channel punjabi
Canada International News North America

ਨੌਰਥ ਯਾਰਕ ਇਕ ਘਰ ‘ਚ ਲੱਗੀ ਅੱਗ, 1 ਗੰਭੀਰ

ਅਧਿਕਾਰੀਆਂ ਦਾ ਕਹਿਣਾ ਹੈ ਕਿ ਐਤਵਾਰ ਨੂੰ ਨੌਰਥ ਯਾਰਕ ਵਿਚ ਅੱਗ ਲੱਗਣ ਤੋਂ ਬਾਅਦ 80 ਸਾਲਾ ਵਿਅਕਤੀ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ।

ਪੁਲਿਸ ਨੇ ਦੱਸਿਆ ਕਿ ਐਮਰਜੈਂਸੀ ਚਾਲਕਾਂ ਨੂੰ ਸਵੇਰੇ 10:34 ਵਜੇ ਜੇਨ ਸਟ੍ਰੀਟ ਅਤੇ ਫਿੰਚ ਐਵੇਨਿਉ ਦੇ ਦੱਖਣ-ਪੂਰਬ ਵਿਚ ਲੇਡੀਸ਼ੌਟ ਕ੍ਰੈਸੈਂਟ ਅਤੇ ਗ੍ਰੈਂਡਰਾਵਾਈਨ ਡਰਾਈਵ ਦੇ ਖੇਤਰ ਵਿਚ ਇਕ ਘਰ ‘ਚ ਬੁਲਾਇਆ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਇਕ ਘਰ ਦੇ ਪਿਛਲੇ ਹਿੱਸੇ ਵਿਚ ਅੱਗ ਲੱਗੀ ਸੀ। ਟੋਰਾਂਟੋ ਦੇ ਪੈਰਾਮੇਡਿਕਸ ਨੇ ਦੱਸਿਆ ਕਿ ਪੀੜਿਤ ਵਿਅਕਤੀ ਨੂੰ ਗੰਭੀਰ ਸਟਾਂ ਲੱਗੀਆਂ ਸਨ।ਜਿਸਨੂੰ ਟਰੌਮਾ ਸੈਂਟਰ ਪਹੁੰਚਾਇਆ ਗਿਆ।

ਪੁਲਿਸ ਨੇ ਦੱਸਿਆ ਕਿ ਫਿਲਹਾਲ ਅੱਗ ਲੱਗਣ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ।

Related News

ਓਂਟਾਰੀਓ ਦੇ ਲਾਂਗ ਟਰਮ ਕੇਅਰ ਸੈਂਟਰ ਵਿੱਚ ਲਗਾਇਆ ‘ਮੋਡੇਰਨਾ’ ਦਾ ਕੋਰੋਨਾ ਤੋਂ ਬਚਾਅ ਵਾਲਾ ਟੀਕਾ

Vivek Sharma

ਆਈਫਲ ਟਾਵਰ ਨੇੜੇ ਪੁਲਿਸ ਅਧਿਕਾਰੀਆਂ ਨੇ ਕੀਤਾ ਪ੍ਰਦਰਸ਼ਨ

Vivek Sharma

ਉੱਤਰੀ ਵੈਨਕੁਵਰ: 10 ਸਾਲਾਂ ਬੱਚੀ ‘ਤੇ ਰਿੱਛ ਦਾ ਹਮਲਾ

Rajneet Kaur

Leave a Comment