channel punjabi
International News North America

ਡੋਨਾਲਡ ਟਰੰਪ ਨੇ ਨਵੰਬਰ ‘ਚ ਚੋਣਾਂ ਹਾਰ ਜਾਣ ਤੋਂ ਬਾਅਦ ਸ਼ਾਂਤੀਪੂਰਣ ਢੰਗ ਨਾਲ ਸੱਤਾ ਬਦਲਣ ਤੋਂ ਕੀਤਾ ਇਨਕਾਰ

ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੰਬਰ ‘ਚ ਚੋਣਾਂ ਹਾਰ ਜਾਣ ਤੋਂ ਬਾਅਦ ਵੀ ਸ਼ਾਂਤੀਪੂਰਣ ਢੰਗ ਨਾਲ ਸੱਤਾ ਬਦਲਣ ਤੋਂ ਇਨਕਾਰ ਕੀਤਾ ਹੈ। ਦਰਅਸਲ ਟਰੰਪ ਨੂੰ ਇਕ ਸਵਾਲ ਕੀਤਾ ਗਿਆ ਜੇਕਰ ਤੁਸੀਂ ਤਿੰਨ ਨਵੰਬਰ ਦੀ ਚੋਣ ਵਿਚ ਡੈਮੋਕ੍ਰੇਟ ਉਮੀਦਵਾਰ ਜੋ ਬਿਡੇਨ ਤੋਂ ਹਾਰ ਗਏ ਤਾਂ ਸ਼ਾਂਤਮਈ ਤਰੀਕੇ ਨਾਲ ਸੱਤਾ ਤਬਦੀਲੀ ਕਰ ਦਿਉਗੇ? ਇਸ ਸਵਾਲ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੈਰਾਨ ਕਰਨ ਵਾਲਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਵਾਅਦਾ ਨਹੀਂ ਕਰ ਸਕਦਾ। ਮੈਂ ਪੋਸਟਲ ਵੋਟਿੰਗ ਨੂੰ ਲੈ ਕੇ ਪਹਿਲੇ ਹੀ ਆਪਣਾ ਸ਼ੱਕ ਜ਼ਾਹਿਰ ਕਰ ਚੁੱਕਾ ਹਾਂ। ਇਹ ਦੇਖਣਾ ਹੋਵੇਗਾ ਕਿ ਆਖਿਰ ‘ਚ ਕੀ ਹੁੰਦਾ ਹੈ। ਹੋ ਸਕਦਾ ਹੈ ਕੁਝ ਚੀਜ਼ਾਂ ਦਾ ਫ਼ੈਸਲਾ ਸੁਪਰੀਮ ਕੋਰਟ ਵਿਚ ਹੋਵੇ। ਇਸ ਲਈ, ਇਹ ਜ਼ਰੂਰੀ ਹੈ ਕਿ ਉੱਥੇ ਪੂਰੇ 9 ਜੱਜ ਹੋਣ।

ਜਦੋਂ ਪਤਰਕਾਰ ਨੇ ਕਿਹਾ ਕਿ ਲੋਕ ਹੰਗਾਮਾ ਕਰ ਰਹੇ ਹਨ ਤਾਂ ਟਰੰਪ ਨੇ ਉਨ੍ਹਾਂ ਨੂੰ ਟੋਕਦੇ ਹੋਏ ਕਿਹਾ ਕਿ ਬੈਲਟ ਪੇਪਰਾਂ ਤੋਂ ਛੁਟਕਾਰਾ ਪਾਓ ਅਤੇ ਸ਼ਾਂਤੀਪੂਰਣ ਤਰੀਕੇ ਨਾਲ ਸੱਤਾ ਤਬਾਦਲਾ ਨਹੀਂ ਹੋਵੇਗਾ ਸਗੋਂ ਓਹੀ ਸਰਕਾਰ ਜਾਰੀ ਰਹੇਗੀ। ਵ੍ਹਾਈਟ ਹਾਊਸ ਵਿਚ ਬੁੱਧਵਾਰ ਰਾਤ ਇਕ ਪ੍ਰਰੈੱਸ ਕਾਨਫਰੰਸ ਵਿਚ ਚੋਣ ਪਿੱਛੋਂ ਸੱਤਾ ਤਬਦੀਲੀ ‘ਤੇ ਰਾਸ਼ਟਰਪਤੀ ਟਰੰਪ ਤੋਂ ਕੁਝ ਸਵਾਲ ਪੁੱਛੇ ਗਏ। ਇਕ ਪੱਤਰਕਾਰ ਨੇ ਪੁੱਛਿਆ ਕਿ ਕੀ ਅੱਜ ਇੱਥੇ ਤੁਸੀਂ ਇਹ ਵਿਸ਼ਵਾਸ ਦਵਾ ਸਕਦੇ ਹੋ ਕਿ ਚੋਣ ਪਿੱਛੋਂ ਸੱਤਾ ਤਬਦੀਲੀ ਸ਼ਾਂਤਮਈ ਢੰਗ ਨਾਲ ਹੋਵੇਗੀ। ਖ਼ਾਸ ਕਰਕੇ ਇਹ ਦੇਖਦੇ ਹੋਏ ਕਿ ਕਈ ਰਾਜਾਂ ਵਿਚ ਦੰਗੇ ਵੀ ਹੋ ਰਹੇ ਹਨ। ਇਸ ‘ਤੇ ਟਰੰਪ ਨੇ ਕਿਹਾ ਕਿ ਮੈਂ ਵੋਟਿੰਗ ਨੂੰ ਲੈ ਕੇ ਕੁਝ ਮੁੱਦਿਆਂ ‘ਤੇ ਆਪਣੀ ਚਿੰਤਾ ਜ਼ਾਹਿਰ ਕਰ ਚੁੱਕਾ ਹਾਂ। ਮੈਨੂੰ ਨਹੀਂ ਲੱਗਦਾ ਕਿ ਸੱਤਾ ਤਬਦੀਲੀ ਦੀ ਲੋੜ ਪਵੇਗੀ। ਜੋ ਹੁਣ ਹੈ, ਉਹੀ ਜਾਰੀ ਰਹੇਗਾ।

ਸਾਲ 2016 ‘ਚ ਵੀ ਡੋਨਾਲਡ ਟਰੰਪ ਨੇ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਨਾਲ ਚੋਣਾਂ ਲੜਦੇ ਹੋਏ ਵੀ ਨਤੀਜਿਆਂ ਨੂੰ ਸਵੀਕਾਰ ਨਾ ਕਰਨ ਦੀ ਗਲ ਆਖੀ ਸੀ। ਹਿਲੇਰੀ ਕਲਿੰਟਨ ਨੇ ਇਸਨੂੰ ਅਮਰੀਕੀ ਲੋਕਤੰਤਰ ‘ਤੇ ਹਮਲਾ ਦਸਿਆ ਸੀ। ਹਾਲਾਂਕਿ ਚੋਣਾਂ ‘ਚ ਰਿਪਬਲਿਕ ਉਮੀਦਵਾਰ ਡੋਨਾਲਡ ਟਰੰਪ ਦੀ ਜਿਤ ਹੋਈ ਸੀ।

ਬੁਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਨੇ ਸਪਰੀਮ ਕੋਰਟ ਦੀ ਜਜ ਰੂਥ ਬੇਡਰ ਗਿੰਸਬਰਗ ਦੀ ਮੌਤ ਤੋਂ ਬਾਅਦ ਖਾਲੀ ਹੋਏ ਅਹੁਦੇ ‘ਤੇ ਚੋਣਾਂ ਤੋਂ ਪਹਿਲਾਂ ਨਿਯੁਕਤੀ ਦੇ ਆਪਣੇ ਫੈਸਲੇ ਦਾ ਬਚਾਅ ਕੀਤਾ। ਡੈਮੋਕ੍ਰੇਟ ਚਾਹੁੰਦੇ ਹਨ ਕਿ ਨਵੇਂ ਜੱਜ ਦੀ ਨਿਯੁਕਤੀ ਚੋਣ ਪਿੱਛੋਂ ਹੋਵੇ ਜਦਕਿ ਟਰੰਪ ਜਲਦਬਾਜ਼ੀ ਵਿਚ ਹਨ। ਕਾਰਨ ਇਹ ਹੈ ਕਿ ਚੋਣ ਪਿੱਛੋਂ ਕੋਈ ਮਾਮਲਾ ਫਸਿਆ ਤਾਂ ਨਵੇਂ ਜੱਜ ਉਨ੍ਹਾਂ ਦੇ ਪੱਖ ਵਿਚ ਆ ਸਕਦੇ ਹਨ। ਟਰੰਪ ਅਨੁਸਾਰ, ਉਹ ਸ਼ਨਿਚਰਵਾਰ ਨੂੰ ਜੱਜ ਦੇ ਰੂਪ ਵਿਚ ਕਿਸੇ ਮਹਿਲਾ ਨੂੰ ਨਾਮਜ਼ਦ ਕਰਨਗੇ।

Related News

ਕੋਰੋਨਾ ਸੰਕਟ : ਯੂਨੀਵਰਸਿਟੀ ਆਫ਼ ਰੇਜਿਨਾ ਦੇ ਵਿਦਿਆਰਥੀਆਂ ਨੇ ਆਨਲਾਈਨ ਪੜ੍ਹਾਈ ਕੀਤੀ ਸ਼ੁਰੂ, ਬੰਦਿਸ਼ਾਂ ਵਿਚ ਸ਼ੁਰੂ ਹੋਇਆ ਨਵਾਂ ਸਿੱਖਿਆ ਸਾਲ

Vivek Sharma

BIG BREAKING : ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ‘ਤੇ 30 ਦਿਨਾਂ ਲਈ ਲਗਾਈ ਪਾਬੰਦੀ

Vivek Sharma

ਟਰੂਡੋ ਸ਼ੁੱਕਰਵਾਰ ਨੂੰ ਐਸਟਰਾਜ਼ੇਨੇਕਾ ਕੋਵਿਡ -19 ਟੀਕਾਕਰਣ ਕਰਨਗੇ ਪ੍ਰਾਪਤ

Rajneet Kaur

Leave a Comment