channel punjabi
International News

ਭਾਰਤ ਬਣਿਆ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐਨਐਸਸੀ) ਦਾ ਮੈਂਬਰ, ਫਰਾਂਸ ਨੇ ਕੀਤਾ ਸਵਾਗਤ

ਨਵੀਂ ਦਿੱਲੀ : ਫਰਾਂਸ ਨੇ ਭਾਰਤ ਦਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਵਿਚ ਸਵਾਗਤ ਕੀਤਾ ਹੈ। ਹੁਣ ਅਗਲੇ ਦੋ ਸਾਲਾਂ ਲਈ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਮੈਂਬਰ ਰਹੇਗਾ। ਭਾਰਤ ਵਿੱਚ ਫਰਾਂਸ ਦੇ ਰਾਜਦੂਤ ਇਮੈਨੁਅਲ ਲੇਨਾਇਨ ਨੇ ਕਿਹਾ, ‘ਅਸੀਂ ਕੌਮਾਂਤਰੀ ਕਾਨੂੰਨ ਨੂੰ ਬਰਕਰਾਰ ਰੱਖਣ ਤੋਂ ਬਾਅਦ ਅੱਤਵਾਦ ਨਾਲ ਸੰਘਰਸ਼ ਤੇ ਬਹੁ-ਆਯਾਮੀ ਸੁਰੱਖਿਆ ਦੇ ਮੱਦੇਨਜ਼ਰ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਲਈ ਚਾਹਵਾਨ ਹਾਂ। ਇਸ ਦੇ ਲਈ ਸਾਨੂੰ ਸੁਰੱਖਿਆ ਪ੍ਰੀਸ਼ਦ ਵਿੱਚ ਸੁਧਾਰ ਕਰਨਾ ਪਵੇਗਾ ਤਾਂ ਜੋ ਇੱਥੇ ਭਾਰਤ ਨੂੰ ਇਕ ਸਥਾਈ ਮੈਂਬਰਸ਼ਿਪ ਮਿਲ ਸਕੇ।’

ਜ਼ਿਕਰਯੋਗ ਹੈ ਕਿ ਸੁਰੱਖਿਆ ਪ੍ਰੀਸ਼ਦ ਵਿੱਚ ਪੰਜ ਸਥਾਈ ਮੈਂਬਰ ਤੇ 10 ਅਸਥਾਈ ਮੈਂਬਰ ਹੁੰਦੇ ਹਨ। ਭਾਰਤ ਨੂੰ ਅਸਥਾਈ ਮੈਂਬਰ ਦੇ ਤੌਰ ’ਤੇ ਇੱਥੇ ਅੱਠਵੀਂ ਵਾਰ ਮੌਕਾ ਮਿਲਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਸੁਰੱਖਿਆ ਪ੍ਰੀਸ਼ਦ ਵਿੱਚ ਵਿਆਪਕ ਸਹਿਯੋਗ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਸੀ ਕਿ ਅਸਥਾਈ ਮੈਂਬਰ ਦੇ ਤੌਰ ’ਤੇ ਭਾਰਤ ਆਪਣੇ ਕਾਰਜਕਾਲ ਵਿੱਚ ਮਨੁੱਖੀ ਅਧਿਕਾਰਾਂ ਤੇ ਵਿਕਾਸ ਵਰਗੇ ਬੁਨਿਆਦੀ ਮੁੱਲਾਂ ਨੂੰ ਹੱਲਾਸ਼ੇਰੀ ਦੇਵੇਗਾ। ਸੰਯੁਕਤ ਰਾਸ਼ਟਰ ‘ਵਿਚ ਭਾਰਤ ਦੇ ਸਥਾਈ ਨੁਮਾਇੰਦੇ ਰਾਜਦੂਤ ਟੀਐਸ ਤਿਰੁਮੂਰਤੀ ਨੇ ਕਿਹਾ ਕਿ ਭਾਰਤ ਦਾ ਜ਼ੋਰ ਬਹੁ-ਪੱਖਵਾਦ ‘ਤੇ ਵੀ ਰਹੇਗਾ।

ਸੰਯੁਕਤ ਰਾਸ਼ਟਰ ਸੰਘ ਦੇ 6 ਅਹਿਮ ਹਿੱਸਿਆਂ ਵਿਚੋਂ ਇਕ ਯੂਐਨਐਸਸੀ ਹੈ। ਇਸ ਦੇ ਅਹਿਮ ਕਾਰਜਾਂ ਵਿੱਚ ਦੁਨੀਆ ਭਰ ਵਿੱਚ ਸ਼ਾਂਤੀ ਤੇ ਸੁਰੱਖਿਆ ਯਕੀਨੀ ਬਣਾਉਣੀ, ਸੰਯੁਕਤ ਰਾਸ਼ਟਰ ਸੰਘ ’ਚ ਨਵੇਂ ਮੈਂਬਰਾਂ ਨੂੰ ਜੋੜਨਾ ਤੇ ਇਸ ਦੇ ਚਾਰਟਰ ਵਿੱਚ ਬਦਲਾਅ ਸ਼ਾਮਲ ਹੈ। ਇਹ ਪ੍ਰੀਸ਼ਦ ਦੁਨੀਆ ਭਰ ਦੇ ਦੇਸ਼ਾਂ ਵਿਚ ਸ਼ਾਂਤੀ ਮਿਸ਼ਨ ਵੀ ਭੇਜਦਾ ਹੈ ਅਤੇ ਜੇਕਰ ਦੁਨੀਆ ਦੇ ਕਿਸੇ ਹਿੱਸੇ ਵਿੱਚ ਮਿਲਟਰੀ ਐਕਸ਼ਨ ਦੀ ਜ਼ਰੂਰਤ ਹੁੰਦੀ ਹੈ ਤਾਂ ਸੁਰੱਖਿਆ ਪ੍ਰੀਸ਼ਦ ਰੈਜ਼ੋਲਿਊਸ਼ਨ ਜ਼ਰੀਏ ਉਸ ਨੂੰ ਲਾਗੂ ਵੀ ਕਰਦਾ ਹੈ।

Related News

ਪੰਜਾਬੀ ਨੌਜਵਾਨ ਦਾ ਟੋਰਾਂਟੋ ਵਿਖੇ ਕਤਲ, ਮ੍ਰਿਤਕ ਦੇ ਜੱਦੀ ਸ਼ਹਿਰ ਬੁਢਲਾਡਾ ਵਿਖੇ ਫੈ਼ਲੀ ਸੋਗ ਦੀ ਲਹਿਰ

Vivek Sharma

ਸਿਟੀ ਬਰੈਂਪਟਨ ਨੇ 2021 ਲਈ ਪ੍ਰਾਪਰਟੀ ਟੈਕਸ ਅਦਾਇਗੀ ‘ਚ ਇਸ ਸਾਲ ਵੀ ਦਿੱਤੀ ਛੋਟ, ਆਨ ਲਾਈਨ ਕਰੋ ਅਪਲਾਈ, ਜਾਣੋ ਆਖ਼ਰੀ ਤਾਰੀਖ਼

Vivek Sharma

ਮੈਨੀਟੋਬਾ ਵਿੱਚ ਸਖ਼ਤੀ ਕਰਨ ਦਾ ਜ਼ਿੰਮਾ ਨਿੱਜੀ ਸੁਰੱਖਿਆ ਕੰਪਨੀ ਹਵਾਲੇ!ਵੀਕਐਂਡ ‘ਤੇ ਸੰਭਾਲੇਗੀ ਕਮਾਨ

Vivek Sharma

Leave a Comment