channel punjabi
Canada News North America

ਐਲਬਰਟਾ ਵਿਚ ਮੁੜ ਤੋਂ ਸਖ਼ਤ ਪਾਬੰਦੀਆਂ ਹੋਈਆਂ ਲਾਗੂ, ਕ੍ਰਿਸਮਿਸ ਲਈ ਵੀ ਜਾਰੀ ਕੀਤੀਆਂ ਹਦਾਇਤਾਂ

ਟੋਰਾਂਟੋ : ਕੈਨੇਡਾ ਦੇ ਸੂਬੇ ਅਲਬਰਟਾ ਵਿਚ ਇਕ ਵਾਰ ਫਿਰ ਤੋਂ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ । ਰੋਜ਼ਾਨਾ ਵਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਕੈਨੇ ਸਰਕਾਰ ਨੇ ਸਖ਼ਤੀ ਕਰਨ ਦਾ ਫੈਸਲਾ ਲਿਆ ਹੈ।
ਅਲਬਰਟਾ ਵਿਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 1,727 ਨਵੇਂ ਮਾਮਲੇ ਸਾਹਮਣੇ ਆਏ ਅਤੇ ਹੁਣ ਤੱਕ ਇੱਥੇ 72,028 ਮਾਮਲੇ ਸਾਹਮਣੇ ਆ ਚੁੱਕੇ ਹਨ।

ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਭੀੜ ਇਕੱਠੀ ਕਰਨ ‘ਤੇ ਵੀ ਰੋਕ ਲਗਾ ਦਿੱਤੀ ਹੈ। ਇਸਦੇ ਨਾਲ ਹੀ ਸੂਬਾ ਸਰਕਾਰ ਨੇ ਕ੍ਰਿਸਮਿਸ ਸਬੰਧੀ ਵੀ ਕੁਝ ਪਾਬੰਦੀਆਂ ਦਾ ਐਲਾਨ ਕੀਤਾ ਹੈ।

ਸੂਬੇ ਦੇ ਪ੍ਰੀਮੀਅਰ ਜੈਸਨ ਕੈਨੇ ਨੇ ਇਸ ਸਬੰਧੀ ਦੀ ਜਾਣਕਾਰੀ ਦਿੱਤੀ ਹੈ। 13 ਦਸੰਬਰ ਤੋਂ ਕੈਸੀਨੋ, ਜਿੰਮ ਬੰਦ ਰਹਿਣਗੇ ਅਤੇ ਰੈਸਟੋਰੈਂਟਾਂ, ਕੈਫੇ ਤੇ ਬਾਰਜ਼ ਵਿਚ ਬੈਠ ਕੇ ਖਾਣ-ਪੀਣ ਦੀ ਮਨਾਹੀ ਰਹੇਗੀ। ਹੇਅਰ ਤੇ ਨੇਲ ਸੈਲੂਨ ਵੀ ਬੰਦ ਰਹਿਣਗੇ। ਲੋਕਾਂ ਨੂੰ ਘਰਾਂ ਤੋਂ ਹੀ ਕੰਮ ਕਰਨਾ ਪਵੇਗਾ।

ਪ੍ਰੀਮੀਅਰ ਜੈਸਨ ਕੈਨੇ ਅਨੁਸਾਰ ਬਾਹਰ ਭੀੜ ਇਕੱਠੀ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸੂਬੇ ਦੇ ਸਿਹਤ ਮੰਤਰੀ ਟਾਈਲਰ ਸ਼ਾਂਦਰੋ ਨੇ ਕਿਹਾ ਕਿ ਜੋ ਲੋਕ ਇਕੱਲੇ ਰਹਿੰਦੇ ਹਨ ਉਹ ਦੋ ਨੇੜਲੇ ਲੋਕਾਂ ਨਾਲ ਬਾਹਰ ਨਿਕਲ ਸਕਦੇ ਹਨ। ਇਹ ਨਿਯਮ 4 ਹਫ਼ਤਿਆਂ ਤੱਕ ਜਾਰੀ ਰਹੇਗਾ ਅਤੇ ਅਲਬਰਟਾ ਦੇ ਲੋਕਾਂ ਨੂੰ ਕ੍ਰਿਸਮਿਸ ਵੀ ਆਪਣੇ ਘਰਾਂ ਵਿਚ ਹੀ ਮਨਾਉਣੀ ਪਵੇਗੀ। ਜਿਹੜੇ ਲੋਕ ਇਕੱਲੇ ਰਹਿ ਰਹੇ ਹਨ, ਉਹ ਦੋ ਕਰੀਬੀ ਲੋਕਾਂ ਨਾਲ ਕ੍ਰਿਸਮਿਸ ਮਨਾ ਸਕਦੇ ਹਨ।

ਕੈਨੇਡਾ ਵਿਚ ਕੋਰਨਾ ਵਾਇਰਸ ਪੀੜਤਾਂ ਦੀ ਗਿਣਤੀ 4,30,000 ਤੋਂ ਪਾਰ ਪੁੱਜ ਗਈ ਹੈ ।

Related News

ਕੈਨੇਡਾ ‘ਚ ਵੀਰਵਾਰ ਨੂੰ ਕੋਵਿਡ-19 ਦੇ 5628 ਨਵੇਂ ਮਾਮਲੇ ਆਏ ਸਾਹਮਣੇ, ਤੀਜਾ ਸਭ ਤੋਂ ਵੱਡਾ ਵਾਧਾ

Vivek Sharma

ਕੇਸਰੀ ਪੱਗ ਬੰਨ੍ਹ ਗਰਜੇ ਨਰੇਸ਼ ਟਿਕੈਤ ਨੇ ਕੇਂਦਰ ਨੂੰ ਪਾਈਆਂ ਲਾਹਨਤਾਂ, ਕਾਨੂੰਨ ਵਾਪਸ ਨਾ ਲੈਣ ਦੀ ਮਜਬੂਰੀ ਦੱਸੇ ਸਰਕਾਰ !

Vivek Sharma

ਮੇਪਲ ਰਿਜ ਦੇ ਇੱਕ ਘਰ ‘ਚ ਔਰਤ ਨੂੰ ਜ਼ਬਰਦਸਤੀ ਬੰਦ ਕਰਨ ਤੋਂ ਬਾਅਦ ਚਾਰ ਲੋਕਾਂ ਨੂੰ ਕੀਤਾ ਗ੍ਰਿਫਤਾਰ :RCMP

Rajneet Kaur

Leave a Comment