channel punjabi
Canada International News North America

ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਐਧਨੋਮ ਘੇਬ੍ਰੇਅਸਿਸ ਨੇ ਕੋਰੋਨਾ ਪੀੜਿਤ ਵਿਅਕਤੀ ਦੇ ਸਪੰਰਕ ‘ਚ ਆਉਣ ਤੋਂ ਬਾਅਦ ਖੁਦ ਨੂੰ ਕੀਤਾ ਇਕਾਂਤਵਾਸ

ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਐਧਨੋਮ ਘੇਬ੍ਰੇਅਸਿਸ ਕੋਰੋਨਾ ਪੀੜਿਤ ਵਿਅਕਤੀ ਦੇ ਸਪੰਰਕ ‘ਚ ਆਉਣ ਤੋਂ ਬਾਅਦ ਇਕਾਂਤਵਾਸ ‘ਚ ਹਨ। ਟੇਡ੍ਰੋਸ ਨੇ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਉਹ ਇੱਕ ਆਦਮੀ ਦੇ ਸੰਪਰਕ ਵਿੱਚ ਆਏ ਸਨ ਜਿਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ।

ਇਸ ਬਾਰੇ ਟੇਡ੍ਰੋਸ ਨੇ ਟਵੀਟ ਕਰ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਮੈਨੂੰ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ‘ਚ ਆਉਣ ਦਾ ਪਤਾ ਚੱਲਿਆ ਹੈ ਜੋ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਠੀਕ ਹਾਂ। ਮੁਖੀ ਨੇ ਸਾਫ਼ ਕੀਤਾ ਕਿ ਉਨ੍ਹਾਂ ‘ਚ ਕਿਸੇ ਤਰ੍ਹਾਂ ਦੇ ਕੋਰੋਨਾ ਦੇ ਲੱਛਣ ਨਹੀਂ ਹਨ ਪਰ ਪ੍ਰੋਟੋਕਾਲ ਤਹਿਤ ਕੁਝ ਦਿਨਾਂ ਲਈ ਸੈਲਫ ਕੁਆਰੰਟਾਇਨ ਰਹਾਂਗਾ ਤੇ ਵਰਕ ਫਾਰਮ ਹੋਮ ਕਰਾਗਾਂ ।

ਉਨ੍ਹਾਂ ਕਿਹਾ ਕਿ ਕੋਰੋਨਾ ਵਿਚਕਾਰ ਸਿਹਤ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਇਸ ਦੇ ਵਾਇਰਸ ਨੂੰ ਫੈਲਣ ਤੋਂ ਰੋਕ ਸਕੀਏ। ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਖਤਮ ਕਰਨ ਲਈ ਟ੍ਰੇਡੋਸ ਪੂਰੀ ਦੁਨੀਆ ਤੋਂ ਇਕਜੁੱਟ ਹੋ ਕੇ ਮਹਾਮਾਰੀ ਨੂੰ ਹਰਾਉਣ ਦੀ ਅਪੀਲ ਕਰ ਚੁੱਕੇ ਹਨ।

Related News

ਕੋਰੋਨਾ ਵੈਕਸੀਨ ਲਈ ਬ੍ਰਾਜ਼ੀਲ ਨੇ ਭਾਰਤ ਦਾ ਵਿਲੱਖਣ ਢੰਗ ਨਾਲ ਕੀਤਾ ਧੰਨਵਾਦ

Vivek Sharma

ਪੰਜ ਸਾਲ ਬਾਅਦ ਓਪੀਪੀ ਨੇ ਇਕ ਵਿਅਕਤੀ ਦੀ ਗ੍ਰਿਫਤਾਰੀ ਲਈ ਕੀਤਾ ਵਾਰੰਟ ਜਾਰੀ

Rajneet Kaur

ਐਟਲਾਟਿੰਕ ਕੈਨੇਡਾ ਦੀ ਸਭ ਤੋਂ ਵੱਡੀ ਅਖਬਾਰ ਚੇਨ ਨੇ ਆਪਣੇ 109 ਕਰਮਚਾਰੀਆਂ ਨੂੰ ਛੱਡਣ ਦਾ ਕੀਤਾ ਐਲਾਨ

team punjabi

Leave a Comment