channel punjabi
Canada News

ਹੋਰ ਕਰੋ ਪਾਰਟੀ ! ਅਗਲੇ 2300 ਡਾਲਰ ਦੀ ਪਰਚੀ ਕੱਟ ਕੇ ਹੱਥ ‘ਤੇ ਧਰ ਗਏ !

ਪਾਬੰਦੀਆਂ ਵਿੱਚ ਪਾਰਟੀ ਕਰਨੀ ਪਈ ਮਹਿੰਗੀ

ਪੁਲਿਸ ਦੀ ਚਿਤਾਵਨੀ ਤੋਂ ਬਾਅਦ ਵੀ ਪਾਰਟੀ ਰਹੀ ਜਾਰੀ

ਮੇਜ਼ਬਾਨ ‘ਤੇ ਲਗਾਇਆ ਗਿਆ 2300 ਡਾਲਰ ਦਾ ਜ਼ੁਰਮਾਨਾ

ਪਾਬੰਦੀਆਂ ਦੌਰਾਨ ਇਕੱਠ ਕਰਨ ਵਾਲਿਆਂ ‘ਤੇ ਪੁਲਿਸ ਹੋਈ ਸਖ਼ਤ

ਸਾਡੇ ਕੋਲ ਸਖ਼ਤੀ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ : ਪੁਲਿਸ

ਵਿਕਟੋਰੀਆ : ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ ਪ੍ਰਸ਼ਾਸ਼ਨ ਵੱਲੋਂ ਪੂਰੀ ਸਖਤਾਈ ਕੀਤੀ ਜਾ ਰਹੀ ਹੈ। ਕੋਰੋਨਾ ਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਲਗਾਈਆਂ ਗਈਆਂ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਪਰ ਇਹਨਾਂ ਪਾਬੰਦੀਆਂ ਨੂੰ ਤੋੜਨਾ ਕੁਝ ਲੋਕਾਂ ਨੂੰ ਖਾਸਾ ਮਹਿੰਗਾ ਪੈ ਗਿਆ ।

ਬੀਤੇ ਦਿਨੀ ਪੁਲਿਸ ਨੇ ਪਹਿਲਾ ਅਜਿਹਾ ਜੁਰਮਾਨਾ ਵਸੂਲ ਕੀਤਾ ਹੈ, ਜਿਸ ਵਿਚ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਨੂੰ ਤੋੜਦੇ ਹੋਏ ਪਾਰਟੀ ਹੋਸਟ ਕਰਨ ਵਾਲੇ ਨੂੰ ਜੇਬ ਢਿੱਲੀ ਕਰਨੀ ਪਈ।
ਪੁਲਿਸ ਮੁਤਾਬਕ ਫੋਰਟ ਸਟਰੀਟ ਦੀ ਇਕ ਬਹੁਮੰਜ਼ਿਲਾ ਇਮਾਰਤ ਵਿਚ ਪਾਰਟੀ ਚੱਲ ਰਹੀ ਸੀ, ਜਿੱਥੇ ਇਕ ਬੈੱਡਰੂਮ ਵਿਚ 15 ਲੋਕ ਪਾਰਟੀ ਕਰ ਰਹੇ ਸਨ ਤੇ ਵਿਕਟੋਰੀਆ ਪੁਲਸ ਨੇ ਇਸ ਨੂੰ ਕੋਰੋਨਾ ਪਾਬੰਦੀਆਂ ਦੀ ਉਲੰਘਣਾ ਦੱਸਦਿਆਂ ਪਾਰਟੀ ਬੰਦ ਕਰਵਾਈ । ਪਾਰਟੀ ਹੋਸਟ ਕਰਨ ਵਾਲੇ ਨੇ ਕਿਹਾ ਸੀ ਕਿ ਉਹ ਪਾਰਟੀ ਬੰਦ ਕਰ ਦੇਣਗੇ ਪਰ ਇੱਥੇ ਮਹਿਮਾਨ ਆਉਂਦੇ-ਜਾਂਦੇ ਰਹੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਉਹ ਮੁੜ ਕੇ ਆਏ ਤਾਂ ਇੱਥੇ 30 ਲੋਕ ਬਿਨਾਂ ਸਮਾਜਿਕ ਦੂਰੀ ਦੇ ਪਾਰਟੀ ਕਰ ਰਹੇ ਸਨ।

ਪਾਰਟੀ ਹੋਸਟ ਕੋਲ ਸੱਦੇ ਗਏ ਮਹਿਮਾਨਾਂ ਦੀ ਪੂਰੀ ਜਾਣਕਾਰੀ ਵੀ ਨਹੀਂ ਸੀ। ਪੁਲਿਸ ਨੂੰ ਅੰਦਾਜ਼ਾ ਹੈ ਕਿ ਪਾਰਟੀ ਵਿਚ 40 ਤੋਂ 60 ਮਹਿਮਾਨ ਸ਼ਾਮਲ ਹੋਏ। ਪੁਲਿਸ ਨੇ ਪਾਰਟੀ ਰੱਖਣ ਵਾਲੇ ਹੋਸਟ ਨੂੰ 2000 ਡਾਲਰ ਦਾ ਜੁਰਮਾਨਾ ਤੇ 300 ਡਾਲਰ ਵਿਕਟਮ ਸਰਚਾਰਜ ਲਗਾਇਆ ਹੈ। ਹਾਲਾਂਕਿ ਪਾਰਟੀ ਕਰਨ ਆਏ ਕਿਸੇ ਮਹਿਮਾਨ ਨੂੰ ਜੁਰਮਾਨਾ ਨਹੀਂ ਲਾਇਆ ਗਿਆ।

ਜਨਤਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਨੇ ਪੁਲਸ ਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਜੇਕਰ ਕਿਸੇ ਘਰ ਵਿਚ ਘਰ ਦੇ ਮੈਂਬਰਾਂ ਨੂੰ ਮਿਲਾ ਕੇ 50 ਲੋਕਾਂ ਤੋਂ ਵੱਧ ਲੋਕ ਇਕੱਠੇ ਹੁੰਦੇ ਹਨ ਤਾਂ ਪਾਰਟੀ ਰੱਖਣ ਵਾਲੇ ਨੂੰ 2000 ਡਾਲਰ ਦਾ ਜੁਰਮਾਨਾ ਲਗਾਇਆ ਜਾਵੇਗਾ। ਇਸ ਦੇ ਇਲ਼ਾਵਾ ਇਕੱਲੇ-ਇਕੱਲ਼ੇ ਮਹਿਮਾਨ ਨੂੰ 200-200 ਡਾਲਰ ਦਾ ਜੁਰਮਾਨਾ ਵੀ ਲੱਗੇਗਾ।

ਬੀ. ਸੀ. ਵਿਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸੇ ਲਈ ਸਖਤਾਈ ਕੀਤੀ ਜਾ ਰਹੀ ਹੈ, ਪਰ ਕੁਝ ਲੋਕ ਸਭ ਕੁਝ ਜਾਣਦੇ ਹੋਏ ਵੀ ਇਸ ਦੀ ਪ੍ਰਵਾਹ ਨਹੀਂ ਕਰ ਰਹੇ, ਜਿਨ੍ਹਾਂ ਨੂੰ ਪੁਲਿਸ ਹੁਣ ਸਬਕ ਸਿਖਾ ਰਹੀ ਹੈ।

Related News

WHO ਨੇ ਮੁੜ ਜਤਾਇਆ ਖਦਸ਼ਾ, ਆਉਂਦੇ ਦਿਨਾਂ ‘ਚ ਕੋਰੋਨਾ ਦਾ ਭਿਆਨਕ ਰੂਪ ਆ ਸਕਦਾ ਹੈ ਸਾਹਮਣੇ

Vivek Sharma

ਮਿਸੀਸਾਗਾ ‘ਚ ਦੋ ਕਾਰਾਂ ਦੀ ਟੱਕਰ ਤੋਂ ਬਾਅਦ ਤਿੰਨ ਲੋਕਾਂ ਦੀ ਮੌਤ

Rajneet Kaur

ਓਂਟਾਰੀਓ 17 ਜੁਲਾਈ ਨੂੰ ਹੋਵੇਗਾ ਪੜਾਅ 3 ‘ਚ ਦਾਖਲ, ਇਕੱਠ ਕਰਨ ਦੀ ਸੀਮਾ ‘ਚ ਕੀਤਾ ਵਾਧਾ

Rajneet Kaur

Leave a Comment