channel punjabi
Canada International News North America

ਕੈਨੇਡਾ 90,000 ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਪੱਕੇ ਤੌਰ ‘ਤੇ ਦੇਵੇਗਾ ਰਿਹਾਇਸ਼

ਇਮੀਗ੍ਰੇਸ਼ਨ ਮੰਤਰੀ ਨੇ ਐਲਾਨ ਕੀਤਾ ਕਿ ਕੈਨੇਡਾ 90,000 ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਪੱਕੇ ਤੌਰ ‘ਤੇ ਰਿਹਾਇਸ਼ ਦੇਵੇਗਾ ਜੋ ਮਹਾਂਮਾਰੀ ਦੌਰਾਨ ਮਰੀਜ਼ਾਂ ਦੇ ਇਲਾਜ ਵਿਚ ਸਹਾਇਤਾ ਕਰਦੇ ਸਨ। ਇਹ ਪ੍ਰੋਗਰਾਮ 6 ਮਈ ਤੋਂ ਪ੍ਰਭਾਵੀ ਹੋਵੇਗਾ ਜਿਸਦਾ ਟੀਚਾ ਹੈਲਥ ਕੇਅਰ ਵਿੱਚ ਘਟੋਂ-ਘੱਟ ਇੱਕ ਸਾਲ ਦੇ ਤਜ਼ਰਬੇ ਵਾਲੇ ਜਾਂ ਹੋਰ ਜ਼ਰੂਰੀ ਖੇਤਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਹੈ। ਜਨਵਰੀ 2017 ਤੋਂ ਬਾਅਦ ਪੋਸਟ ਸੈਕੰਡਰੀ ਕੋਰਸ ਮੁਕੰਮਲ ਕਰਨ ਵਾਲੇ ਵਿਦਿਆਰਥੀ ਵੀ ਇਸ ਯੋਜਨਾ ਦੇ ਘੇਰੇ ਵਿਚ ਆਉਣਗੇ। ਕੈਨੇਡਾ ਸਰਕਾਰ ਨੂੰ ਇਸ ਚੀਜ਼ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕਿਹੜੇ ਖੇਤਰ ਵਿਚ ਨੌਕਰੀ ਕਰ ਰਹੇ ਹਨ।

ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸਿਨੋ ਨੇ ਕਿਹਾ ਕਿ ਇਸ ਕਦਮ ਨਾਲ ਕੈਨੇਡਾ ਨੂੰ ਇਸ ਸਾਲ 400,000 ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕਰਨ ਦੇ ਆਪਣੇ ਟੀਚੇ ਨੂੰ ਹਾਸਲ ਕਰਨ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ। ਜਦੋਂ ਪਿਛਲੇ ਸਾਲ ਸਰਹੱਦ ਬੰਦ ਕੀਤੀ ਗਈ ਸੀ ਤਾਂ ਇਮੀਗ੍ਰੇਸ਼ਨ ਵਿੱਚ ਗਿਰਾਵਟ ਦੀ ਪੂਰਤੀ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ, “ਇਨ੍ਹਾਂ ਨਵੀਂਆਂ ਨੀਤੀਆਂ ਨਾਲ ਕੈਨੇਡਾ ਵਿੱਚ ਆਪਣਾ ਭਵਿੱਖ ਬਣਾਉਣ ਆਏ ਲੋਕਾਂ ਨੂੰ ਮਦਦ ਮਿਲੇਗੀ , ਜੋ ਸਾਡੇ ਆਰਥਿਕ ਸੁਧਾਰ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣਗੇ

Related News

ਕਰੀਮਾ ਬਲੋਚ ਹੱਤਿਆ ਮਾਮਲੇ ‘ਚ ਕੈਨੇਡੀਅਨ ਦੂਤਘਰ ਦੇ ਬਾਹਰ ਸ਼ਾਂਤੀਪੂਰਨ ਪ੍ਰਦਰਸ਼ਨ

Vivek Sharma

ਅਮਰੀਕਾ ‘ਚ ਹੋਈ ਗੋਲੀਬਾਰੀ, ਦੋ ਦੀ ਹੱਤਿਆ, ਜਵਾਬੀ ਕਾਰਵਾਈ ‘ਚ ਹਮਲਾਵਰ ਵੀ ਢੇਰ

Vivek Sharma

ਸਸਕੈਟੂਨ ਕੈਥੋਲਿਕ ਸਕੂਲ ਨੇ ਅਸਥਾਈ ਤੌਰ ਤੇ ਕੋਰੋਨਾ ਵਾਇਰਸ ਕੇਸ ਤੋਂ ਬਾਅਦ ਆਨਲਾਈਨ ਕਲਾਸਾਂ ਦੇਣ ਦਾ ਕੀਤਾ ਫੈਸਲਾ

Rajneet Kaur

Leave a Comment