channel punjabi
Canada News

ਹੁਣ ਬਿਨਾਂ ਮਾਸਕ ਪਹਿਨੇ ਨਹੀਂ ਕਰ ਸਕੋਗੇ ਖਰੀਦਾਰੀ, ਵੱਡੇ ਸਟੋਰਜ਼ ਨੇ ਪਾਬੰਦੀਆਂ ਕੀਤੀਆਂ ਲਾਗੂ

ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਹੁਣ ਸੁਪਰਸਟੋਰਜ ਨੇ ਚੁੱਕੇ ਅਹਿਮ ਕਦਮ

ਪੂਰੇ ਕਨੇਡਾ ਦੇ ਸਟੋਰਜ਼ ਵਿੱਚ ਪਾਬੰਦੀਆਂ ਕੀਤੀਆਂ ਲਾਗੂ

ਅਗਲੇ ਹਫ਼ਤੇ ਤੋਂ ਬਿਨਾਂ ਮਾਸਕ ਪਹਿਨੇ ਸਟੋਰ ਅੰਦਰ ਦਾਖ਼ਲ ਹੋਣ ਦੀ ਆਗਿਆ ਨਹੀਂ

ਸੋਸ਼ਲ ਮੀਡੀਆ ਰਾਹੀਂ ਪਾਬੰਦੀਆਂ ਦਾ ਕੀਤਾ ਜਾ ਰਿਹਾ ਹੈ ਪ੍ਰਚਾਰ

ਵੈਨਕੁਵਰ : ਕੋਰੋਨਾ ਦੀ ਮਾਰ ਤੋਂ ਬਚਣ ਲਈ ਸੁਪਰਸਟੋਰਜ ਨੇ ਵੀ ਹੁਣ ਸਖਤੀ ਕਰਨੀ ਲਾਗੂ ਕਰ ਦਿੱਤੀ ਹੈ, ਜਿਸ ਦਾ ਉਦੇਸ਼ ਆਮ ਲੋਕਾਂ ਨੂੰ ਸੁਰੱਖਿਅਤ ਖਰੀਦਦਾਰੀ ਕਰਨ ਦੇ ਮੌਕੇ ਉਪਲੱਬਧ ਕਰਵਾਉਣਾ ਹੈ । ਅਗਲੇ ਸ਼ਨੀਵਾਰ ਤੋਂ ਰੀਅਲ ਕੈਨੇਡੀਅਨ ਸੁਪਰਸਟੋਰ ਅਤੇ ਨੋ ਫਰਿਲਜ਼ ਵਿਚ ਜਾਣ ਤੋਂ ਪਹਿਲਾਂ ਹਰ ਖਰੀਦਦਾਰ ਲਈ ਚਿਹਰੇ ‘ਤੇ ਮਾਸਕ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ।

ਬੀਤੇ ਦਿਨ ਰਾਸ਼ਨ ਸਟੋਰਾਂ ਨੇ ਸੋਸ਼ਲ ਮੀਡੀਆ ‘ਤੇ ਇਸ ਨਵੇਂ ਬਦਲਾਅ ਬਾਰੇ ਦੱਸਿਆ ਤੇ ਆਪਣੇ ਗਾਹਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਆਪਣੇ ਫੇਸਬੁੱਕ ਪੇਜ ‘ਤੇ ਲਿਖਿਆ ਕਿ ਉਹ ਲੋਕਾਂ ਦਾ ਧੰਨਵਾਦ ਕਰਦੇ ਹਨ ਜੋ ਕੋਰੋਨਾ ਵਾਇਰਸ ਤੋਂ ਬਚਾਅ ਲਈ ਮਿਲ ਕੇ ਉਪਾਅ ਕਰ ਰਹੇ ਹਨ।

ਦੱਸ ਦਈਏ ਕਿ ਰੀਅਲ ਕੈਨੇਡੀਅਨ ਸੁਪਰਸਟੋਰ ਦੇ ਬ੍ਰਿਟਿਸ਼ ਕੋਲੰਬੀਆ ਵਿਚ 30 ਸਟੋਰ ਹਨ ਤੇ ਸਾਰੇ ਹੀ ਸਟੋਰਾਂ ਵਿਚ ਇਸ ਨਿਯਮ ਨੂੰ ਮੰਨਿਆ ਜਾਵੇਗਾ। ਕਿਸੇ ਵੀ ਗਾਹਕ ਨੂੰ ਬਿਨਾਂ ਮਾਸਕ ਦੇ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। 29 ਅਗਸਤ ਤੋਂ ਕਿਸੇ ਵੀ ਗਾਹਕ ਨੂੰ ਬਿਨਾ ਮਾਸਕ ਦੇ ਖਰੀਦਦਾਰੀ ਲਈ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ । ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਕਾਰਨ ਸੁਪਰਸਟੋਰ ਨੇ ਇਹ ਐਲਾਨ ਕੀਤਾ ਹੈ।

ਪਿਛਲੇ ਮਹੀਨੇ ਦੋ ਸੁਪਰਸਟੋਰਾਂ ਵਿਚ 2 ਕਾਮੇ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਇਨ੍ਹਾਂ ਵਿਚੋਂ ਇਕ ਸਰੀ ਤੇ ਦੂਜਾ ਮਿਸ਼ਨ ਦਾ ਰਹਿਣ ਵਾਲਾ ਸੀ। ਇਸ ਦੇ ਬਾਅਦ ਸਰੀ ਵਿਚ ਲੋਬਲਾਅਜ਼ ਵੇਅਰ ਹਾਊਸ ਵਿਚ ਵੀ 9 ਲੋਕ ਸੰਕਰਮਿਤ ਮਿਲੇ ਸਨ। ਇਨ੍ਹਾਂ ਸਾਰੇ ਕਾਮਿਆਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਸੀ।

Related News

ਅਮਰੀਕਾ ਦੀ ਨਵੀਂ ਸਰਕਾਰ ਦੇ ਕੈਨੇਡਾ ਨਾਲ ਬਹਿਤਰ ਸਬੰਧਾਂ ਦੀ ਆਸ,ਕੀਸਟੋਨ ਪ੍ਰੋਜੈਕਟ ਮੁੱਦਾ ਸੁਲਝਾਉਣਾ ਰਹੇਗਾ ਸਭ ਤੋਂ ਅਹਿਮ:ਰਾਜਦੂਤ ਕਰਸਟਨ ਹਿੱਲਮੈਨ

Vivek Sharma

ਕਿਊਬਿਕ ਸੂਬੇ ਨੇ ਮਾਰਚ ਦੇ ਬਰੇਕ ਲਈ ਮਨੋਰੰਜਨ ‘ਤੇ ਕੁਝ ਪਾਬੰਦੀਆਂ ਨੂੰ ਹਟਾਉਣ ਦਾ ਕੀਤਾ ਫ਼ੈਸਲਾ, ਅਹਿਤਿਆਤ ਦੇ ਤੌਰ’ਤੇ ਕੁਝ ਪਾਬੰਦੀਆਂ ਰਹਿਣਗੀਆਂ ਜਾਰੀ

Vivek Sharma

ਅਲਬਰਟਾ ‘ਚ ਮੰਗਲਵਾਰ ਨੂੰ ਕੋਰੋਨਾ ਦੇ 456 ਮਾਮਲੇ ਹੋਏ ਦਰਜ

Rajneet Kaur

Leave a Comment