channel punjabi
Canada International News North America

ਕਿਊਬਿਕ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਵਾਧਾ, 171 ਨਵੇਂ ਕੇਸਾਂ ਦੀ ਪੁਸ਼ਟੀ, 3 ਲੋਕਾਂ ਦੀ ਮੌਤ

ਮਾਂਟਰੀਅਲ: ਕਿਊਬਿਕ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ । ਇਥੇ ਸ਼ਨੀਵਾਰ ਨੂੰ ਕੋਵਿਡ-19 ਦੇ 171 ਨਵੇਂ ਕੇਸ ਸਾਹਮਣੇ ਆਏ ਹਨ। ਹੁਣ ਕਿਊਬਿਕ ‘ਚ  ਕੋਰੋਨਾ ਵਾਇਰਸ ਦੇ ਕੁਲ 58,414 ਮਾਮਲੇ ਹੋ ਗਏ ਹਨ ਜਿੰਨ੍ਹਾਂ ਚੋਂ 5,666 ਕੋਰੋਨਾ ਪੀੜਿਤਾਂ ਦੀ ਮੌਤ ਹੋ ਚੁੱਕੀ ਹੈ।

ਕਿਊਬਿਕ ਵਿੱਚ 50,713 ਮਰੀਜ਼ਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ । ਕੋਰੋਨਾ ਵਾਇਰਸ ਦੇ ਵਧੇਰੇ ਮਾਮਲੇ ਹੋਣ ਦੇ ਬਾਵਜੂਦ ਵੀ ਕਿਊਬਿਕ ‘ਚ ਜੇਰੇ ਇਲਾਜ ਲਈ ਹਸਪਤਾਲ ‘ਚ ਬਹੁਤ ਘੱਟ ਲੋਕ ਭਰਤੀ ਹਨ । ਆਈ.ਸੀ.ਯੂ ‘ਚ 12 ਲੋਕ ਦਾਖਲ ਹਨ।

ਸੂਬੇ ਨੇ ਹਾਲ ਹੀ ਦੇ ਦਿਨ੍ਹਾਂ ‘ਚ ਆਪਣੀ ਜਾਂਚ ਸਮਰੱਥਾ ਨੂੰ ਵਧਾ ਦਿੱਤਾ ਹੈ। ਵੀਰਵਾਰ ਨੂੰ 16,000 ਤੋਂ ਵਧੇਰੇ ਟੈਸਟ ਕੀਤੇ ਗਏ ਹਨ।

ਕਿਊਬਿਕ ‘ਚ 15 ਫੀਸਦੀ ਲੋਕ 40 ਸਾਲ ਤੋਂ ਵਧੇਰੇ ਉਮਰ ਦੇ ਹਨ ਜੋ ਕੋਰੋਨਾ ਵਾਇਰਸ ਨਾਲ ਪੀੜਿਤ ਹਨ ਅਤੇ 50 ਸਾਲਾਂ ਉਮਰ ਵਰਗ ਦੇ 14.3 ਫੀਸਦੀ ਮਾਮਲੇ ਸਾਹਮਣੇ ਆਏ ਹਨ।

Related News

ਯੂ.ਐਸ ਸਰਕਾਰ ਨੇ ਕੋਵਿਡ-19 ਦੌਰਾਨ ਵਧੇ ਖੁਦਕੁਸ਼ੀ ਦੇ ਮਾਮਲੇ ਦੇਖ ਸ਼ੁਰੂ ਕੀਤੀ ਨਵੀਂ ਮੁਹਿੰਮ

team punjabi

BIG BREAKING : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲਈ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੁਰਾਕ

Vivek Sharma

ਬਰੈਂਪਟਨ : ਪੈਰਿਟੀ ਸੀਨੀਅਰਜ਼ ਕਲੱਬ ਵੱਲੋਂ ਭਾਰਤ ਦਾ 72’ਵਾਂ ਗਣਤੰਤਰ ਦਿਵਸ ਮਨਾਇਆ ਗਿਆ

Rajneet Kaur

Leave a Comment