channel punjabi
Canada International News North America

ਉੱਤਰੀ ਵੈਨਕੁਵਰ: 10 ਸਾਲਾਂ ਬੱਚੀ ‘ਤੇ ਰਿੱਛ ਦਾ ਹਮਲਾ

ਉੱਤਰੀ ਵੈਨਕੁਵਰ: ਬੀ.ਸੀ. ਕੰਜ਼ਰਵੇਸ਼ਨ ਅਫਸਰ ਸਰਵਿਸ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਦੁਪਹਿਰ ਨੂੰ ਉੱਤਰੀ ਵੈਨਕੂਵਰ ਦੇ ਲੋਅਰ ਸੀਮੂਰ ਕੰਜ਼ਰਵੇਸ਼ਨ ਰਿਜ਼ਰਵ ਵਿਚ ਇਕ 10 ਸਾਲਾਂ ਦੀ ਲੜਕੀ ਉਪਰ ਰਿੱਛ ਨੇ ਹਮਲਾ ਕੀਤਾ ਅਤੇ ਲੱਤ ਤੇ ਕੱਟ ਲਿਆ।

ਅਧਿਕਾਰੀ ਨੇ ਕਿਹਾ ਕਿ ਜਦੋਂ ਘਟਨਾ ਵਾਪਰੀ ਉਸ ਸਮੇਂ ਲੜਕੀ ਆਪਣੇ ਪਰਿਵਾਰ ਨਾਲ ਰਾਈਸ ਲੇਕ ਲੂਪ ਦੇ ਰਸਤੇ 3 ਵਜੇ ਦੇ ਕਰੀਬ ਜਾ ਰਹੀ ਸੀ।

ਬੀ.ਸੀ.ਸੀ.ਓ.ਐਸ ਨੇ ਦੱਸਿਆ ਬੱਚੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਇਸ ਇਲਾਕੇ ‘ਚ ਕਾਲੇ ਰਿੱਛਾਂ ਦਾ ਸਾਹਮਣਾ ਹੋਣਾ ਮਾਮੂਲੀ ਗੱਲ੍ਹ ਹੈ ਪਰ ਕਿਸੇ ‘ਤੇ ਹਮਲਾ ਹੋਣਾ ਬਹੁਤ ਘੱਟ ਹੈ।

ਇਸ ਘਟਨਾ ਮਗਰੋਂ ਅਧਿਕਾਰੀਆਂ ਨੇ ਲੋਅਰ ਸੀਮੋਰ ਕੰਜ਼ਰਵੇਸ਼ਨ ਖੇਤਰ ਨੂੰ ਬੰਦ ਕਰਕੇ ਰਿੱਛ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਉਸ ਰਸਤੇ ਤੋਂ ਜਾਣ ਵਾਲੇ ਯਾਤਰੀਆਂ ਨੂੰ ਹੋਰ ਰਸਤੇ ਤੋਂ ਜਾਣ ਲਈ ਕਿਹਾ ਗਿਆ ਹੈ।

ਅਧਿਕਾਰੀ ਨੇ ਚਿਤਾਵਨੀ ਵੀ ਜਾਰੀ ਕੀਤੀ ਹੈ ਕਿ ਉਹ ਨਾਲ ‘ਬੀਅਰ ਸਪ੍ਰੈ’ ਲੈ ਕੇ ਨਿਕਲਣ, ਤਾਂ ਜੋ ਉਨ੍ਹਾਂ ਨੂੰ ਕੋਈ ਖਤਰਾ ਲੱਗੇ ਤਾਂ ਇਸ ਦਾ ਇਸਤਮਾਲ ਕਰ ਸਕਣ।

Related News

BIG NEWS : ਐਡਮਿੰਟਨ ਅਤੇ ਕੈਲਗਰੀ ਸ਼ਹਿਰ ਵਿਚਕਾਰ ਦੌੜੇਗੀ ਹਾਈਪਰਲੂਪ , ਰਫ਼ਤਾਰ ਹੋਵੇਗੀ ਇਕ ਹਜ਼ਾਰ ਕਿਲੋਮੀਟਰ ਪ੍ਰਤੀ ਘੰਟਾ !

Vivek Sharma

ਬਰੈਂਪਟਨ: ਹਸਪਤਾਲ ਦੇ ਗੁਰੂ ਨਾਨਕ ਐਮਰਜੈਂਸੀ ਵਿਭਾਗ ਨੂੰ ਮਿਲੇਗਾ ਨਵਾਂ ਤੇ ਵੱਡਾ ਸਾਈਨ, ਸਾਈਨ ਤੋਂ ਗੁਰੂ ਨਾਨਕ ਦੇਵ ਜੀ ਦੇ ਨਾਮ ਨੂੰ ਵਾਜਬ ਦੂਰੀ ਤੋਂ ਵੀ ਦੇਖਿਆ ਜਾ ਸਕੇਗਾ

Rajneet Kaur

ਆਰਥਿਕਤਾ ਨੂੰ ਲੀਹ ‘ਤੇ ਲਿਆਉਣ ਵਿੱਚ ‘ਕੋਰੋਨਾ’ ਸਭ ਤੋਂ ਵੱਡੀ ਰੁਕਾਵਟ : ਬੈਂਕ ਆਫ਼ ਕੈਨੇਡਾ ਗਵਰਨਰ

Vivek Sharma

Leave a Comment