channel punjabi
Canada International News North America

ਓਂਟਾਰੀਓ ਪੁਲਿਸ ਨੇ ਭਾਰਤੀ ਮੂਲ ਦੇ ਚਾਰ ਵਿਅਕਤੀਆਂ ਨੂੰ ਧੋਖਾਧੜੀ ਮਾਮਲੇ ‘ਚ ਕੀਤਾ ਗ੍ਰਿਫਤਾਰ

ਓਂਟਾਰੀਓ ਪ੍ਰੋਵਿਨਸ਼ਨਿਲ ਪੁਲਿਸ ਨੇ ਭਾਰਤੀ ਮੂਲ ਦੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਸਾਰਿਆਂ ਨੂੰ ਬੋਲਟਨ ਦੇ ਇੱਕ ਹੋਟਲ ਤੋਂ ਇੱਕ ਲੱਖ ਡਾਲਰ ਦੇ ਕਰੀਬ ਚੋਰੀ ਦੇ ਚੈਕ (Cheque) ਅਤੇ ਚੋਰੀ ਦੀਆਂ ਆਈ.ਡੀ. (ਸਨਾਖਤੀ ਕਾਰਡ) ਦੀ ਧੋਖਾਧੜੀ ਕਰਨ ਅਤੇ ਨਾਲ ਹੀ ਵਰਤੋਂ ਵਿਚ ਲਿਆਂਦੀ ਜਾ ਸਕਣ ਵਾਲੀ ਮਸ਼ੀਨਰੀ ਤੇ ਹੋਰ ਜਾਅਲੀ ਕਾਗਜ਼ਾਤਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ।ਇਨ੍ਹਾਂ ਚਾਰਾਂ ਦੀ ਪੇਸ਼ੀ ੳਰੰਜਵਿਲ ਕਚਿਹਰੀ ਵਿਖੇ 31 ਮਈ ਨੂੰ ਹੋਵੇਗੀ।

ਪੁਲਿਸ ਨੇ ਇਨ੍ਹਾਂ ਦੀ ਪਛਾਣ ਜਾਰੀ ਕੀਤੀ ਹੈ। ਬਰੈਂਪਟਨ ਦੇ ਪ੍ਰਦੀਪ ਸਿੰਘ (21), ਬਰੈਂਪਟਨ ਦੇ ਗੁਰਦੀਪ ਬੈਂਸ (45), ਮਿਸੀਸਾਗਾ ਦੇ ਗੁਰਪ੍ਰੀਤ ਸਿੰਘ (21) ਦੇ ਤੌਰ ‘ਤੇ ਹੋਈ ਹੈ। ਇਸ ਤੋ ਪਹਿਲਾਂ ਵੀ ਇਹ ਸਾਰੇ ਡਰੱਗ ਸਬੰਧਤ ਮਾਮਲਿਆ ਵਿੱਚ ਗ੍ਰਿਫ਼ਤਾਰ ਹੋ ਚੁੱਕੇ ਸਨ। ਦਸ ਦਈਏ ਬਰੈਂਪਟਨ ਦੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਡਾਕ ਡੱਬਿਆਂ ਦੀਆਂ ਭੰਨਤੋੜ ਅਤੇ ਚਿੱਠੀ-ਪੱਤਰ ਚੋਰੀ ਕਰਨ ਦੀਆਂ ਕਈ ਵਾਰਦਾਤਾਂ ਅਕਸਰ ਹੁੰਦੀਆ ਹੀ ਰਹਿੰਦੀਆਂ ਹਨ।

Related News

ਖ਼ਬਰ ਜ਼ਰਾ ਹਟ ਕੇ: VIRGIN ਹਾਈਪਰਲੂਪ ਨੇ ਰਚਿਆ ਇਤਿਹਾਸ, ਹਾਈਪਰਲੂਪ ‘ਚ ਹੋਈ ਪਹਿਲੀ ਮਨੁੱਖੀ ਸਵਾਰੀ

Vivek Sharma

ਫੈਡਰਲ ਸਰਕਾਰ ਨੇ ਚਾਈਲਡ ਕੇਅਰ ਸੈਕਟਰ ਲਈ 625 ਮਿਲੀਅਨ ਡਾਲਰ ਦੀ ਆਰਥਿਕ ਮਦਦ ਦਾ ਕੀਤਾ ਐਲਾਨ

Rajneet Kaur

ਓਂਟਾਰੀਓ ‘ਚ ਮੁੜ ਵਧੇ ਕੋਰੋਨਾ ਦੇ ਮਾਮਲੇ, ਲੋਕਾਂ ਦੀ ਵਧੀ ਚਿੰਤਾ

Vivek Sharma

Leave a Comment