channel punjabi
International News

ਖਾਲਸਾ ਏਡ ਦੇ ਮੁਖੀ ਰਵੀ ਇੰਦਰ ਸਿੰਘ ਦਾ ਪਹਿਲਾ ਆਪ੍ਰੇਸ਼ਨ ਰਿਹਾ ਸਫ਼ਲ, ਆਉਂਦੇ ਸਮੇਂ ‘ਚ ਬਦਲੀਆਂ ਜਾਣਗੀਆਂ ਕਿਡਨੀਆਂ

ਲੰਦਨ : ਖ਼ਾਲਸਾ ਏਡ ਦੇ ਸੰਸਥਾਪਕ ਰਵੀ ਇੰਦਰ ਸਿੰਘ ਦੀਆਂ ਕਿਡਨੀਆਂ ਦਾ ਪਹਿਲਾ ਆਪਰੇਸ਼ਨ ਸ਼ਫਲ ਰਿਹਾ ਹੈ। ਇਸ ਬਾਰੇ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ, ਟਵਿੱਟਰ ਅਤੇ ਫੇਸਬੁੱਕ ਉੱਤੇ ਦਿੱਤੀ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ, “ਮੈਂ ਤੁਹਾਡੇ ਪਿਆਰ, ਅਸੀਸਾਂ ਲਈ ਧੰਨਵਾਦ ਕਰਦਾ ਹਾਂ। ਹਾਲੇ ਦਰਦ ਹੋ ਰਿਹਾ ਹੈ । ਗੁਰੂ ਸਾਹਿਬ ਦੀ ਕਿਰਪਾ ਨਾਲ ਪਹਿਲਾ ਆਪ੍ਰੇਸ਼ਨ ਠੀਕ ਠਾਕ ਹੋ ਗਿਆ ਹੈ । ਉਮੀਦ ਹੈ ਕਿ ਮੈਨੂੰ ਜਲਦੀ ਹੀ ਕਿਡਨੀ ਮਿਲ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਵੱਡਾ ਆਪ੍ਰੇਸ਼ਨ ਕਰਕੇ ਖ਼ਰਾਬ ਗੁਰਦੇ ਨੂੰ ਬਦਲਿਆ ਜਾਵੇਗਾ ।”

ਆਪਣੇ ਪਹਿਲੇ ਸਫ਼ਲ ਅਪ੍ਰੇਸ਼ਨ ਤੋਂ ਬਾਅਦ ਰਵੀ ਇੰਦਰ ਸਿੰਘ ਨੇ ਟਵੀਟ ਕਰਕੇ ਆਪਣੀ ਸਿਹਤ ਬਾਰੇ ਜਾਣਕਾਰੀ ਸਾਂਝੀ ਕੀਤੀ ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰਵੀ ਇੰਦਰ ਸਿੰਘ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੀਆਂ ਕਿਡਨੀਆਂ ਸਹੀ ਤਰ੍ਹਾਂ ਕੰਮ ਨਹੀਂ ਕਰ ਰਹੀਆਂ, ਜਿਸ ਕਾਰਨ ਆਪ੍ਰੇਸ਼ਨ ਕਰਨਾ ਜ਼ਰੂਰੀ ਹੈ। ਆਪ੍ਰੇਸ਼ਨ ਕਰਾਉਣ ਤੋਂ ਪਹਿਲਾਂ ਉਨ੍ਹਾਂ ਨੇ ਪਰਮਾਤਮਾ ਦੀ ਰਜ਼ਾ ‘ਚ ਰਹਿਣ ਦਾ ਸੁਨੇਹਾ ਦਿੰਦਿਆਂ ਜਲਦੀ ਸਿਹਤਯਾਬ ਹੋਣ ਲਈ ਆਪਣੇ ਪ੍ਰਸ਼ੰਸਕਾ ਨੂੰ ਦੁਆਵਾਂ ਮੰਗਣ ਦੀ ਅਪੀਲ ਵੀ ਕੀਤੀ ਸੀ।

ਟਵੀਟ ਕਰਦਿਆਂ ਰਵੀ ਇੰਦਰ ਸਿੰਘ ਨੇ ਲਿਖਿਆ ਸੀ, “ਮੈਂ ਸਿਹਤਯਾਬ ਹੋ ਕੇ ਛੇਤੀ ਤੁਹਾਡੇ ਰੂਬਰੂ ਹੋਵਾਂਗਾ।” ਕਿਡਨੀ ਦੀ ਸਮੱਸਿਆ ਤੋਂ ਪੀੜਤ ਰਵੀ ਸਿੰਘ ਨੇ ਇਹ ਜਾਣਕਾਰੀ ਦਿੱਤੀ ਕਿ ਪਹਿਲਾ ਆਪ੍ਰੇਸ਼ਨ ਬਿਲਕੁਲ ਠੀਕ-ਠਾਕ ਰਿਹਾ ਪਰ ਫਿਲਹਾਲ ਉਨ੍ਹਾਂ ਦੇ ਦਰਦ ਹੋ ਰਹੀ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਛੇਤੀ ਉਨ੍ਹਾਂ ਨੂੰ ਕਿਡਨੀ ਮਿਲ ਜਾਵੇਗੀ ਅਤੇ ਆਉਣ ਵਾਲੇ ਸਮੇਂ ‘ਚ ਵੱਡਾ ਆਪ੍ਰੇਸ਼ਨ ਕਰਕੇ ਖਰਾਬ ਕਿਡਨੀ ਨੂੰ ਬਦਲਿਆ ਜਾਵੇਗਾ।

ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਨਵਜੋਤ ਸਿੰਘ ਸਿੱਧੂ ਨੇ ਵੀ ਟਵੀਟ ਕਰਕੇ ਰਵੀ ਇੰਦਰ ਸਿੰਘ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਸਿੱਧੂ ਨੇ ਟਵੀਟ ਕਰਕੇ ਲਿਖਿਆ ਹੈ ਕਿ ਵਿਸ਼ਵ ਭਰ ਦੀਆਂ ਸੇਵਾ ਨਾਲ ਜੁੜੀਆਂ ਸੰਸਥਾਵਾਂ ਅਤੇ ਗੁਰੂ ਘਰ ਵਲੋਂ ਮਨੁੱਖਤਾ ਦੀ ਸੇਵਾ ਤੋਂ ਪ੍ਰੇਰਿਤ ਰਵੀ ਸਿੰਘ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।

ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਤੋਂ ਪਹਿਲਾਂ ਕਈ ਵੱਡੇ ਕਲਾਕਾਰਾਂ ਨੇ ਵੀ ਰਵੀ ਸਿੰਘ ਦੀ ਸਿਹਤ ਲਈ ਅਰਦਾਸ ਕੀਤੀ ਹੈ। ਦੁਨੀਆ ਭਰ ਵਿੱਚ ਰਵੀ ਇੰਦਰ ਸਿੰਘ ਦੇ ਛੇਤੀ ਤੋਂ ਛੇਤੀ ਸਿਹਤਯਾਬ ਹੋਣ ਲਈ ਦੁਆਵਾਂ, ਅਰਦਾਸਾਂ ਅਤੇ ਪ੍ਰਾਰਥਨਾਵਾਂ ਦਾ ਦੌਰ ਜਾਰੀ ਹੈ।

Related News

ਪ੍ਰੀਮੀਅਰ ਡੱਗ ਫੋਰਡ ਦੀ ਟੂਰ ਟੀਮ ਦੇ ਸਟਾਫ ਮੈਂਬਰ ਨੇ ਕੋਵਿਡ 19 ਲਈ ਕੀਤਾ ਸਕਾਰਾਤਮਕ ਟੈਸਟ

Rajneet Kaur

ਟੋਰਾਂਟੋ ਪੁਲਿਸ ਦੁਆਰਾ ਮਿਡਲੈਂਡ ਅਤੇ ਐਗਲਿੰਟਨ ਵਿਖੇ ਗੋਲੀਆਂ ਮਾਰਨ ਤੋਂ ਬਾਅਦ SIU ਵਲੋਂ ਜਾਂਚ ਸ਼ੁਰੂ

Rajneet Kaur

ਬੀ.ਸੀ. ਦੀ ਡਾਇਰੈਕਟਰ ਪੁਲਿਸ ਸਰਵਿਸਿਜ਼ ਅਤੇ ਸਹਾਇਕ ਡਿਪਟੀ ਮੰਤਰੀ ਬਰੈਂਡਾ ਬਟਰਵਰਥ-ਕਾਰ ਨੇ ਅਸਤੀਫਾ ਦੇਣ ਦਾ ਕੀਤਾ ਐਲਾਨ

Rajneet Kaur

Leave a Comment