channel punjabi
International News USA

ਭਾਰਤ ‘ਚ ਜਾਰੀ ਤੇਜ਼ ਆਰਥਿਕ ਸੁਧਾਰਾਂ ਦਾ ਅਮਰੀਕੀ ਉੱਦਮੀ ਲਾਭ ਉਠਾਉਣ : ਤਰਨਜੀਤ ਸੰਧੂ

ਵਾਸ਼ਿੰਗਟਨ : ਅਮਰੀਕਾ ‘ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਸਾਡੇ ਦੇਸ਼ ਦੇ ਹੌਸਲੇ ਵਧਾਊ ਆਰਥਿਕ ਸੁਧਾਰਾਂ ਨੂੰ ਕੋਰੋਨਾ ਮਹਾਮਾਰੀ ਵੀ ਹੁਣ ਨਹੀਂ ਰੋਕ ਸਕੇਗੀ। ਲੀਕ ਤੋਂ ਹਟ ਕੇ ਹੋ ਰਹੇ ਇਨ੍ਹਾਂ ਸੁਧਾਰਾਂ ਦਾ ਅਮਰੀਕਾ ਦੇ ਉੱਦਮੀਆਂ ਨੂੰ ਲਾਭ ਉਠਾਉਣਾ ਚਾਹੀਦਾ ਹੈ।

ਸੰਧੂ ਆਈ.ਆਈ.ਏ. ਵੱਲੋਂ ਵਰਜੀਨੀਆ ਬਿਜ਼ਨੈੱਸ ਰਾਊਂਡਟੇਬਲ ‘ਚ ਬੋਲ ਰਹੇ ਸਨ। ਸੰਧੂ ਨੇ ਕਿਹਾ ਕਿ ਅਜਿਹਾ ਮੌਕਾ ਹੈ ਜਦੋਂ ਦੇਸ਼ ਦੇ ਸਾਰੇ ਸੈਕਟਰ ‘ਚ ਆਰਥਿਕ ਸੁਧਾਰਾਂ ਲਈ ਵੱਡੇ ਕਦਮ ਉਠਾਏ ਜਾ ਰਹੇ ਹਨ। ਇਨ੍ਹਾਂ ‘ਚੋਂ ਕੁਝ ਵਿਚ ਸਰਕਾਰ ਨੇ 51 ਫ਼ੀਸਦੀ ਤਕ ਐੱਫਡੀਆਈ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।

ਭਾਰਤ ਵਲੋਂ ਨਵੀਂ ਸਿੱਖਿਆ ਨੀਤੀ ਲੈ ਕੇ ਆਉਣ ਨਾਲ ਹੀ ਐਗਰੀਕਲਚਰ, ਪੁਲਾੜ ਸੈਕਟਰ ਦੀਆਂ ਯੋਜਨਾਵਾਂ ‘ਚ ਸੁਧਾਰ ਹੋ ਰਿਹਾ ਹੈ। ਕਿਰਤ ਕਾਨੂੰਨਾਂ ‘ਚ ਸੁਧਾਰ ਲਈ ਵੱਡੇ ਕਦਮ ਚੁੱਕੇ ਗਏ ਹਨ। ਕੋਸ਼ਿਸ਼ ਹੈ ਕਿ ਇਨ੍ਹਾਂ ਸੁਧਾਰਾਂ ਰਾਹੀਂ ਨਿਵੇਸ਼, ਵਿਕਾਸ ਤੇ ਰੁਜ਼ਗਾਰ ਦੇ ਮੌਕਿਆਂ ਨੂੰ ਅੱਗੇ ਵਧਾਇਆ ਜਾਵੇ। ਇਸ ਪ੍ਰੋਗਰਾਮ ‘ਚ ਵਰਜੀਨੀਆ ਦੇ ਗਵਰਨਰ ਰਾਲਫ ਨੋਰਥਮ ਵੀ ਹਾਜ਼ਰ ਸਨ।

ਭਾਰਤੀ ਸਫ਼ੀਰ ਤਰਨਜੀਤ ਸੰਧੂ ਨੇ ਕੋਰੋਨਾ ਮਹਾਮਾਰੀ ‘ਚ ਦੋਵੇਂ ਦੇਸ਼ਾਂ ਵਿਚਾਲੇ ਸਿਹਤ, ਤਕਨੀਕ ਤੇ ਵੈਕਸੀਨ ਬਣਾਉਣ ਦੀ ਪ੍ਰਕਿਰਿਆ ‘ਚ ਤਾਲਮੇਲ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਦੋਵੇਂ ਦੇਸ਼ਾਂ ਵਿਚਾਲੇ ਚੰਗੀਆਂ ਯੋਜਨਾਵਾਂ ਦੀ ਆਪਸੀ ਜਾਣਕਾਰੀ ਸਾਡੀ ਤਾਕਤ ਬਣ ਰਹੀ ਹੈ। ਵਰਜੀਨੀਆ ‘ਚ ਭਾਰਤ ਦੀਆਂ 14 ਵੱਡੀਆਂ ਕੰਪਨੀਆਂ ਕੰਮ ਕਰ ਰਹੀਆਂ ਹਨ ਤੇ ਇਨ੍ਹਾਂ ਵਿਚ 1100 ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਭਾਰਤੀ ਕੰਪਨੀਆਂ ਦੇ ਆਈਟੀ ਸੈਕਟਰ ‘ਚ ਨਿਵੇਸ਼ ਨਾਲ ਤਕਨੀਕ ਤੇ ਤਜਰਬਾ ਵੱਧ ਰਿਹਾ ਹੈ।

Related News

ਮਹੀਨੇ ਦੇ ਆਖੀਰ ‘ਚ ਖਤਮ ਹੋਣ ਵਾਲੀ CERB ਤੋਂ ਚਿੰਤਤ ਲੋਕ, ਸਰਕਾਰ ਦੇ ਨਵੇਂ ਐਲਾਨ ਦਾ ਇੰਤਜ਼ਾਰ

Rajneet Kaur

ਵੈਨਕੂਵਰ ਦੇ ਦੋ ਹੋਰ ਕੈਨਕਸ ਖਿਡਾਰੀ COVID-19 ਪ੍ਰੋਟੋਕੋਲ ਵਿੱਚ ਦਾਖਲ

Rajneet Kaur

ਅਲਬਰਟਾ ਵਿਖੇ ਤਾਲਾਬੰਦੀ ਦੇ ਵਿਰੋਧ ‘ਚ ਰੈਲੀ, ਗ੍ਰਿਫ਼ਤਾਰ ਪਾਦਰੀ ਨੂੰ ਰਿਹਾਅ ਕਰਨ ਦੀ ਕੀਤੀ ਮੰਗ

Vivek Sharma

Leave a Comment