channel punjabi
International News

ਪੰਜਾਬ ਸਰਕਾਰ ਨੇ ਅਦਾਕਾਰ ਸੋਨੂੰ ਸੂਦ ਨੂੰ ਬਣਾਇਆ ਕੋਵਿਡ ਟੀਕਾਕਰਨ ਮੁਹਿੰਮ ਦਾ ਬ੍ਰਾਂਡ ਅੰਬੈਸਡਰ , ਵੈਕਸੀਨ ਲਈ ਲੋਕਾਂ ਨੂੰ ਕਰਨਗੇ ਪ੍ਰੇਰਿਤ

ਚੰਡੀਗੜ੍ਹ: ‘ਪੰਜਾਬ ਦਾ ਪੁੱਤਰ ਸੋਨੂੰ ਸੂਦ’ ਪਿਛਲੇ ਇੱਕ ਸਾਲ ਤੋਂ ਲਗਾਤਾਰ ਮੀਡੀਆ ਦੀਆਂ ਸੁਰਖ਼ੀਆਂ ਵਿੱਚ ਰਹੇ ਹਨ। ਕੋਰੋਨਾ ਕਾਰਨ ਹੋਈ ਤਾਲਾਬੰਦੀ ਦੌਰਾਨ ਅਤੇ ਫਿਰ ਉਸ ਤੋਂ ਬਾਅਦ ਹੁਣ ਤੱਕ ਸੋਨੂੰ ਸੂਦ ਵੱਲੋਂ ਜ਼ਰੂਰਤਮੰਦਾਂ ਲਈ ਕੀਤੇ ਜਾ ਰਹੇ ਬੇਮਿਸਾਲ ਉਪਰਾਲਿਆਂ ਦੀ ਦੁਨੀਆ ਭਰ ਵਿੱਚ ਸ਼ਲਾਘਾ ਹੋ ਰਹੀ ਹੈ। ਤਾਲਾਬੰਦੀ ਦੌਰਾਨ ਪਰਵਾਸੀ ਮਜ਼ਦੂਰਾਂ ਲਈ ਮਦਦਗ਼ਾਰ ਬਣ ਕੇ ਬਹੁੜੇ ਫਿਲਮ ਅਦਾਕਾਰ ਸੋਨੂੰ ਸੂਦ ਹੁਣ ਅਧਿਕਾਰਤ ਤੌਰ ’ਤੇ ਪੰਜਾਬ ਵਿਚ ਕੋਰੋਨਾ ਵੈਕਸੀਨ ਨੂੰ ਲੈ ਕੇ ਬ੍ਰਾਂਡ ਅੰਬੈਸਡਰ ਬਣਾਏ ਗਏ ਹਨ।

ਐਤਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਦ ਨੂੰ ਬ੍ਰਾਂਡ ਅੰਬੈਸਡਰ ਲਾਉਣ ਦਾ ਐਲਾਨ ਕੀਤਾ ਹੈ। ਸੂਦ, ਮੁੱਖ ਮੰਤਰੀ ਨੂੰ ਮਿਲਣ ਉਨ੍ਹਾਂ ਦੀ ਰਿਹਾਇਸ਼ ’ਤੇ ਪੁੱਜੇ ਸਨ। ਇਸ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ,‘ਲੋਕਾਂ ਨੂੰ ਕੋਵਿਡ ਵੈਕਸੀਨ ਲੈਣ ਲਈ ਪ੍ਰੇਰਿਤ ਤੇ ਪ੍ਰਭਾਵਤ ਕਰਨ ਲਈ ਆਦਰਸ਼ ਦੇ ਤੌਰ ’ਤੇ ਸੋਨੂੰ ਸੂਦ ਤੋਂ ਇਲਾਵਾ ਹੋਰ ਕੋਈ ਸ਼ਖ਼ਸੀਅਤ ਨਹੀਂ ਹੋ ਸਕਦੀ ਹੈ। ਸੂਬੇ ਵਿਚ ਲੋਕਾਂ ਵਿਚ ਕੋਵਿਡ ਟੀਕਾ ਲਵਾਉਣ ਨੂੰ ਲੈ ਕੇ ਝਿਜਕ ਹੈ, ਸੋਨੂੰ ਦੀ ਤਾਲਾਬੰਦੀ ਦੌਰਾਨ ਲੋਕਾਂ ਦਰਮਿਆਨ ਪਹੁੰਚ ਤੇ ਪਰਵਾਸੀ ਕਿਰਤੀਆਂ ਦੀ ਮਦਦ ਦੇ ਸਦਕਾ ਵੱਖਰੀ ਪਛਾਣ ਹੈ। ਹੁਣ ਸੋਨੂੰ ਸੂਦ ਕੋਰੋਨਾ ਵੈਕਸੀਨ ਬਾਰੇ ਲੋਕਾਂ ਦੇ ਸ਼ੱਕ ਦੂਰ ਕਰਨਗੇ।’

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜਦੋਂ ਲੋਕ ਵੈਕਸੀਨ ਦੇ ਲਾਭ ਸਬੰਧੀ ਪੰਜਾਬ ਦੇ ਪੁੱਤਰ ਤੋਂ ਇਹ ਸੁਣਨਗੇ ਕਿ ਕੋਰੋਨਾ ਵੈਕਸੀਨ ਕਿੰਨੀ ਸੁਰੱਖਿਅਤ ਤੇ ਜ਼ਰੂਰੀ ਹੈ ਤਾਂ ਉਹ ਜ਼ਰੂਰ ਭਰੋਸਾ ਕਰਨਗੇ ਕਿਉਂਕਿ ਲੋਕ ਉਨ੍ਹਾਂ ’ਤੇ ਵਿਸ਼ਵਾਸ ਕਰਦੇ ਹਨ।

ਇਸ ਸਬੰਧ ਵਿਚ ਸੋਨੂੰ ਸੂਦ ਨੇ ਕਿਹਾ ਕਿ ਜ਼ਿੰਦਗੀ ਬਚਾਉਣ ਵਾਲੀ ਵੈਕਸੀਨ ਦੇ ਬ੍ਰਾਂਡ ਅੰਬੈਸਡਰ ਲੱਗਣ ’ਤੇ ਉਹ ਖ਼ੁਸ਼ੀ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਇਸ ਮੁਹਿੰਮ ਦਾ ਹਿੱਸਾ ਬਣ ਕੇ ਖ਼ੁਦ ਨੂੰ ਵੱਡਭਾਗਾ ਮਹਿਸੂਸ ਕਰ ਰਿਹਾ ਹਾਂ।

ਇਸ ਮੌਕੇ ਸੂਦ ਨੇ ਮੁੱਖ ਮੰਤਰੀ ਨੂੰ ਆਪਣੀ ਕਿਤਾਬ ‘ਆਈ ਐਮ ਨੋ ਮਸੀਹਾ’ ਵੀ ਦਿੱਤੀ। ਸੋਨੂੰ ਨੇ ਕਿਹਾ ਕਿ ਇਸ ਕਿਤਾਬ ਵਿਚ ਮੋਗੇ ਤੋਂ ਮੁੰਬਈ ਜਾਣ ਤੱਕ ਦੀਆਂ ਘਟਨਾਵਾਂ ਦਰਜ ਹਨ। ਯਾਦ ਰਹੇ ਸੂਦ ਨੇ ਲੰਘੇ ਦਿਨੀਂ ਖ਼ੁਦ ਵੀ ਕੋਵਿਡ ਵੈਕਸੀਨ ਲੁਆਈ ਸੀ।

Related News

ਕੈਨੇਡਾ ਨੇ ਸੋਮਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 975 ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

ਲਾਪਤਾ 68 ਸਾਲਾ ਥਾਮਸ ਟ੍ਰੈਂਬਲੇ ਦੀ ਭਾਲ ਦੁਖਦਾਈ ਢੰਗ ਨਾਲ ਖਤਮ :RCMP

Rajneet Kaur

ਕੈਨੇਡਾ ‘ਚ ਕੋਰੋਨਾ ਪ੍ਰਭਾਵਿਤਾਂ ਦਾ ਅੰਕੜਾ 5 ਲੱਖ ਤੋਂ ਹੋਇਆ ਪਾਰ, ਵੈਕਸੀਨ ਵੰਡ ਦਾ ਕੰਮ ਜਾਰੀ

Vivek Sharma

Leave a Comment