channel punjabi
Canada International News North America

NDP ਨੇ ‘ਸੇਵ ਮੇਨ ਸਟ੍ਰੀਟ’ ਯੋਜਨਾ ਨੂੰ ਦੂਜੀ ਲਹਿਰ ਦੇ ਵਿਗੜਨ ਤੋਂ ਪਹਿਲਾਂ ਲਾਗੂ ਕਰਨ ਦੀ ਕੀਤੀ ਮੰਗ

NDP ਲੀਡਰ ਐਂਡਰੀਆ ਹਾਰਬਥ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ “ ਸੇਵ ਮੇਨ ਸਟ੍ਰੀਟ “ ਪਲੈਨ ਬਾਰੇ ਜਾਣਕਾਰੀ ਦਿੱਤੀ ਗਈ । ਉਹਨਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਬਹੁਤ ਸਾਰੇ ਛੋਟੇ ਕਾਰੋਬਾਰ ਠੱਪ ਹੋ ਗਏ ਤੇ ਹੁਣ ਇਸ ਮਹਾਂਮਾਰੀ ਦੀ ਸੈਂਕਿੰਡ ਵੇਵ ਸ਼ੁਰੂ ਹੋ ਚੁੱਕੀ ਹੈ ।

ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਯੋਜਨਾ ਨੂੰ ਲਾਗੂ ਕਰੇ ਤਾਂ ਜੋ ਛੋਟੇ ਕਾਰੋਬਾਰੀਆਂ ਨੂੰ ਬਚਾਇਆ ਜਾ ਸਕੇ । ਉਹਨਾਂ ਕਿਹਾ ਕਿ ਇਸ ਯੋਜਨਾ ਤਹਿਤ ਕਮਰਸ਼ੀਅਲ ਈਵੀਕਸ਼ਨਸ (commercial evictions) ਨੂੰ ਬੈਨ ਕਰਨਾ ਚਾਹੀਦਾ ਹੈ । ਇਸ ਤੋਂ ਇਲਾਵਾ ਉਹਨਾਂ 75% ਕਮਰਸ਼ੀਅਲ ਰੈਂਟ ਸਬਸਿਡੀ , ਮੇਡ ਇੰਨ ੳਨਟਾਰੀੳ ਅਤੇ ਸਿੱਕ ਡੇ ਪੇਅ ਦੇ ਸੁਝਾਅ ਵੀ ਦਿੱਤੇ ।

ਐਂਡਰੀਆ ਹਾਰਬਥ ਬਰੈਂਪਟਨ ‘ਚ ਇੱਕ ਬੰਦ ਹੋ ਚੁੱਕੇ ਰੈਸਟੋਰੈਂਟ ਦੇ ਬਾਹਰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਪਹੁੰਚੇ ਸਨ । ਇਸ ਮੌਕੇ ਉਹਨਾਂ ਦੇ ਨਾਲ ਐਮ ਪੀ ਪੀ ਕੇਵਨ ਯਾਰਡ, ਗੁਰਰਤਨ ਸਿੰਘ ਤੇ ਸਾਰਾ ਸਿੰਘ ਵੀ ਮੌਜੂਦ ਸਨ । ਉਹਨਾਂ ਵੀ ਫੋਰਡ ਸਰਕਾਰ ਤੇ ਦੋਸ਼ ਲਗਾਇਆ ਕਿ ਫੰਡ ਹੋਣ ਦੇ ਬਾਵਜੂਦ ਵੀ ਫੋਰਡ ਸਰਕਾਰ ਛੋਟੇ ਕਾਰੋਬਾਰੀਆਂ ਨੂੰ ਮੱਦਦ ਨਹੀਂ ਕਰ ਰਹੀ ।

Related News

ਵੱਡੀ ਖ਼ਬਰ : ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਕਲਾਸਾਂ ਮੁਲਤਵੀ ਕਰਨ ਦਾ ਕੀਤਾ ਐਲਾਨ

Vivek Sharma

B.C.ELECTIONS 2020: ਜੌਹਨ ਹੋਰਗਨ ਦੀ ਧਮਾਕੇਦਾਰ ਜਿੱਤ, ਐਨਡੀਪੀ ਨੇ ਇਕਲਿਆਂ ਹੀ ਹਾਸਿਲ ਕੀਤਾ ਬਹੁਮਤ

Rajneet Kaur

ਵਿਟਬੀ ਸਕੂਲ ਵਿਖੇ ਬਰਫ ਕਲੀਅਰਿੰਗ ਮਸ਼ੀਨ ਨਾਲ ਵਾਪਰੀ ਘਟਨਾ ਤੋਂ ਬਾਅਦ 2 ਬੱਚੇ ਜ਼ਖਮੀ: ਪੁਲਿਸ

Rajneet Kaur

Leave a Comment