channel punjabi
Canada International News North America

ਕੈਨੇਡਾ: ਪੁਲਿਸ ਨੇ 42 ਸਾਲਾ ਪੰਜਾਬੀ ਨੂੰ ਨਸ਼ਾ ਤਸਕਰੀ ਦੇ ਦੋਸ਼ ‘ਚ ਕੀਤਾ ਗ੍ਰਿਫਤਾਰ

ਪੁਲਿਸ ਵਲੋਂ ਬਰੈਂਪਟਨ ਇੰਡੋ-ਕੈਨੇਡੀਅਨ 42 ਸਾਲਾ ਜਤਿੰਦਰ ਸੰਧਰ ‘ਤੇ ਨਸ਼ੀਲੇ ਪਦਾਰਥ ਰੱਖਣ ਅਤੇ ਤਸਕਰੀ ਕਰਨ ਦੇ ਦੋਸ਼ ਲਗਾਏ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਦੋਸ਼ ਅਤੇ ਗ੍ਰਿਫਤਾਰੀ ਬਰੈਂਪਟਨ ਦੇ ਇੱਕ ਨਿਵਾਸ ਸਥਾਨ ਤੇ ਸਰਚ ਵਾਰੰਟ ਲੈਣ ਤੋਂ ਬਾਅਦ ਹੋਈ ।

ਪੁਲਿਸ ਦੇ ਅਨੁਸਾਰ, 29 ਅਕਤੂਬਰ, 2020 ਨੂੰ ਵੀਰਵਾਰ ਨੂੰ, 21 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਤਫ਼ਤੀਸ਼ਕਾਰਾਂ ਨੇ ਬਰੈਂਪਟਨ ਦੇ ਕੈਸਲਮੋਰ ਰੋਡ ਅਤੇ ਗੋਰ ਰੋਡ ਦੇ ਖੇਤਰ ਵਿੱਚ ਇੱਕ ਰਿਹਾਇਸ਼ੀ ਜਗ੍ਹਾ ਤੇ ਸਰਚ ਵਾਰੰਟ ਚਲਾਇਆ ਸੀ।

ਛਾਪੇਮਾਰੀ ਦੌਰਾਨ ਪੁਲਿਸ ਨੇ ਜਤਿੰਦਰ ਸੰਧਰ ਨੂੰ ਨਸ਼ੀਲੇ ਪਦਰਾਥਾਂ ਸਣੇ ਫੜਿਆ। ਪੁਲਿਸ ਨੇ ਉਸ ਕੋਲੋਂ 39 ਹਜ਼ਾਰ ਡਾਲਰ ਦੇ ਨਸ਼ੀਲੇ ਪਦਾਰਥ ਫੜੇ ਸਨ। ਉਸ ਕੋਲੋਂ 908 ਗ੍ਰਾਮ ਕ੍ਰਿਸਟਲ ਮੈਥਮਫੇਟਾਮਾਈਨ ਅਤੇ ਹੈਰੋਇਨ ਬਰਾਮਦ ਹੋਈ ।

ਜੋਤਿੰਦਰ ਸੰਧਰ ‘ਤੇ ਪਾਬੰਦੀਸ਼ੁਧਾ ਪਦਾਰਥਾਂ ਦੀ ਤਸਕਰੀ ਕਰਨ ਦੇ ਦੋ ਤਰਹਾਂ ਦੇ ਦੋਸ਼ ਲਗਾਏ ਗਏ ਹਨ। ਬਰੈਂਪਟਨ ਦੀ ਓਂਟਾਰੀਓ ਅਦਾਲਤ ‘ਚ 30 ਅਕਤੂਬਰ ਨੂੰ ਜਤਿੰਦਰ ਸੰਧਰ ਨੂੰ ਪੇਸ਼ ਕੀਤਾ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ।

Related News

ਟੀਕੇ ਦੀਆਂ ਖੁਰਾਕਾਂ ‘ਚ ਦੇਰੀ ਦਰਮਿਆਨ ਟਰੂਡੋ ਦਾ ਦਾਅਵਾ : ‘ਸਾਡੀ ਯੋਜਨਾ ਸਹੀ ਕੰਮ ਕਰ ਰਹੀ ਹੈ’!

Vivek Sharma

ਅਮਰੀਕਾ: ਐੱਚ-1ਬੀ ਵੀਜ਼ਾ ਧਾਰਕਾਂ ਲਈ ਘੱਟੋ ਘੱਟ ਵੇਤਨ ਸਬੰਧੀ ਇਕ ਵਿਵਾਦਪੂਰਣ ਨਿਯਮ ਨੂੰ ਫਿਲਹਾਲ ਨਹੀਂ ਕੀਤਾ ਜਾਵੇਗਾ ਲਾਗੂ

Rajneet Kaur

ਟੋਰਾਂਟੋ ਵੈਸਟ ‘ਚ ਜੇਨ ਐਂਡ ਵੈਸਟਨ ਨੇੜੇ ਚਾਕੂਬਾਜ਼ੀ ਦੀ ਘਟਨਾ ਦੌਰਾਨ ਇੱਕ ਵਿਅਕਤੀ ਹਲਾਕ

Vivek Sharma

Leave a Comment