channel punjabi
Canada International News North America

ਫੈਡਰਲ ਸਰਕਾਰ ਨੇ ਚਾਈਲਡ ਕੇਅਰ ਸੈਕਟਰ ਲਈ 625 ਮਿਲੀਅਨ ਡਾਲਰ ਦੀ ਆਰਥਿਕ ਮਦਦ ਦਾ ਕੀਤਾ ਐਲਾਨ

ਓਟਾਵਾ:  ਚਾਈਲਡ ਕੇਅਰ ਸੈਕਟਰ ਲਈ ਫੈਡਰਲ ਸਰਕਾਰ ਵੱਲੋਂ 625 ਮਿਲੀਅਨ ਡਾਲਰ ਦੀ ਆਰਥਿਕ ਮਦਦ ਦਾ ਐਲਾਨ ਕੀਤਾ ਗਿਆ ਹੈ| ਮਹਾਂਮਾਰੀ ਤੋਂ ਬਾਅਦ ਹੌਲੀ-ਹੌਲੀ ਖਤਮ ਹੋ ਰਹੀਆ ਪਾਬੰਦੀਆਂ ਮਗਰੋਂ ਮਾਪਿਆਂ ਨੇ ਕੰਮ ਉੱਤੇ ਪਰਤਣਾ ਸ਼ੁਰੂ ਕਰ ਦਿੱਤਾ ਹੈ ਜਿਸ ਲਈ ਸਰਕਾਰ ਵੱਲੋਂ ਇਸ ਪਾਸੇ ਵੱਲ ਫੌਰੀ ਤੌਰ ਉੱਤੇ ਧਿਆਨ ਦਿੱਤੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ|

ਫੈਮਿਲੀਜ਼, ਚਿਲਡਰਨ ਐਂਡ ਸੋਸ਼ਲ ਡਿਵੈਲਪਮੈਂਟ ਮੰਤਰੀ ਅਹਿਮਦ ਹੁਸੈਨ ਨੇ ਆਖਿਆ ਕਿ ਇਸ ਨਿਵੇਸ਼ ਨਾਲ ਸਰਕਾਰ ਵੱਲੋਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਦੋਂ ਮਾਪੇ ਆਪਣੇ ਕੰਮਾਂ ਉੱਤੇ ਪਰਤਣ ਲੱਗਣਗੇ ਤਾਂ ਉਨ੍ਹਾਂ ਦੇ ਬੱਚਿਆਂ ਲਈ ਵੱਡੀ ਮਾਤਰਾ ਵਿੱਚ ਤੇ ਕਿਫਾਇਤੀ ਚਾਈਲਡ ਕੇਅਰ ਸਪੇਸਿਜ਼ ਉਪਲਬਧ ਹੋਣ| ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਇਹ ਫੈਡਰਲ ਸਰਕਾਰ ਵੱਲੋਂ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨਾਲ ਕੀਤੇ ਗਏ 19 ਬਿਲੀਅਨ ਡਾਲਰ ਦੇ ਸੇਫ ਰੀਸਟਾਰਟ ਅਗਰੀਮੈਂਟ ਦਾ ਹਿੱਸਾ ਹੈ|

ਪੇਰੈਂਟਸ ਅਤੇ ਚਾਈਲਡ ਕੇਅਰ ਕਾਰਕੁੰਨਾਂ ਵੱਲੋਂ ਸਰਕਾਰ ਦੇ ਹਰ ਪੱਧਰ ‘ਤੇ ਜੋਰ ਲਾਇਆ ਜਾ ਰਿਹਾ ਸੀ ਕਿ ਬੱਚਿਆਂ ਨੂੰ ਸਕੂਲਾਂ ਤੇ ਹੋਰ ਡੇਅਕੇਅਰ ਫੈਸਿਲਿਟੀਜ਼ ਤੱਕ ਸੁਰੱਖਿਅਤ ਢੰਗ ਨਾਲ ਪਹੁੰਚਾਉਣ ਲਈ ਸਰਕਾਰਾਂ ਜਲਦੀ ਹਰਕਤ ਵਿੱਚ ਆਉਣ|

ਬਾਰਜ਼, ਗੌਲਫ ਕੋਰਸਿਜ਼, ਜਿੰਮ ਤੇ ਹੋਰ ਮਨੋਰੰਜਨ ਵਾਲੀਆਂ ਥਾਂਵਾਂ ਪਹਿਲਾਂ ਖੁੱਲ੍ਹਣ ਕਾਰਨ ਕਈ ਲੋਕ ਇਹ ਜਵਾਬ ਚਾਹੁੰਦੇ ਸਨ ਕਿ ਆਖਿਰਕਾਰ ਸਿਆਸਤਦਾਨਾਂ ਦੀਆਂ ਤਰਜੀਹਾਂ ਕੀ ਹਨ| ਹੁਸੈਨ ਨੇ ਆਖਿਆ ਕਿ ਇਹ ਆਰਥਿਕ ਮਦਦ ਪਹਿਲਾਂ ਹੀ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੂੰ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਬਾਇਲੇਟਰਲ ਅਗਰੀਮੈਂਟਸ ਰਾਹੀਂ ਚਾਈਲਡ ਕੇਅਰ ਸਬੰਧੀ ਦਿੱਤੀ ਜਾ ਚੁੱਕੀ ਸਹਾਇਤਾ ਤੋਂ ਵੱਖਰੀ ਹੈ।

Related News

ਮੰਗਲਵਾਰ ਨੂੰ ਅਮਰੀਕਾ ਤੋਂ ਸੜਕੀ ਮਾਰਗ ਰਾਹੀਂ ਕੈਨੇਡਾ ਪੁੱਜਣਗੀਆਂ 1.5 ਮਿਲੀਅਨ ਵੈਕਸੀਨ ਖ਼ੁਰਾਕਾਂ : ਅਨੀਤਾ ਆਨੰਦ

Vivek Sharma

ਕੈਨੇਡਾ ਵਾਸੀਆਂ ਲਈ ਚੰਗੀ ਖਬਰ , ਆਖ਼ਰਕਾਰ ਘੱਟ ਹੋਈ ਕੋਰੋਨਾ ਦੀ ਰਫ਼ਤਾਰ !

Vivek Sharma

ਕੈਨੇਡਾ ਅਤੇ ਬ੍ਰਿਟੇਨ ਵਿਚਾਲੇ ਜਲਦ ਹੋਣ ਜਾ ਰਿਹਾ ਹੈ 33 ਅਰਬ‌ ਡਾਲਰ ਦਾ ਨਵਾਂ ਵਪਾਰਕ ਸਮਝੌਤਾ

Vivek Sharma

Leave a Comment