸਾਹ ਲਵਾਂਗੇ। ਜਦੋਂ ਗੱਲ ਸਾਡੀਆਂ ਜਿ਼ੰਦਗੀਆਂ, ਸਾਡੇ ਹਸਪਤਾਲਾਂ, ਸਾਡੇ ਲੋਕਾਂ ਦੀਆਂ ਜਿ਼ੰਦਗੀਆਂ ਦੀ ਆਉਂਦੀ ਹੈ ਤਾਂ ਅਸੀਂ ਡਗਮਗਾ ਨਹੀਂ ਸਕਦੇ।

Related News

ਕੈਨੇਡਾ : ਹਵਾਈ ਸਫਰ ਦੌਰਾਨ ਫੇਸ ਮਾਸਕ ਨਾ ਪਾਉਣ ਦਾ ਨਹੀਂ ਚੱਲੇਗਾ ਬਹਾਨਾ

Rajneet Kaur

ਕੈਨੇਡਾ ਅੰਦਰ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਸੰਕਰਮਣ ਦੇ 383 ਨਵੇਂ ਮਾਮਲੇ ਆਏ ਸਾਹਮਣੇ

Vivek Sharma

ਫ੍ਰੇਜ਼ਰ ਹੈਲਥ ਨੇ ਚਿਲੀਵੈਕ ਡਾਂਸ ਅਕੈਡਮੀ ਵਿੱਚ ਕੋਵਿਡ -19 ਫੈਲਣ ਦੀ ਕੀਤੀ ਘੋਸ਼ਣਾ

Rajneet Kaur

Leave a Comment