channel punjabi
Canada Frontline International News North America

ਓਂਟਾਰੀਓ ‘ਚ ਮੁੜ ਵਧੇ ਕੋਰੋਨਾ ਦੇ ਮਾਮਲੇ, ਲੋਕਾਂ ਦੀ ਵਧੀ ਚਿੰਤਾ

ਮੁੜ ਵਧਣ ਲੱਗੇ ਕੋਰੋਨਾ ਦੇ ਮਾਮਲੇ

ਵੀਰਵਾਰ ਨੂੰ ਸਾਹਮਣੇ ਆਏ 170 ਕੋਰੋਨਾ ਪਾਜ਼ਿਟਿਵ

ਓਂਟਾਰੀਓ : ਕਦੇ ਘੱਟ ਕਦੇ ਵੱਧ ਕੋਰੋਨਾ ਦੇ ਮਾਮਲੇ ਹਰ ਰੋਜ਼ ਸਾਹਮਣੇ ਆ ਰਹੇ ਨੇ। ਕਰੀਬ ਦਸ ਦਿਨਾਂ ਤੋਂ ਬਾਅਦ ਓਂਟਾਰੀਓ ਵਿਚ ਅਚਾਨਕ 150 ਤੋਂ ਵੱਧ ਮਾਮਲੇ ਪਾਏ ਗਏ। 29 ਜੂਨ ਤੋਂ ਬਾਅਦ ਪਹਿਲੀ ਵਾਰ ਓਂਟਾਰੀਓ ਵਿੱਚ ਵੀਰਵਾਰ ਨੂੰ ਸਭ ਤੋਂ ਵੱਧ 170 ਹੋਰ ਨਵੇਂ ਮਾਮਲੇ ਦਰਜ ਕੀਤੇ ਹਨ, ਜੋ ਜੁਲਾਈ ‘ਚ ਇਸ ਤੋਂ ਘੱਟ ਹੀ ਦਰਜ ਹੋ ਰਹੇ ਸਨ। ਇਸ ਦੇ ਨਾਲ ਸੂਬੇ ‘ਚ 3 ਹੋਰ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। 29 ਜੂਨ ਨੂੰ ਸੂਬੇ ‘ਚ 257 ਨਵੇਂ ਮਾਮਲੇ ਦਰਜ ਹੋਏ ਸਨ, ਜਿਸ ‘ਚ 177 ਮਾਮਲੇ ਵਿੰਡਸਰ-ਐਸੇਕਸ ਨਾਲ ਜੁੜੇ ਸਨ, ਇਸ ਤੋਂ ਮਗਰੋਂ ਸੂਬੇ ‘ਚ ਲਗਾਤਾਰ 170 ਤੋਂ ਘੱਟ ਮਾਮਲੇ ਹੀ ਸਨ।

ਸਿਹਤ ਮੰਤਰੀ ਕ੍ਰਿਸਟੀਨ ਈਲੀਅਟ ਨੇ ਕਿਹਾ ਕਿ 170 ਨਵੇਂ ਮਾਮਲਿਆਂ ‘ਚੋਂ 86 ਵਿੰਡਸਰ-ਐਸੇਕਸ ਦੇ ਹਨ, ਜੋ ਕਿ ਪ੍ਰਵਾਸੀ ਖੇਤ ਮਜ਼ਦਰਾਂ ਨਾਲ ਸੰਬੰਧਤ ਹਨ।

ਵਿੰਡਸਰ-ਐਸੇਕਸ ਤੋਂ ਇਲਾਵਾ, ਟੋਰਾਂਟੋ ‘ਚ 27 ਨਵੇਂ ਮਾਮਲੇ ਦਰਜ ਕੀਤੇ ਗਏ, ਪੀਲ ਰੀਜਨ ‘ਚ 28 ਨਵੇਂ ਅਤੇ ਯੌਰਕ ਖੇਤਰ ‘ਚ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ, ਰਾਹਤ ਦੀ ਗੱਲ ਇਹ ਹੈ ਕਿ 20 ਪਬਲਿਕ ਹੈਲਥ ਯੂਨਿਟਾਂ ‘ਚ ਨਵੇਂ ਮਾਮਲੇ ਨਹੀਂ ਆਏ ਹਨ, ਜਦੋਂ ਕਿ 30 ‘ਚ ਪੰਜ ਜਾਂ ਇਸ ਤੋਂ ਘੱਟ ਮਾਮਲੇ ਦਰਜ ਹੋਏ ਹਨ। ਇਸ ਤੋਂ ਪਹਿਲਾਂ ਓਂਟਾਰੀਓ ‘ਚ ਬੁੱਧਵਾਰ ਨੂੰ 118, ਮੰਗਲਵਾਰ ਨੂੰ 112, ਸੋਮਵਾਰ ਨੂੰ 154, ਐਤਵਾਰ ਨੂੰ 138 ਅਤੇ ਸ਼ਨੀਵਾਰ ਨੂੰ 121 ਨਵੇਂ ਮਾਮਲੇ ਸਾਹਮਣੇ ਆਏ ਸਨ।

ਵੀਰਵਾਰ ਨੂੰ ਸੂਬੇ ਭਰ ਦੇ ਹਸਪਤਾਲਾਂ ‘ਚ ਬੁੱਧਵਾਰ ਜਿੰਨੇ ਹੀ 123 ਲੋਕ ਕੋਰੋਨਾ ਵਾਇਰਸ ਦਾ ਇਲਾਜ ਕਰਾਉਣ ਲਈ ਦਾਖ਼ਲ ਹੋਏ, ਜਿਨ੍ਹਾਂ ‘ਚੋਂ 36 ਆਈ. ਸੀ. ਯੂ. ‘ਚ ਹਨ, ਜਦੋਂ ਕਿ 23 ਵੈਂਟੀਲੇਟਰ ਦੇ ਸਹਾਰੇ ਹਨ। ਸੂਬੇ ‘ਚ ਮਹਾਮਾਰੀ ਸ਼ੁਰੂ ਹੋਣ ਤੋਂ ਹੁਣ ਤੱਕ 2,703 ਲੋਕਾਂ ਦੀ ਮੌਤ ਕੋਵਿਡ-19 ਕਾਰਨ ਹੋ ਚੁੱਕੀ ਹੈ, ਜਦੋਂ 36,348 ਸੰਕ੍ਰਮਿਤਾਂ ‘ਚੋਂ 31,977 ਲੋਕ ਠੀਕ ਹੋ ਚੁੱਕੇ ਹਨ। ਫਿਲਹਾਲ ਪ੍ਰਸ਼ਾਸਨ ਨੇ ਮੁੜ ਤੋਂ ਲੋਕਾਂ ਨੂੰ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਦੀ ਅਪੀਲ ਕੀਤੀ ਹੈ। ਸਮੇਂ-ਸਮੇਂ ਸਿਰ ਹੱਥ ਧੋਣਾ, ਮੂੰਹ ਢੱਕ ਕੇ ਰੱਖਣਾ, ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਅਤੇ ਬੇਹੱਦ ਜ਼ਰੂਰਤ ਹੋਣ ‘ਤੇ ਹੀ ਘਰੋਂ ਬਾਹਰ ਆਉਣ ਦੀਆਂ ਹਦਾਇਤਾਂ ਪਹਿਲਾਂ ਹੀ ਦਿੱਤੀਆਂ ਜਾ ਚੁੱਕੀਆਂ ਹਨ।

Related News

ਟੋਨੀ ਨਾਮਜ਼ਦ ਬ੍ਰੋਡਵੇਅ ਅਦਾਕਾਰ ਨਿਕ ਕੋਡੇਰੋ ਦਾ 41 ਸਾਲ ਦੀ ਉਮਰ ‘ਚ ਕੋਵਿਡ-19 ਨਾਲ ਹੋਇਆ ਦਿਹਾਂਤ

team punjabi

ਯਾਤਰਾ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਨਵੇਂ ਸਰਵੇ ਵਿੱਚ ਹੋਇਆ ਵੱਡਾ ਖ਼ੁਲਾਸਾ, ਵੈਕਸੀਨ ਸੰਬੰਧੀ ਖ਼ਾਸ ਅਪਡੇਟ

Rajneet Kaur

ਕਿੰਗਜ਼ ਮਿੱਲ ਪਾਰਕ ਵਿੱਚ ਜ਼ਖਮੀ ਹੋਣ ਤੋਂ ਬਾਅਦ 9-1-1 ‘ਤੇ ਕਾਲ ਕਰ ਪੁਲਿਸ ਨੂੰ ਬੁਲਾਇਆ,ਪੁਲਿਸ ਨੇ ਔਰਤ ਦੀ ਮੌਤ ਨੂੰ ਮੰਨਿਆ ਕਤਲ, ਜਾਂਚ ਸ਼ੁਰੂ

Rajneet Kaur

Leave a Comment