channel punjabi
International News North America

ਅਮਰੀਕਾ : ਬੰਦੂਕਧਾਰੀ ਦੁਆਰਾ ਇੱਕ ਡਿਲਿਵਰੀ ਕੰਪਨੀ ਵਿੱਚ ਕੀਤੀ ਗਈ ਗੋਲੀਬਾਰੀ,8 ਲੋਕਾਂ ਦੀ ਮੌਤ, ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਅਮਰੀਕੀ ਸ਼ਹਿਰ ਇੰਡੀਆਨਾਪੋਲਿਸ ਦੀ ਪੁਲਿਸ ਨੇ ਦੱਸਿਆ ਕਿ ਇੱਕ ਬੰਦੂਕਧਾਰੀ ਦੁਆਰਾ ਇੱਕ ਡਿਲਿਵਰੀ ਕੰਪਨੀ ਵਿੱਚ ਕੀਤੀ ਗਈ ਗੋਲੀਬਾਰੀ ਵਿੱਚ ਘੱਟੋ ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਬੰਦੂਕਧਾਰੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ।

ਪੁਲਿਸ ਦੇ ਬੁਲਾਰੇ ਜੇਨੇ ਕੁੱਕ ਨੇ ਇੱਕ ਕਾਨਫਰੰਸ ਵਿੱਚ ਦੱਸਿਆ ਕਿ ਕਈ ਹੋਰ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ । ਘੱਟ ਤੋਂ ਘੱਟ 4 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ, ਜਿਨ੍ਹਾਂ ਵਿਚੋਂ 1 ਗੰਭੀਰ ਰੂਪ ਨਾਲ ਜ਼ਖ਼ਮੀ ਹੈ। ਦੋ ਹੋਰ ਨੂੰ ਘਟਨਾ ਸਥਾਨ ‘ਤੇ ਹੀ ਮੁੱਢਲੀ ਡਾਕਟਰੀ ਸਹਾਇਅਤਾ ਦਿੱਤੀ ਗਈ। ਇਸ ਘਟਨਾ ਵਿਚ ਕੋਈ ਕਾਨੂੰਨ ਪ੍ਰਵਰਤਨ ਅਧਿਕਾਰੀ ਜ਼ਖ਼ਮੀ ਨਹੀਂ ਹੋਇਆ ਹੈ। ਕੁੱਕ ਨੇ ਦੱਸਿਆ ਕਿ ਘਟਨਾ ਵੀਰਵਾਰ ਦੀ ਰਾਤ ਦੀ ਹੈ। ਜਦੋਂ ਪੁਲਿਸ ਘਟਨਾ ਸਥਾਨ ‘ਤੇ ਪਹੁੰਚੀ ਤਾਂ ਉਥੇ ਗੋਲੀਬਾਰੀ ਚੱਲ ਰਹੀ ਸੀ। ਫੇਡੇਕਸ ਵੱਲੋਂ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕੀਤਾ ਗਿਆ, ਜਿਸ ਵਿਚ ਕਿਹਾ ਗਿਆ ਕਿ ਅਧਿਕਾਰੀਆਂ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ। ਇਸ ਵਿਚ ਕਿਹਾ ਗਿਆ, ‘ਇੰਡੀਆਪੋਲਿਸ ਹਵਾਈਅੱਡੇ ਦੇ ਨੇੜੇ ਸਾਡੇ ਫੇਡੇਕਸ ਕੇਂਦਰ ‘ਤੇ ਹੋਈ ਗੋਲੀਬਾਰੀ ਦੀ ਘਟਨਾ ਤੋਂ ਅਸੀਂ ਜਾਣੂ ਹਾਂ। ਸੁਰੱਖਿਆ ਸਾਡੀ ਸਿਖ਼ਰ ਤਰਜੀਹ ਹੈ ਅਤੇ ਪ੍ਰਭਾਵਿਤ ਲੋਕਾਂ ਦੇ ਪ੍ਰਤੀ ਸਾਡੀ ਹਮਦਰਦੀ ਹੈ।’ ਫੇਡੇਕਸ ਕੇਂਦਰ ਵਿਚ ਕੰਮ ਕਰਨ ਵਾਲੇ ਘਟਨਾ ਦੇ ਇਕ ਚਸ਼ਮਦੀਦ ਨੇ ਦੱਸਿਆ ਕਿ ਗੋਲੀਆਂ ਦੀ ਆਵਾਜ਼ ਆਈ ਅਤੇ ਉਸ ਦੇ ਬਾਅਦ ਉਸ ਨੇ ਇਕ ਬੰਦੂਕਧਾਰੀ ਨੂੰ ਉਥੇ ਦੇਖਿਆ।

Related News

IKEA ਸਟੋਰ’ ਦੇ ਇਕ ਕਰਮਚਾਰੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

Rajneet Kaur

ਓਂਟਾਰੀਓ ਨੇ ਪ੍ਰਾਥਮਿਕਤਾ ਕੋਵਿਡ 19 ਟੀਕੇ ਦੀ ਸੂਚੀ ਨੂੰ ਕੀਤਾ ਸਪਸ਼ਟ, ਮਲਟੀ ਪਾਰਟ ਰੋਲਆਉਟ ਯੋਜਨਾ ਦਾ ਕੀਤਾ ਖੁਲਾਸਾ

Rajneet Kaur

ਬਰੈਂਪਟਨ: ਘਰ ਵਿਚ ਅੱਗ ਲੱਗਣ ਦੀ ਇਕ ਲੰਬੀ ਜਾਂਚ ਤੋਂ ਬਾਅਦ ਇਕ ਔਰਤ ‘ਤੇ ਦੋ ਕਤਲੇਆਮ ਕਰਨ ਦੇ ਲੱਗੇ ਦੋਸ਼

Rajneet Kaur

Leave a Comment