channel punjabi
Canada International News North America

ਵਾਟਰਲੂ ਰੀਜਨਲ ਪੁਲਿਸ ਨੇ ਟਿਮ ਹੋਰਟੋਨਸ ਤੋਂ ਦਾਨ ਬਾਕਸ ਦੀ ਚੋਰੀ ਦੇ ਮਾਮਲੇ ‘ਚ ਦੋ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਵਾਟਰਲੂ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਪਿਛਲੀ ਗਰਮੀ ਕਿਚਨਰ ਵਿੱਚ ਇੱਕ ਟਿਮ ਹੋਰਟੋਨਸ (Tim Hortons) ਤੋਂ ਦਾਨ ਬਾਕਸ ਦੀ ਚੋਰੀ ਦੇ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਨੇ ਦਸਿਆ ਕਿ 19 ਜੁਲਾਈ ਨੂੰ ਸ਼ਾਮ 7:30 ਵਜੇ ਅਧਿਕਾਰੀਆਂ ਨੂੰ ਲੁੱਟ ਦੀ ਖਬਰ ਲਈ ਵਿਕਟੋਰੀਆ ਸਟ੍ਰੀਟ ਨੌਰਥ ਦੇ ਟਿਮ ਹੋਰਟੋਨਸ ਵਿਖੇ ਬੁਲਾਇਆ ਗਿਆ ਸੀ।
ਪੁਲਿਸ ਨੇ ਕਿਹਾ ਕਿ ਇਕ ਔਰਤ ਸਟੋਰ ਅੰਦਰ ਦਾਖਲ ਹੋਈ ਪਲੈਕਸੀਗਲਾਸ ਨੂੰ ਤੋੜ ਕੇ ਦਾਨ ਬਾਕਸ ‘ਚੋਂ ਪੈਸੇ ਲੈ ਕੇ ਚੱਲੀ ਗਈ ਸੀ।

ਪੁਲਿਸ ਨੇ ਦਸਿਆ ਕਿ ਮੰਗਲਵਾਰ ਨੂੰ 21 ਸਾਲਾ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਬੁੱਧਵਾਰ ਨੂੰ, ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਲੁੱਟ ਦੇ ਮਾਮਲੇ ਵਿੱਚ ਇੱਕ 34 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹਾਲਾਂਕਿ ਉਨ੍ਹਾਂ ਨੇ ਉਸਦੇ ਸੰਬੰਧ ਬਾਰੇ ਸਪੱਸ਼ਟੀਕਰਨ ਨਹੀਂ ਦਿੱਤਾ। ਦੋਹਾਂ ‘ਤੇ ਡਾਕਾ ਮਾਰਨ ਅਤੇ ਚੋਰੀ ਕੀਤੀ ਗਈ ਜਾਇਦਾਦ ਨੂੰ ਕਬਜ਼ੇ ਵਿਚ ਕਰਨ ਦੇ ਦੋਸ਼ ਲਗਾਏ ਗਏ ਹਨ।

Related News

ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਕਾਰਨ ਕੈਨੇਡਾ ਵਿੱਚ ਫੈਲਿਆ ਪ੍ਰਦੂਸ਼ਣ, ਬਾਰਿਸ਼ ਹੋਣ ਕਾਰਨ ਮੌਸਮ ਸਾਫ ਹੋਣ ਦੀ ਉਮੀਦ: ਮੌਸਮ ਵਿਗਿਆਨੀ

Rajneet Kaur

ਐਲਬਰਟਾ ਵਿਚ ਮੁੜ ਤੋਂ ਸਖ਼ਤ ਪਾਬੰਦੀਆਂ ਹੋਈਆਂ ਲਾਗੂ, ਕ੍ਰਿਸਮਿਸ ਲਈ ਵੀ ਜਾਰੀ ਕੀਤੀਆਂ ਹਦਾਇਤਾਂ

Vivek Sharma

ਡੋਨਾਲਡ ਟਰੰਪ ਨੇ ਨਵੰਬਰ ‘ਚ ਚੋਣਾਂ ਹਾਰ ਜਾਣ ਤੋਂ ਬਾਅਦ ਸ਼ਾਂਤੀਪੂਰਣ ਢੰਗ ਨਾਲ ਸੱਤਾ ਬਦਲਣ ਤੋਂ ਕੀਤਾ ਇਨਕਾਰ

Rajneet Kaur

Leave a Comment