channel punjabi
International

ਅਮਰੀਕਾ ਦੇ ਇੰਡੀਆਨਾਪੋਲਿਸ ’ਚ ਫਾਇਰਿੰਗ, 9 ਲੋਕਾਂ ਦੀ ਮੌਤ,

ਵਾਸ਼ਿੰਗਟਨ: ਅਮਰੀਕਾ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ । ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ ਹੀ ਗੋਲੀ ਚੱਲਣ ਦੀਆਂ ਘਟਨਾਵਾਂ ਮੀਡੀਆ ਵਿੱਚ ਸੁਰਖੀਆਂ ਬਣ ਰਹੀਆਂ ਹਨ । ਅਮਰੀਕਾ ਦੇ ਇੰਡੀਆਨਾਪੋਲਿਸ ’ਚ ਫਾਇਰਿੰਗ ਹੋਣ ਦੀ ਖ਼ਬਰ ਹੈ, ਜਿਸ ’ਚ 9 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹਨ। ਇਹ ਜਾਣਕਾਰੀ ਇੰਡੀਆਨਾਪੋਲਿਸ ਮੈਟਰੋਪੋਲਿਟਨ ਪੁਲਿਸ ਡਿਪਾਰਟਮੈਂਟ (IMPD) ਦੇ ਬੁਲਾਰੇ ਜੇਨੀ ਕੁਕ (Genae Cook) ਨੇ ਦਿੱਤੀ। ਇਹ ਘਟਨਾ ਇੰਡੀਆਨਾਪੋਲਿਸ ’ਚ ਮਿਰਾਬੇਲ ਰੋਡ 8951 ਸਥਿਤ ਫੇਡ ਐਕਸ ਫੈਸਿਲਟੀ ’ਚ ਹੋਈ।
ਵੀਰਵਾਰ ਰਾਤ ਨੂੰ ਹੋਈ ਇਸ ਫਾਇਰਿੰਗ ਮਾਮਲੇ ਦੀ ਜਾਂਚ ਇੰਡੀਆਨਾਪੋਲਿਸ ਮੈਟਰੋਲਿਟਨ ਪੁਲਿਸ ਡਿਪਾਰਟਮੈਂਟ ਕਰ ਰਹੀ ਹੈ। ਡਿਪਾਰਟਮੈਂਟ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਦਾ ਸ਼ੂਟਰ ਨਾਲ ਸਾਹਮਣਾ ਹੋਇਆ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਹਮਲਾਵਰ ਨੇ ਖ਼ੁਦ ਦੀ ਵੀ ਜਾਨ ਲੈ ਲਈ।
ਥਾਣਾ ਮੁਖੀ ਵਿਲੀਅਮ ਮੈਕਮੈਨਸ ਨੇ ਕਿਹਾ ਕਿ ਢਾਈ ਵਜੇ ਦੇ ਕਰੀਬ ਇਹ ਖ਼ਬਰ ਮਿਲੀ ਕਿ ਹਵਾਈ ਅੱਡੇ ਵੱਲ ਜਾਣ ਵਾਲੇ ਰਸਤੇ ‘ਤੇ ਇੱਕ ਕਾਰ ਗਲਤ ਸਾਈਡ ਚੱਲ ਰਹੀ ਹੈ। ਪੁਲਿਸ ਕਰਮਚਾਰੀਆਂ ਨੇ ਹਮਲੇ ਦੀ ਆਸ ਕਰਦਿਆਂ ਤੁਰੰਤ ਹਵਾਈ ਅੱਡਾ ਬੰਦ ਕਰ ਦਿੱਤਾ। ਹਵਾਈ ਅੱਡੇ ਦੇ ਟਰਮੀਨਲ ਬੀ ‘ਤੇ ਵੀ ਇੱਕ ਪੁਲਿਸ ਅਧਿਕਾਰੀ ਨੇ ਸ਼ੱਕੀ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਇੱਕ ਹਮਲਾਵਰ ਨੇ ਕਾਰ ਤੋਂ ਫਾਇਰਿੰਗ ਕਰ ਦਿੱਤੀ। ਪੁਲਿਸ ਨੇ ਲੋਕਾਂ ਨੂੰ ਬਚਾਉਣ ਲਈ ਫਾਇਰਿੰਗ ਕੀਤੀ ਜਿਸ ਵਿਚ ਸ਼ੱਕੀ ਜ਼ਖਮੀ ਹੋ ਗਿਆ। ਉਸ ਨੂੰ ਕਾਹਲੀ ਵਿੱਚ ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

ਇਸ ਦੇ ਨਾਲ ਹੀ ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀ ਹਮਲਾਵਰ ਕੋਲ ਕਾਫ਼ੀ ਮਾਤਰਾ ਵਿੱਚ ਅਸਲਾ ਅਤੇ ਇੱਕ ਵੱਡੀ ਹੈਂਡਗਨ ਸੀ।।

Related News

ਵੱਡਾ ਖ਼ੁਲਾਸਾ : ਕੈਨੇਡਾ ‘ਚ ਵੱਸਦੇ ਆਪਣੇ ਨਾਗਰਿਕਾਂ ਨੂੰ ਧਮਕਾ ਰਿਹਾ ਹੈ ਚੀਨ ! ਚੀਨ ਨੇ ਚਲਾਇਆ ਹੋਇਆ ਹੈ ਖ਼ੁਫ਼ੀਆ ਅਪ੍ਰੇਸ਼ਨ

Vivek Sharma

ਖਾਲਸਾ ਏਡ ਦੇ ਮੁਖੀ ਰਵੀ ਇੰਦਰ ਸਿੰਘ ਦਾ ਪਹਿਲਾ ਆਪ੍ਰੇਸ਼ਨ ਰਿਹਾ ਸਫ਼ਲ, ਆਉਂਦੇ ਸਮੇਂ ‘ਚ ਬਦਲੀਆਂ ਜਾਣਗੀਆਂ ਕਿਡਨੀਆਂ

Vivek Sharma

ਚੀਨ ਨੇ ਕੈਨੇਡਾ ਤੋਂ ਆਉਣ ਵਾਲਿਆਂ ‘ਤੇ ਲਾਈ ਰੋਕ

Vivek Sharma

Leave a Comment