channel punjabi
Canada News North America

ਕਰੀਬ 10 ਦਿਨਾਂ ਤੱਕ ਇੱਕੋ ਥਾਂ ਤੇ ਫਸੀ ਰਹੀ ਮਹਿਲਾ

ਨਿਊ ਬਰੂਨਸਵਿਕ ਸੂਬੇ ਦੀ ਇੱਕ ਔਰਤ, ਜੋ ਹੜ੍ਹਾਂ ਕਾਰਨ ਇਕ ਪੁਲ ਦੇ ਟੁੱਟ ਜਾਣ ਕਾਰਨ ਇਕ ਥਾਂ ‘ਤੇ ਫਸ ਗਈ ਸੀ, ਹੁਣ ਉਹ ਖ਼ੁਦ ਨੂੰ ਆਜ਼ਾਦ ਮਹਿਸੂਸ ਕਰ ਰਹੀ ਹੈ।

ਦਰਅਸਲ ਹੜ੍ਹ ਕਾਰਨ ਉਸਦੇ ਘਰ ਨੂੰ ਜਾਂਦੇ ਰਾਹ ਵਿੱਚ ਆਉਂਦਾ ਪੁਲ ਟੁੱਟ ਗਿਆ ਅਤੇ ਉਹ 10 ਦਿਨਾਂ ਤਕ ਇਕ ਥਾਂ ਤੇ ਰਹਿਣ ਲਈ ਮਜਬੂਰ ਸੀ। ਨਵਾਂ ਪੁਲ ਬਣਾਏ ਜਾਣ ਕਾਰਨ ਹੁਣ ਉਹ ਆਪਣੇ ਘਰ ਆ-ਜਾ ਸਕੇਗੀ ।->

ਸੂਬੇ ਦੇ ਦੱਖਣ-ਪੂਰਬ ਵਿੱਚ ਵਾਟਰਫੋਰਡ ਦੀ ਮੈਰੀ ਐਨ ਕੋਲਮੈਨ, 1 ਦਸੰਬਰ ਨੂੰ ਆਏ ਤੂਫਾਨ ਤੋਂ ਬਾਅਦ ਆਪਣੇ ਘਰ ਦੇ ਰਾਹ ਵਿੱਚ ਬਣਿਆ ਪੁਲ ਟੁੱਟ ਜਾਣ ਕਾਰਨ ਬਾਕੀ ਦੁਨੀਆ ਤੋਂ ਕਟ ਗਈ ਸੀ । ਪੁਲ ਉਸਦੀ ਜਾਇਦਾਦ ਦੇ ਅਗਲੇ ਹਿੱਸੇ ਵਿੱਚ ਬਣਿਆ ਹੋਇਆ ਸੀ।

ਉਸਨੇ ਕਿਹਾ ਕਿ ਨਦੀ ਦੇ ਮਲਬੇ ਨੇ ਬਰਸਾਤੀ ਨਾਲੇ ਨੂੰ ਉਫਾਨ ‘ਤੇ ਲੈ ਆਉਂਦਾ । ਕਰੀਬ ਇਕ ਸਾਲ ਪਹਿਲਾਂ ਸਾਲ 2019 ਵਿਚ ਸਥਾਪਤ ਕੀਤੀ ਗਿਆ ਪੁਲ ਪਾਣੀ ਦੇ ਬਹਾਅ ਵਿਚ ਤਿਨਕੇ ਵਾਂਗ ਬਹਿ ਗਿਆ।

ਕੋਲਮੈਨ ਨੇ ਹੜ੍ਹ ਆਉਣ ਲਈ ਡੈਮ ਬਣਾਉਣ ਲਈ ਨਵੀਂ ਕੁਲਟ ਦੇ ਡਿਜ਼ਾਈਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ । ਜਿਸ ਕਾਰਨ ਨਦੀ ਦੇ ਮਲਬੇ ਨੇ ਖ਼ਾਸਾ ਨੁਕਸਾਨ ਕੀਤਾ।

Related News

ਪਾਕਿਸਤਾਨ ਵਿੱਚ ਕਥਿਤ ਅਗਵਾ ਕੀਤੀ ਨਾਬਾਲਿਗ ਲੜਕੀ ਨੂੰ ਪੁਲਿਸ ਨੇ ਕੀਤਾ ਬਰਾਮਦ !

Vivek Sharma

ਗਣਤੰਤਰ ਦਿਵਸ ਮੌਕੇ ਆਯੋਜਿਤ ਟਰੈਕਟਰ ਪਰੇਡ ਦੌਰਾਨ 100 ਤੋਂ ਵੱਧ ਕਿਸਾਨ ਹੋਏ ਲਾਪਤਾ ! ਸਮਾਜਿਕ ਜਥੇਬੰਦੀਆਂ ਮਦਦ ਲਈ ਆਈਆਂ ਅੱਗੇ

Vivek Sharma

ਮੋਗਾ ਦੀ ਪਰਮਦੀਪ ਕੌਰ ਦੀ ਕੈਨੇਡਾ ਪੁਲਿਸ ਵਿੱਚ ਹੋਈ ਚੋਣ, ਮੋਗਾ ਦੇ ਪਿੰਡ ਦੋਧਰ ‘ਚ ਜਸ਼ਨ ਵਰਗਾ ਮਾਹੌਲ

Vivek Sharma

Leave a Comment