channel punjabi
Canada News North America

VACCINE ENTHUSIASM : ਖ਼ਰਾਬ ਮੌਸਮ ਦੇ ਬਾਵਜੂਦ ਵੈਕਸੀਨ ਲਈ ਲੋਕ ਘੰਟਿਆਂ ਲਾਈਨਾਂ ਵਿੱਚ ਖੜੇ ਹੋ ਕੇ ਕਰ ਰਹੇ ਹਨ ਇੰਤਜ਼ਾਰ

ਟੋਰਾਂਟੋ : ਮੀਂਹ ਅਤੇ ਤੇਜ਼ ਹਵਾਵਾਂ ! ਵੈਕਸੀਨ ਦੀ ਖ਼ੁਰਾਕ ਲਈ ਫ਼ਿਰ ਵੀ ਲੱਗੀਆਂ ਕਤਾਰਾਂ । ਇਹ ਦ੍ਰਿਸ਼ ਐਤਵਾਰ ਨੂੰ ਟੋਰਾਂਟੋ ਦੇ ਥੋਰਨਕਲਾਈਫ ਪਾਰਕ ਦੇ ਨਜ਼ਦੀਕ ਨਜ਼ਰ ਆਇਆ । ਇੱਥੇ ਮੀਂਹ ਅਤੇ ਤੇਜ਼ ਹਵਾਵਾਂ ਵੀ ਵੈਕਸੀਨ ਲੈਣ ਲਈ ਪੁੱਜੇ ਲੋਕਾਂ ਦੇ ਉਤਸ਼ਾਹ ਅੱਗੇ ਬੌਣੇ ਵਿਖਾਈ ਦਿੱਤੇ। ਦਰਅਸਲ ਇੱਥੇ ਸਥਾਨਕ ਲੋਕਾਂ ਨੂੰ ਵੈਕਸੀਨ ਦੀ ਖ਼ੁਰਾਕ ਦੇਣ ਲਈ ਸਮਾਂ ਤੈਅ ਕੀਤਾ ਗਿਆ ਸੀ, ਜਿਸ ਲਈ ਲੋਕ ਇੱਥੇ ਸਥਾਪਤ ਪੌਪ-ਅਪ ਕਲੀਨਿਕ ਵਿੱਚ ਕੋਵਿਡ ਦਾ ਟੀਕਾ ਲਗਵਾਉਣ ਲਈ ਪੁੱਜੇ ਸਨ।

ਸੰਭਾਵਿਤ ਟੀਕਾ ਪ੍ਰਾਪਤ ਕਰਨ ਵਾਲਿਆਂ ਨੇ ਓਵਰਲੀਆ-ਬਲੇਵਡ-ਮਿਲਵੁੱਡ ਏਰੀਆ ਸਥਿਤ ਪਹੁੰਚ ਕੀਤੀ। ਇੱਥੇ ਮਸਜਿਦ ਦਾਰੂਸਲਮ ਥੋਰਨਕਲੀਫ ਮਸਜਿਦ ਦੀ ਪਾਰਕਿੰਗ ਵਿਚ ਇਕ ਵਿਸ਼ਾਲ ਚਿੱਟੇ ਤੰਬੂ ਦੇ ਬਾਹਰ ਲਗਭਗ 300 ਮੀਟਰ ਲੰਬੀ ਇਕ ਲਾਈਨ ਬਣੀ ਹੋਈ ਦਿਖਾਈ ਦਿੱਤੀ। ਮੀਂਹ ਦੇ ਬਾਵਜੂਦ ਇੱਥੇ ਨਾਗਰਿਕਾਂ ਨੇ ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਿਆ ਅਤੇ ਵੈਕਸੀਨ ਲਈ ਆਪਣੀ ਵਾਰੀ ਦੀ ਉਡੀਕ ਕੀਤੀ।

ਦੱਸਣਯੋਗ ਹੈ ਕਿ ਸੂਬੇ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਅਖੌਤੀ ਹੌਟਸਪੌਟਸ, ਜਿਵੇਂ ਕਿ ਥੋਰਨ ਕਲਿਫ ਪਾਰਕ ਅਤੇ ਲਾਗਲੇ ਫਲੇਮਿੰਗਡਨ ਪਾਰਕ ਵਿਚ, 18 ਸਾਲ ਜਾਂ ਇਸਤੋਂ ਵੱਧ ਉਮਰ ਦੇ ਲੋਕ ਕੋਵਿਡ ਸ਼ਾਟ ਲਈ ਯੋਗ ਹਨ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਮੋਬਾਈਲ ਟੀਮਾਂ ਅਤੇ ਪੌਪ-ਅਪ ਕਲੀਨਿਕਾਂ ਦੇ ਸਟਾਫ ਇਨ੍ਹਾਂ ਖੇਤਰਾਂ ਵਿੱਚ ਟੀਕਾ ਮੁਹੱਈਆ ਕਰਵਾਏਗਾ। ਇਸੇ ਦੇ ਚਲਦਿਆਂ ਇੱਥੇ ਮੋਡੇਰਨਾ ਵੈਕਸੀਨ ਦੀ ਖੁਰਾਕ ਦਿੱਤੀ ਗਈ।

ਖਰਾਬ ਮੌਸਮ ਦੇ ਬਾਵਜੂਦ ਲੋਕਾਂ ਨੇ ਛਤਰੀਆਂ ਤਾਣ ਕੇ, ਘੰਟਿਆਂ ਤੱਕ ਲਾਈਨ ‘ਚ ਖੜ੍ਹ ਕੇ ਵੈਕਸੀਨ ਦੀ ਖੁਰਾਕ ਹਾਸਲ ਕੀਤੀ। ਵੈਕਸੀਨ ਹਾਸਲ ਕਰਨ ਵਾਲਿਆਂ ਨੇ ਆਪਣਾ ਉਤਸ਼ਾਹ ਜ਼ਾਹਰ ਕੀਤਾ।

ਵੈਕਸੀਨ ਲਈ ਤਿੰਨ ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਮਾਡਰਨ ਟੀਕੇ ਦੀ ਆਪਣੀ ਪਹਿਲੀ ਖੁਰਾਕ ਪ੍ਰਾਪਤ ਕਰਨ ਵਾਲੇ 30 ਸਾਲਾਂ ਦੇ ਤੌਸੀਫ ਕੁਰੈਸ਼ੀ ਨੇ ਕਿਹਾ ਕਿ ਵੈਕਸੀਨ ਦੇ ਉਸਦੇ ਲਈ ਕਾਫੀ ਮਾਇਨੇ ਹਨ। ਉਸਨੇ ਦੱਸਿਆ ਕਿ ਉਹ ਥੋਰਨ ਕਲਾਈਫ ਦਾ ਵਸਨੀਕ ਹੈ, ਆਪਣੇ ਬਜ਼ੁਰਗ ਮਾਪਿਆਂ ਨਾਲ ਰਹਿੰਦਾ ਹੈ ਅਤੇ ਉਸਦੇ ਪਰਿਵਾਰ ਵਿੱਚ ਬਹੁਤ ਸਾਰੇ ਬਜ਼ੁਰਗ ਮੈਂਬਰ ਹਨ।

ਉਸ ਦੇ 69 ਸਾਲਾ ਪਿਤਾ ਲਗਭਗ ਇਕ ਸਾਲ ਪਹਿਲਾਂ ਕੋਵਿਡ-19 ਨਾਲ ਪੀੜਤ ਹੋਣ ਤੋਂ ਬਾਅਦ ਸਿਹਤਯਾਬ ਹੋ ਗਏ ਸਨ ।
ਤੌਸੀਫ ਨੇ ਕਿਹਾ ਕਿ ‘ਕਿਉਂਕਿ ਬਜ਼ੁਰਗ ਇਸ ਵਾਇਰਸ ਨਾਲ ਜਲਦੀ ਵਧੇਰੇ ਜੋਖਮ ਹੁੰਦਾ ਹੈ। ਇਸ ਲਈ ਮੈਂ ਆਪ ਵੈਕਸੀਨ ਲੈਣ ਕੇ ਆਪਣੀ ਅਤੇ ਉਨ੍ਹਾਂ ਦੀ ਰੱਖਿਆ ਕਰਨਾ ਚਾਹੁੰਦਾ ਹਾਂ ।’

ਇਕ ਹੋਰ ਸਥਾਨਕ ਨਿਵਾਸੀ 25 ਸਾਲਾ ਡੈਨੀਅਲ ਚੈਨ, ਜਿਸ ਨੇ ਸ਼ਨੀਵਾਰ ਨੂੰ ਵਾਪਸ ਜਾਣ ਤੋਂ ਬਾਅਦ ਕਰੀਬ ਢਾਈ ਘੰਟਿਆਂ ਦਾ ਇੰਤਜ਼ਾਰ ਕੀਤਾ, ਉਹ ਐਤਵਾਰ ਨੂੰ ਮੁੜ ਤੋਂ ਲਾਈਨ ਵਿੱਚ ਖੜ੍ਹਾ ਸੀ। ਉਸ ਨੇ ਕਿਹਾ ਕਿ ਉਹ ਮਾਡਰਨ ਟੀਕੇ ਦੀ ਪਹਿਲੀ ਖੁਰਾਕ ਪ੍ਰਾਪਤ ਕਰਨ ਤੋਂ ਬਾਅਦ ਵੀ ਮਾਸਕ ਅਤੇ ਸਮਾਜਿਕ ਤੌਰ ਤੇ ਦੂਜਿਆਂ ਤੋਂ ਦੂਰੀ ਬਣਾਉਣਾ ਜਾਰੀ ਰੱਖੇਗਾ।

ਡੈਨੀਅਲ ਨੇ ਕਿਹਾ, ‘ਮੈਂ ਇਸ ਤੋਂ ਵੱਖਰਾ ਨਹੀਂ ਮਹਿਸੂਸ ਕਰਦਾ। ਮੇਰੀ ਜੀਵਨ ਸ਼ੈਲੀ ਨਹੀਂ ਬਦਲੇਗੀ।’

Related News

ਐੱਚ-1ਬੀ ਸਮੇਤ ਵਿਦੇਸ਼ੀ ਕਾਮਿਆਂ ਲਈ ਜਾਰੀ ਹੋਣ ਵਾਲੇ ਵੀਜ਼ਾ ’ਤੇ ਲਗਾਈ ਗਈ ਰੋਕ ਹੋਈ ਖ਼ਤਮ, ਲੱਖਾਂ ਭਾਰਤੀ ਆਈ.ਟੀ.ਪੇਸ਼ੇਵਰਾਂ ਨੂੰ ਫਾਇਦਾ ਹੋਣ ਦੀ ਆਸ

Rajneet Kaur

ਮਾਸਕ ਲਾਜ਼ਮੀ ਕਰਨ ‘ਤੇ ਓਕਾਨਾਗਨ ਦੇ ਲੋਕਾਂ ਦੀ ਮਿਲੀ-ਜੁਲੀ ਪ੍ਰਤਿਕ੍ਰਿਆ, ਜ਼ਿਆਦਾਤਰ ਨੇ ਦੱਸਿਆ ਸਹੀ ਫ਼ੈਸਲਾ

Vivek Sharma

ਰੇਜਿਨਾ ਦੇ 4 ਸਕੂਲਾਂ ‘ਚ ਕੋਰੋਨਾ ਦੀ ਪੁਸ਼ਟੀ,ਹੁਣ ਆਨਲਾਈਨ ਪੜ੍ਹਾਈ ‘ਤੇ ਜ਼ੋਰ

Vivek Sharma

Leave a Comment