channel punjabi
Canada International News North America

ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਕਾਰਨ ਕੈਨੇਡਾ ਵਿੱਚ ਫੈਲਿਆ ਪ੍ਰਦੂਸ਼ਣ, ਬਾਰਿਸ਼ ਹੋਣ ਕਾਰਨ ਮੌਸਮ ਸਾਫ ਹੋਣ ਦੀ ਉਮੀਦ: ਮੌਸਮ ਵਿਗਿਆਨੀ

ਕੈਨੇਡਾ ਦੇ ਕਈ ਇਲਾਕਿਆਂ ਦੇ ਵਿਚ ਜੰਗਲੀ ਅੱਗ ਦੇ ਧੂੰਏ ਕਾਰਨ ਮੌਸਮ ਸਾਫ ਨਹੀਂ ਹੋ ਰਿਹਾ ਅਤੇ ਹਵਾ ਗੰਧਲੀ ਹੋ ਚੁਕੀ ਹੈ। ਪਰ ਹੁਣ ਜਿਵੇਂ ਹੀ ਬੀਤੇ ਦਿਨ ਤੋਂ ਬਾਰਿਸ਼ ਸ਼ੁਰੂ ਹੋਈ ਤਾਂ ਮਾਹਿਰਾਂ ਦਾ ਮੰਨਣਾ ਹੈ ਕਿ ਮੌਸਮ ਸਾਫ ਹੋਣ ਦੀ ਉਮੀਦ ਇਸ ਬਾਰਿਸ਼ ਨਾਲ ਦਿਖਾਈ ਦੇ ਰਹੀ ਹੈ।

ਮੌਸਮ ਵਿਗਿਆਨੀ ਰਸ਼ ਲੈਕੇਟ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਮੀਂਹ ਪੈਣ ਨਾਲ ਕੁਝ ਹੱਦ ਤੱਕ ਮੌਸਮ ਸਾਫ ਹੋਇਆ ਹੈ। ਵਿਗਿਆਨੀਆਂ ਨੇ ਕਿਹਾ ਕਿ ਮੀਂਹ ਜੋ ਕਲ ਦੇਰ ਸ਼ਾਮ ਤੱਕ ਇੱਕ ਮਿਲੀਮੀਟਰ ਤੋਂ ਵੀ ਜ਼ਿਆਦਾ ਪਿਆ ਸੀ। ਉਨਾਂ ਕਿਹਾ ਕਿ ਅਸੀ ਸੋਚਦੇ ਹਾਂ ਕਿ ਅੱਜ ਜ਼ਿਆਦਾ ਤੋਂ ਜ਼ਿਆਦਾ ਸੁਖਮ ਸੁਧਾਰ ਦੇਖਣ ਨੂੰ ਮਿਲੇਗਾ ਕਿਉਂਕਿ ਹੁਣ ਮੀਂਹ ਖਤਮ ਹੋ ਚੁਕਿਆ ਹੈ ਤੇ ਹਵਾ ਵਿਚ ਥੋੜੀ ਜਿਹੀ ਤਬਦੀਲੀ ਆਈ ਹੈ । ਉਨਾਂ ਕਿਹਾ ਕਿ  ਧੂੰਏ ਤੇ ਧੂੰਦ ਦੇ ਨਤੀਜੇ ਵਜੋਂ ਵਿਜ਼ੀਬਿਲਟੀ ਕੁਝ ਸੀਮਿਤ ਹੋ ਜਾਵੇਗੀ । ਇਸ ਲਈ ਸਪਸ਼ਟ ਹੈ ਕਿ ਹੁਣ ਉਨਾਂ ਬੁਰਾ ਨਹੀਂ ਹੋਵੇਗਾ ਜਿਨਾਂ ਪਿਛਲੇ ਦੋ ਦਿਨਾਂ ਤੋਂ ਵੱਧ ਗਿਆ ਹੈ।

ਮੰਗਲਵਾਰ ਦੀ ਭਵਿਖਵਾਣੀ ਦੇ ਮੁਤਾਬਕ ਸਵੇਰੇ ਵਧੇਰੇ ਧੂੰਆਂ ,ਬੱਦਲ, ਸ਼ਾਮਿਲ ਹੈ। ਰਸ਼ ਨੇ ਕਿਹਾ ਕਿ ਬੁਧਵਾਰ ਨੂੰ ਕੁਝ ਹੱਦ ਤਕ ਦੁਪਹਿਰ ਨੂੰ ਧੁੱਪ ਤੇ ਬੱਦਲਵਾਈ ਰਹਿ ਸਕਦੀ ਹੈ। ਹਵਾ ਦੇ ਵਿਚ ਬਾਰੀਕ ਕਣਾ ਦਾ ਰਹਿਣਾ ਉਨਾਂ ਲੋਕਾਂ ਲਈ ਖਾਸ ਚਿੰਤਾ ਵਧਾ ਦਿੰਦਾ ਹੈ ਜਿਵੇਂ ਅੰਡਰਲਾਈਂਗ ਮੈਡੀਕਲ ਰੋਗ (underlying medical conditions) , ਫੇਫੜਿਆਂ ਦਾ ਕੈਂਸਰ,ਦਿਲ ਦੀ ਬੀਮਾਰੀ ਜਾਂ ਸ਼ੂਗਰ ਜਾਂ ਕੋਵਿਡ 19 ਨਾਲ ਸੰਕਰਮਣ ਵਾਲੇ ਲੋਕਾਂ ਲਈ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਜੇ ਬਾਰਿਸ਼ ਹੁੰਦੀ ਹੈ ਤਾਂ ਧੂੰਏ ਦੀ ਮਾਤਰਾ ਘੱਟ ਸਕਦੀ ਹੈ।

Related News

ਕੈਨੇਡਾ ਨੇ ਚੀਨੀ ਸਰਕਾਰ ਦੀ ਘੱਟ ਗਿਣਤੀਆਂ ‘ਤੇ ਹੁੰਦੇ ਜ਼ੁਲਮਾਂ ਲਈ ਮੁੜ ਕੀਤੀ ਸਖ਼ਤ ਨਿਖੇਧੀ

Vivek Sharma

ਕਿਉਬਿਕ ਪੁਲਿਸ ਵਲੋਂ Lake of Two Mountains ‘ਚ ਲਾਪਤਾ ਹੋਏ ਵਿਅਕਤੀ ਦੀ ਭਾਲ ਜਾਰੀ

Rajneet Kaur

ਬਲੈਕਕੋਂਬ ਗਲੇਸ਼ੀਅਰ ਨੇੜੇ ਬਰਫਬਾਰੀ ‘ਚ ਇਕ ਦੀ ਮੌਤ, ਦੋ ਜ਼ਖਮੀ

Rajneet Kaur

Leave a Comment