channel punjabi
International News USA

ਰੂਸ ਖ਼ਿਲਾਫ਼ Biden ਦਾ ਐਕਸ਼ਨ : ਅਮਰੀਕਾ ਨੇ ਰੂਸ ਦੇ 10 ਡਿਪਲੋਮੈਟਾਂ ਨੂੰ ਕੱਢਿਆ, 30 ਤੋਂ ਜ਼ਿਆਦਾ ਲੋਕਾਂ ’ਤੇ ਲਾਈਆਂ ਪਾਬੰਦੀਆਂ

ਵਾਸ਼ਿੰਗਟਨ : ਅਮਰੀਕਾ ਨੇ ਪਿਛਲੇ ਸਾਲ ਨਵੰਬਰ ਮਹੀਨੇ ‘ਚ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਦਖ਼ਲਅੰਦਾਜ਼ੀ ਕਰਨ ਅਤੇ ਅਮਰੀਕੀ ਫੈਡਰਲ ਏਜੰਸੀਆਂ ਵਿਚ ਸੰਨ੍ਹ ਲਾਉਣ ਲਈ ਰੂਸ ਨੂੰ ਜ਼ਿੰਮੇਵਾਰ ਦੱਸਿਆ ਹੈ। ਅਮਰੀਕਾ ਨੇ ਇੱਕ ਵੱਡਾ ਕਦਮ ਚੁੱਕਦੇ ਹੋਏ ਰੂਸ ਦੇ 10 ਡਿਪਲੋਮੈਟਾਂ ਨੂੰ ਕੱਢਣ ਅਤੇ 30 ਤੋਂ ਜ਼ਿਆਦਾ ਲੋਕਾਂ ਤੇ ਪ੍ਰਮੁੱਖ ਵਿੱਤੀ ਸੰਸਥਾਨਾਂ ’ਤੇ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਪਾਬੰਦੀਆਂ ਨੂੰ ਸੱਤ ਸਾਲ ਪਹਿਲਾਂ ਯੂਕਰੇਨ ਤੋਂ ਅਲੱਗ ਹੋ ਕੇ ਬਣੇ ਕ੍ਰੀਮਿਆ ’ਤੇ ਰੂਸ ਦੇ ਕਬਜ਼ੇ ਅਤੇ ਅਫਗਾਨਿਸਤਾਨ ਵਿਚ ਅਮਰੀਕਾ ਅਤੇ ਗਠਜੋੜ ਫੋਰਸ ਦੇ ਸੈਨਿਕਾਂ ’ਤੇ ਹਮਲਿਆਂ ਦੇ ਲਈ ਕਥਿਤ ਤੌਰ ’ਤੇ ਇਨਾਮ ਐਲਾਨ ਕਰਨ ਦੇ ਖ਼ਿਲਾਫ਼ ਕੀਤੀ ਗਈ ਕਾਰਵਾਈ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ।

ਅਮਰੀਕੀ ਰਾਸ਼ਟਰਪਤੀ Joe Biden ਨੇ ਸੰਸਦ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਉਨ੍ਹਾਂ ਨੇ ਰੂਸ ਦੀ ਨੁਕਸਾਨਦੇਹ ਸਰਗਰਮੀਆਂ ਅਤੇ ਖ਼ਾਸ ਤੌਰ ’ਤੇ ਨਿਰਪੱਖ ਤੇ ਆਜ਼ਾਦ ਲੋਕਤਾਂਤਰਿਕ ਚੋਣਾਂ ਦੀ ਪ੍ਰਕਿਰਿਆ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਆਦਿ ’ਤੇ ਵਿਚਾਰ ਕੀਤਾ ਹੈ। ਉਧਰ ਰੂਸ ਨੇ ਅਮਰੀਕੀ ਚੋਣਾਂ ਵਿਚ ਦਖ਼ਲਅੰਦਾਜ਼ੀ ਜਾਂ ਇਨਾਮ ਐਲਾਨ ਕਰਨ ਜਿਹੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਉਸ ਦਾ ਇਹ ਵੀ ਕਹਿਣਾ ਹੈ ਕਿ ਸੋਲਰਵਿੰਡਸ ਕੰਪਿਊਟਰ ਹਮਲਿਆਂ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈ।

Biden ਪ੍ਰਸ਼ਾਸਨ ਨੇ ਵਿਦੇਸ਼ ਵਿਭਾਗ ਅਤੇ ਵਿੱਤ ਵਿਭਾਗ ਦੇ ਨਾਲ ਤਾਲਮੇਲ ਕਰਦੇ ਹੋਏ ਪਾਬੰਦੀਆਂ ਦਾ ਐਲਾਨ ਕੀਤਾ ਹੈ। ਆਦੇਸ਼ ਵਿਚ ਕਿਹਾ ਗਿਆ ਹੈ ਕਿ ਜੇਕਰ ਰੂਸ ਅਪਣੀ ਅਸਥਿਰਤਾ ਪੈਦਾ ਕਰਨ ਵਾਲੀ ਕੌਮਾਂਤਰੀ ਸਰਗਰਮੀਆਂ ਨੂੰ ਜਾਰੀ ਰਖਦਾ ਹੈ ਜਾਂ ਵਧਾਉਂਦਾ ਹੈ ਤਾਂ ਅਮਰੀਕਾ ਉਸ ’ਤੇ ਰਣਨੀਤਕ ਤੇ ਆਰਥਿਕ ਤੌਰ ’ਤੇ ਕਾਰਵਾਈ ਕਰੇਗਾ।

Related News

B.C. ‘ਚ ਕੋਰੋਨਾ ਦੇ 217 ਨਵੇਂ ਮਾਮਲੇ ਆਏ ਸਾਹਮਣੇ, ਮਾਸਕ ਨਿਯਮ ਸਖ਼ਤੀ ਨਾਲ ਲਾਗੂ ਕਰਨ ਦੀ ਤਿਆਰੀ

Vivek Sharma

ਨਿਆਗਰਾ ਫਾਲਜ਼ ‘ਤੇ ਛਾਇਆ ਤਿਰੰਗਾ ! ਭਾਰਤੀ ਆਜ਼ਾਦੀ ਦਿਹਾੜੇ ਦੀ ਕੈਨੇਡਾ ਵਿੱਚ ਧੂਮ

Vivek Sharma

ਅਮਰੀਕਾ ਵੀ ਚੱਲਿਆ ਭਾਰਤ ਵਾਲੀ ਰਾਹ : ਚੀਨੀ ਐਪਸ TikTok, WeChat ‘ਤੇ ਐਤਵਾਰ ਤੋਂ U.S. ਵਿੱਚ ਪਾਬੰਦੀ

Vivek Sharma

Leave a Comment