channel punjabi
Canada International News North America

ਕੈਨੇਡਾ : ਹਵਾਈ ਸਫਰ ਦੌਰਾਨ ਫੇਸ ਮਾਸਕ ਨਾ ਪਾਉਣ ਦਾ ਨਹੀਂ ਚੱਲੇਗਾ ਬਹਾਨਾ

ਕੈਨੇਡਾ : ਉਡਾਨਾਂ ‘ਚ ਕੋਵਿਡ 19 ਦੇ ਮਰੀਜ ਆਉਣ ਤੋਂ ਬਾਅਦ ਫੈਡਰਲ ਆਰਡਰ ਜਾਰੀ ਹੋਏ ਹਨ। ਹੁਕਮ ਇਹ ਜਾਰੀ ਹੋਏ ਨੇ ਕਿ ਹੁਣ ਫਲਾਈਟਾਂ ਚ ਸਫਰ ਕਰਨ ਵਾਲੇ ਯਾਤਰੀ ਮਾਸਕ ਜ਼ਰੂਰ ਪਾਉਣਗੇ ਤੇ ਜੋ ਮਾਸਕ ਨਹੀਂ ਪਾ ਸਕਦੇ ਉਨਾਂ ਨੂੰ ਇਸ ਲਈ ਡਾਕਟਰੀ ਸਬੂਤ ਜਾਰੀ ਕਰਨਾ ਪਵੇਗਾ ਕਿ ਉਹ ਮਾਸਕ ਕਿਸ ਕਾਰਨ ਨਹੀਂ ਪਾ ਸਕਦੇ।

ਦਰਅਸਲ 20 ਅਪ੍ਰੈਲ  ਤੋਂ ਉਡਾਨਾਂ ‘ਚ ਸਫਰ ਕਰਦੇ ਸਮੇਂ ਮਾਸਕ ਪਾਉਣੇ ਲਾਜ਼ਮੀ ਕੀਤੇ ਗਏ ਨੇ ਪਰ ਪਿਛਲੇ ਹਫਤੇ ਤੱਕ ਯਾਤਰੀ ਮਾਸਕ ਨਾ ਪਾਉਣ ਦਾ ਵਿਕਲਪ ਇਹ ਕਹਿ ਕੇ ਚੁਣ ਰਹੇ ਸੀ ਕਿ ਉਹਨਾਂ ਨੂੰ ਸਾਹ ਲੈਣ ਵਿਚ ਦਿਕਤ ਆ ਰਹੀ  ਹੈ ਇਸ ਲਈ ਉਹ ਮਾਸਕ ਨਹੀਂ ਪਾ ਸਕਦੇ, ਪਰ ਹੁਣ ਸਥਿਤੀ ਇਹ ਨਹੀਂ ਹੈ।

ਸ਼ੁਕਰਵਾਰ ਨੂੰ ਟਰਾਂਸਪੋਰਟ ਕੈਨੇਡਾ ਵਲੋਂ ਜਾਰੀ ਕੀਤੇ ਗਏ ਇੱਕ ਹੁਕਮ ਵਿਚ ਕਿਹਾ ਗਿਆ ਹੈ ਕਿ ਇਨਕਾਰ ਕਰਨ ਵਾਲੇ ਨੂੰ ਇੱਕ ਮੈਡੀਕਲ ਸਰਟੀਫੀਕੇਟ ਦਿਖਾਉਣ ਦੀ ਜ਼ਰੂਰਤ ਹੋਵੇਗੀ। ਜਿਸ ਤੋਂ ਪਤਾ ਚਲੇਗਾ ਕਿ ਯਾਤਰੀ ਡਾਕਟਰੀ ਕਾਰਨਾਂ ਕਰਕੇ ਮਾਸਕ ਨਹੀਂ ਪਾ ਸਕਦੇ।

ਨਵੇਂ ਮਿਲੇ ਹੁਕਮਾਂ ਮੁਤਾਬਕ ਮਾਸਕ ਦੀ ਪਰਿਭਾਸ਼ਾ ਹੈ ਕਿ ਕੋਈ ਵੀ ਕੱਪੜਾ ਜਾਂ ਫੇਸ ਮਾਸਕ ਜੋ ਚਿਹਰਾ ਢੱਕਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ ਉਹ ਘੱਟੋ-ਘੱਟ ਦੋ ਪਰਤਾਂ ‘ਚ ਤੇ ਕਾਟਨ ਜਾਂ ਲਿਨਨ ਦਾ ਬਣਿਆ ਹੋਣਾ ਚਾਹੀਦਾ ਹੈ, ਤੇ ਇਨਾਂ ਵੱਡਾ ਹੋਣਾ ਚਾਹੀਦਾ ਹੈ ਕਿ ਜੋ ਬੰਨਣ ਵਾਲੇ ਦੇ ਨੱਕ ਤੇ ਮੂੰਹ ਨੂੰ ਬਿਨਾਂ ਗੈਪ ਦੇ ਢਕੇ। ਇਸ ਤੋਂ ਇਲਾਵਾ ਸਿਕਿਓਰਿਟੀ ਚੋਂ ਨਿਕਲਦਿਆਂ ਤੇ ਹਵਾਈ ਜਹਾਜ਼ ਦੇ ਚੜਨ ਤੱਕ ਮਾਸਕ ਪਾਉਣ ਦੀ ਲੋੜ ਹੈ। ਇਹ ਫੈਡਰਲ ਆਰਡਰ ਮਹਾਂਮਾਰੀ ਦੌਰਾਨ ਕਈ ਵਾਰ ਅਪਡੇਟ ਕੀਤਾ ਗਿਆ ਹੈ ਤੇ ਸੋਧਿਆ ਗਿਆ ਹੈ।

Related News

ਅਮਰੀਕੀ ਫ਼ੌਜ ਦੇ ਪਹਿਲੇ ਸਿੱਖ ਕਰਨਲ ਡਾ.ਅਰਜਿੰਦਰਪਾਲ ਸਿੰਘ ਸੇਖੋਂ ਦਾ ਦਿਹਾਂਤ

Vivek Sharma

ਬੀ.ਸੀ. ਨੇ ਇਕ ਹੋਰ ਕੋਵਿਡ 19 ਨਾਲ ਸਬੰਧਤ ਬਾਲ ਮੌਤ ਦੀ ਕੀਤੀ ਪੁਸ਼ਟੀ , ਹਫਤੇ ਦੇ ਅੰਤ ਵਿਚ 17 ਮੌਤਾਂ ਦਾ ਰਿਕਾਰਡ

Rajneet Kaur

ਏਅਰ ਬੱਬਲ ਸਮਝੌਤੇ ਅਧੀਨ ਭਾਰਤ ਅਤੇ ਕੈਨੇਡਾ ਦਰਮਿਆਨ ਚੱਲਣਗੀਆਂ 56 ਹੋਰ ਉਡਾਣਾਂ

Vivek Sharma

Leave a Comment