channel punjabi
Canada International News North America Sticky

ਐਟਲਾਟਿੰਕ ਕੈਨੇਡਾ ਦੀ ਸਭ ਤੋਂ ਵੱਡੀ ਅਖਬਾਰ ਚੇਨ ਨੇ ਆਪਣੇ 109 ਕਰਮਚਾਰੀਆਂ ਨੂੰ ਛੱਡਣ ਦਾ ਕੀਤਾ ਐਲਾਨ

ਕੈਨੇਡਾ : ਐਂਟਲਾਂਟਿਕ ਕੈਨੇਡਾ ਦੀ ਸਭ ਤੋਂ ਵੱਡੀ ਅਖਬਾਰ ਚੇਨ  ਨੇ ਆਪਣੇ 109 ਕਰਮਚਾਰੀਆਂ ਨੂੰ ਪੱਕੇ ਤੌਰ ਤੇ ਛੱਢਣ ਦਾ ਐਲਾਨ ਕੀਤਾ ਹੈ। ਮਾਰਚ  ਸਾਲਟਵਾਇਰ ਨੈਟਵਰਕ ਨੇ ਕਿਹਾ ਕਿ ਸੀ ਕਿ ਲਗਭਗ 240 ਲੋਕਾਂ ਨੂੰ 12 ਹਫਤਿਆਂ ਲਈ ਅਸਥਾਈ ਤੌਰ ਤੇ ਛੁੱਟੀ ਦਿਤੀ ਜਾਣ ਵਾਲੀ ਹੈ। ਕੰਪਨੀ ਦੇ ਬੁਲਾਰੇ ਨੇ ਮੰਗਲਵਾਰ ਨੂੰ ਇੱਕ ਨਿਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਹ ਕਰਮਚਾਰੀ ਮਾਰਚ ਵਿੱਚ ਛੱਡੇ ਗਏ 240 ਲੋਕਾਂ ਵਿੱਚ ਸ਼ਾਮਿਲ ਸਨ, ਮਾਰਚ ਵਿੱਚ ਹੀ ਕੰਪਨੀ ਨੇ ਕਿਹਾ ਸੀ ਕਿ 12 ਹਫਤਿਆਂ ਚ ਛਾਂਟੀ ਪ੍ਰਕਿਰਿਆ ਹੋਣੀ ਹੈ। ਜਾਣਕਾਰੀ ਮੁਤਾਬਕ ਕੱਡੇ ਗਏ 109 ਲੋਕਾਂ ਵਿਚੋਂ 61 ਨੋਵਾ ਸਕੋਸ਼ਿਆ,25 ਨਿਊਫਾਊਂਡਲੈਂਡ ਤੇ ਲੈਬਰਾਡੋਰ ਤੇ 23 ਪੀਈਆਈ ਤੇ ਮੌਜੂਦ ਸਨ। ਦਸ ਦਈਏ ਇਸ ਫੈਸਲੇ ਨਾਲ ਕੰਪਨੀ ਦੇ ਸਾਰੇ ਖੇਤਰਾਂ ਦੇ ਕਰਮਚਾਰੀ ਪ੍ਰਭਾਵਿਤ ਹੋਏ ਹਨ। ਵਿਲੀ ਪੁਲੋਵ ਜੋ ਹੈਲੀਫੈਕਸ ਟਾਈਪੋਗਰਾਫੀ ਦੇ ਪ੍ਰਧਾਨ ਤੇ CWA ਕੈਨੇਡਾ ਦੇ ਸਥਾਨਕ ਸਾਲਟਵਾਇਰ ਨੈਟਵਰਕ ਵਿਖੇ ਯੂਨੀਅਨ ਕਰਮਚਾਰੀਆਂ ਦੀ ਨੁੰਮਾਇਦਗੀ ਕਰਦੇ ਸਨ ਉਨਾਂ ਨੂੰ ਮਾਰਚ ਵਿੱਚ ਛੱਡ ਦਿੱਤਾ ਗਿਆ ਸੀ, ਪਰ ਕੁਝ ਹਫਤੇ ਪਹਿਲਾਂ ਉਹ ਕੰਮ ਤੇ ਵਾਪਿਸ ਚਲੇ ਗਏ ਸਨ। ਉਨਾਂ ਕਿਹਾ ਕਿ ਸਾਲਟ ਵਾਇਰ ਵਿਖੇ ਯੂਨੀਅਨਾਈਜ਼ਡ ਕਰਮਚਾਰੀਆਂ ਵਿਚੋਂ ਕਿਸੇ ਨੂੰ ਵੀ ਪੱਕੇ ਤੌਰ ਤੇ ਛੁੱਟੀ ਨਹੀਂ ਦਿੱਤੀ ਗਈ,ਪਰ ਉਹ ਅਜੇ ਵੀ ਕੰਪਨੀ ਤੋਂ ਇਸ ਬਾਰੇ ਅਪਡੇਟ ਦੀ ਉਮੀਦ ਕਰ ਰਹੇ ਹਨ ਕਿ ਕੰਪਨੀ ਉਨਾਂ ਲਈ ਕੀ ਫੈਸਲਾ ਕਰੇਗੀ। ਪਾਲੋਵ ਨੇ ਕਿਹਾ ਕਿ ਮੈਂ ਸਾਡੀ ਯੂਨੀਅਨ ਦੇ ਉਨਾਂ ਲੋਕਾਂ ਤੋਂ ਬਹੁਤ ਘਬਰਾ ਰਿਹਾ ਹਾਂ ਜਿਨਾਂ ਨੂੰ ਪਹਿਲਾਂ ਹੀ ਅਸਥਾਈ ਤੌਰ ਤੇ ਛੱਡ ਦਿੱਤਾ ਗਿਆ ਹੈ। ਉਹ ਫਿਲਹਾਲ ਕਿਨਾਰੇ ਤੇ ਖੜੇ ਨੇ ਤੇ ਜਾਣਨਾ ਚਾਹੁੰਦੇ ਨੇ ਕਿ ਉਨਾਂ ਦਾ ਭਵਿਖ ਅਗੇ ਕਿਹੋ ਜਿਹਾ ਹੋਵੇਗਾ। ਪਾਲੋਵ ਨੇ ਫਿਲਹਾਲ ਕਿਹਾ ਕਿ ਉਮੀਦ ਹੈ ਕਿ ਲੋਕ ਅਖਬਾਰਾਂ ਦੀ ਖਰੀਦ ਕਰਨਾ ਸ਼ੁਰੂ ਕਰ ਦੇਣਗੇ ਜਾਂ ਵੈਬ ਸਾਈਟ ਸਰਵੀਸ ਨੂੰ ਸਬਸਕਰਾਈਬ ਕਰਨਾ। ਅਸੀ ਕੋਵਿਡ 19 ਮਹਾਂਮਾਰੀ ਦੌਰਾਨ ਦੇਖਿਆ ਹੈ ਕਿ ਜਾਣਕਾਰੀ ਬੇਹੱਦ ਜ਼ਰੂਰੀ ਹੈ। ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਪ੍ਰਭਾਵਿਤ ਸਾਰੇ ਲੋਕਾਂ ਲਈ ਸਿਹਤ ਲਾਭ ਪ੍ਰਦਾਨ ਕਰਨਾ ਜਾਰੀ ਰੱਖ ਰਿਹਾ ਹੈ। ਈਮੇਲ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਾਲਟਵਾਇਰ ਨੇ ਵਿਗਿਆਪਨ ਵਿਕਰੀ ਤੇ ਕੋਵਿਡ 19 ਦੇ ਵਿਨਾਸ਼ਕਾਰੀ ਪ੍ਰਭਾਵ ਨੂੰ ਦੇਖਿਆ ਹੈ। ਮਾਰਚ ਵਿੱਚ ਕੰਪਨੀ ਨੇ ਕਿਹਾ ਕਿ ਉਹ ਬਾਕੀ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਕੁਝ ਰਕਮ ਤੋਂ ਵੱਧ ਕਮਾਈ ਕਰਨ ਦੀ ਕੋਸ਼ਿਸ਼ ਕਰੇਗਾ। ਨਿਊਫਾਊਂਡਲੈਂਡ,ਨੋਵਾ ਸ਼ਕੋਸ਼ਿਆ, ਤੇ ਲੈਬਰੋਡਾਰ ਵਿਖੇ ਹਫਤਾਵਾਰੀ ਪ੍ਰਾਕਸ਼ਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਸੀ।

Related News

U.S. PRESIDENT ELECTION: ਕੁਝ ਸੂਬਿਆਂ ‘ਚ ਵੋਟਿੰਗ ਦਾ ਕੰਮ ਮੁਕੰਮਲ, ਸ਼ੁਰੂਆਤੀ ਰੁਝਾਨ ਮਿਲਣੇ ਸ਼ੁਰੂ

Vivek Sharma

ਏਰਡਰੀ ‘ਚ ਦੋ ਘਰ ਅੱਗ ਵਿੱਚ ਸੜ ਕੇ ਹੋਏ ਸੁਆਹ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

Vivek Sharma

ਨਾਰਥ ਯਾਰਕ: ਨਿਊਮਾਰਕਿਟ ਤੋਂ 14 ਸਾਲਾ ਲੜਕੀ ਲਾਪਤਾ,ਪੁਲਿਸ ਵਲੋਂ ਭਾਲ ਸ਼ੁਰੂ

Rajneet Kaur

Leave a Comment