channel punjabi
Canada News North America

ਓਂਟਾਰੀਓ ਦੇ ਲਾਂਗ ਟਰਮ ਕੇਅਰ ਸੈਂਟਰ ਵਿੱਚ ਲਗਾਇਆ ‘ਮੋਡੇਰਨਾ’ ਦਾ ਕੋਰੋਨਾ ਤੋਂ ਬਚਾਅ ਵਾਲਾ ਟੀਕਾ

ਟੋਰਾਂਟੋ : ਓਂਟਾਰੀਓ ਵਿਖੇ ਲੰਮੇ ਸਮੇਂ ਦੇ ਦੇਖਭਾਲ ਕੇਂਦਰਾਂ ਵਿਚ ਕੋਰੋਨਾ ਕਾਰਨ ਸਭ ਤੋਂ ਵੱਧ ਜਾਨਾਂ ਜਾ ਰਹੀਆਂ ਹਨ। ਇਸੇ ਕਾਰਨ ਸੂਬਾ ਸਰਕਾਰ ਨੇ ਬੀਤੇ ਦਿਨੀਂ ਓਂਟਾਰੀਓ ਦੇ ਲਾਂਗ ਟਰਮ ਕੇਅਰ ਸੈਂਟਰ ਵਿਚ ਲੋਕਾਂ ਨੂੰ ‘ਮੋਡੇਰਨਾ ਦਾ ਕੋਰੋਨਾ ਤੋਂ ਬਚਾਅ ਵਾਲਾ ਟੀਕਾ’ ਲਗਾਇਆ ਗਿਆ। ਟੋਰਾਂਟੋ ਵਿਖੇ ਚੈਸਟਰ ਵਿਲਜ ਵਜੋਂ ਜਾਣਿਆ ਜਾਂਦੇ ਲਾਂਗ ਟਰਮ ਕੇਅਰ ਸੈਂਟਰ ਨੂੰ ਸਵੇਰੇ 9.30 ਵਜੇ ਕੋਰੋਨਾ ਟੀਕੇ ਦੀਆਂ ਖੇਪ ਪੁੱਜੀਆਂ।

ਇੱਥੋਂ ਦੇ ਸੀ.ਈ.ਓ. ਕੈਨਥੀਆ ਮੈਰੀਨੇਲੀ ਨੇ ਕਿਹਾ ਕਿ ਇਹ ਬਹੁਤ ਭਾਵੁਕ ਸਮਾਂ ਸੀ, ਜਦ ਉਨ੍ਹਾਂ ਕੋਲ ਕੋਰੋਨਾ ਦੇ ਟੀਕੇ ਪੁੱਜੇ। ਟੀਕਿਆਂ ਦੀ ਖੇਪ ਮਿਲਣ ਨਾਲ ਉਹ ਆਪਣੇ ਸਟਾਫ਼ ਅਤੇ ਇੱਥੋਂ ਦੇ ਲੋਕਾਂ ਦੇ ਸੁਰੱਖਿਅਤ ਭਵਿੱਖ ਲਈ ਆਸਵੰਦ ਹੋ ਗਏ ਹਨ। ਸਭ ਤੋਂ ਪਹਿਲਾਂ ਰਿਟਾਇਰਡ ਨਰਸ ਸ਼ੀਲਾ ਬਾਰਬਰ ਨੂੰ ਇਸ ਟੀਕੇ ਦੀ ਖੁਰਾਕ ਮਿਲੀ। ਉਹ ਇਸ ਟੀਕਾਕਰਨ ਮੁਹਿੰਮ ਵਿਚ ਸ਼ਾਮਲ ਹੋ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਸੀ। ਦੋ ਦਿਨ ਪਹਿਲਾਂ ਹੀ ਕੋਰੋਨਾ ਟੀਕਾ ਵੰਡਣ ਵਾਲੀ ਟਾਸਕ ਫੋਰਸ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਮੋਡੇਰਨਾ ਟੀਕੇ ਦੀਆਂ 50 ਹਜ਼ਾਰ ਖੁਰਾਕਾਂ ਮਿਲਣ ਵਾਲੀਆਂ ਹਨ।
ਜ਼ਿਕਰਯੋਗ ਹੈ ਕਿ ਕੋਰੋਨਾ ਕਾਰਨ ਓਂਟਾਰੀਓ ਵਿਚ 4,500 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਇਨ੍ਹਾਂ ਵਿਚੋਂ 2,777 ਲਾਂਗ ਟਰਮ ਕੇਅਰ ਹੋਮ ਦੇ ਹੀ ਸਨ।

Related News

ਨਸਲਵਾਦ ਦਾ ਸ਼ਿਕਾਰ ਹੋਈ ‘ਜੋਇਸ ਏਚੈਕਨ’ ਦੇ ਸਨਮਾਨ ਵਿੱਚ ਜੋ਼ਰਦਾਰ ਵਿਰੋਧ ਪ੍ਰਦਰਸ਼ਨ

Vivek Sharma

ਭਾਰਤ ‘ਚ ਜਾਰੀ ਤੇਜ਼ ਆਰਥਿਕ ਸੁਧਾਰਾਂ ਦਾ ਅਮਰੀਕੀ ਉੱਦਮੀ ਲਾਭ ਉਠਾਉਣ : ਤਰਨਜੀਤ ਸੰਧੂ

Vivek Sharma

ਐਮਾਜ਼ਨ ਵੱਲੋਂ ਬ੍ਰਿਟਿਸ਼ ਕੋਲੰਬੀਆ ਅਤੇ ਓਂਟਾਰੀਓ ‘ਚ ਵਧਾਇਆ ਜਾਵੇਗਾ ਕਾਰੋਬਾਰ, ਰੁਜ਼ਗਾਰ ਦੇ 3500 ਮੌਕੇ ਹੋਣਗੇ ਉਪਲੱਬਧ

Vivek Sharma

Leave a Comment