channel punjabi
Canada International News North America

ਕੈਨੇਡੀਅਨ ਏਅਰਪੋਰਟਸ ‘ਤੇ ਲੈਂਡ ਕੀਤੇ 30 ਜਹਾਜ਼ਾਂ ਚੋਂ, ਹਰੇਕ ਜਹਾਜ਼ ‘ਚੋਂ ਮਿਲਿਆ ਇਕ ਯਾਤਰੀ ਕੋਰੋਨਾ ਪੋਜ਼ਟਿਵ

ਓਟਾਵਾ: ਪਿਛਲੇ ਦੋ ਹਫਤਿਆਂ ਵਿੱਚ ਕੈਨੇਡੀਅਨ ਏਅਰਪੋਰਟਸ ਉੱਤੇ ਲੈਂਡ ਕੀਤੇ 30 ਜਹਾਜ਼ਾਂ ਵਿੱਚੋਂ ਹਰੇਕ ਉੱਤੇ ਇੱਕ ਨਾ ਇੱਕ ਪੈਸੈਂਜਰ ਅਜਿਹਾ ਸੀ ਜਿਹੜਾ ਕੋਵਿਡ-19 ਪੋਜ਼ਟਿਵ  ਸੀ | ਪਰ ਇਨ੍ਹਾਂ ਜਹਾਜ਼ਾਂ ਦੇ ਯਾਤਰੀਆਂ ਨੂੰ ਸਿੱਧੇ ਤੌਰ ‘ਤੇ ਉਨ੍ਹਾਂ ਦੇ ਹੋਏ ਇਸ ਐਕਸਪੋਜ਼ਰ ਬਾਰੇ ਨਹੀਂ ਦੱਸਿਆ ਗਿਆ ਹੈ |

ਫੈਡਰਲ ਸਰਕਾਰ ਨੇ ਯੂਰਪ, ਭਾਰਤ, ਮੈਕਸਿਕੋ, ਮੱਧ ਪੂਰਬ ਤੇ ਅਮਰੀਕਾ ਦੇ ਕਈ ਸ਼ਹਿਰਾਂ ਤੋਂ ਆਈਆਂ9 ਘਰੇਲੂ ਉਡਾਨਾਂ ਤੇ 21 ਕੌਮਾਂਤਰੀ ਉਡਾਨਾਂ ਦੀ ਨਿਸ਼ਾਨਦੇਹੀ ਕੀਤੀ ਹੈ| ਇਨ੍ਹਾਂ ਵਿੱਚੋਂ 13 ਕੌਮਾਂਤਰੀ ਉਡਾਨਾਂ ਟੋਰਾਂਟੋ, 5 ਵੈਨਕੂਵਰ, 1 ਕੈਲਗਰੀ ਤੇ ਦੋ ਮਾਂਟਰੀਅਲ ਉਤਰੀਆਂ|

ਇਨ੍ਹਾਂ ਵਿੱਚ ਐਰੋ ਮੈਕਸਿਕੋ ਦਾ ਮੈਕਸਿਕੋ ਸਿਟੀ ਤੋਂ ਆਇਆ ਤੇ ਮਾਂਟਰੀਅਲ ਏਅਰਪੋਰਟ ਉੱਤੇ 18 ਜੁਲਾਈ ਨੂੰ ਲੈਂਡ ਕੀਤਾ ਜਹਾਜ਼ ਵੀ ਸ਼ਾਮਲ ਹੈ| ਫੈਡਰਲ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਭਾਵੇਂ ਇਹ ਗੱਲ ਮੰਨੀ ਗਈ ਕਿ ਇਨ੍ਹਾਂ ਜਹਾਜ਼ਾਂ ਰਾਹੀਂ ਆਏ ਯਾਤਰੀ ਕੋਵਿਡ-19 ਸੰਕ੍ਰਮਿਤ ਹੋ ਸਕਦੇ ਹਨ ਪਰ ਯਾਤਰੀਆਂ ਨੂੰ ਕੋਵਿਡ-19 ਟੈਸਟ ਕਰਵਾਉਣ ਲਈ ਨਹੀਂ ਆਖਿਆ ਗਿਆ।

Related News

ਕੋਵਿਡ ਮਰੀਜ਼ਾਂ ਲਈ ਅਸਰਦਾਰ ਦਵਾਈ ਮਿਲਣ ਦਾ ਦਾਅਵਾ

team punjabi

ਬੀ.ਸੀ : ਦੱਖਣੀ ਓਕਾਨਾਗਨ ‘ਚ ਕ੍ਰਿਸਟੀ ਪਹਾੜੀ ਜੰਗਲ ਦੀ ਅੱਗ ਬੁਝਾਉਣ ‘ਚ ਰੁੱਝੇ ਫਾਇਰ ਫਾਈਟਰ ਦੀ ਗੱਡੀ ਹੋਈ ਚੋਰੀ

Rajneet Kaur

ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਪਿੱਛੇ ਹਮੇਸ਼ਾ ਪਾਕਿਸਤਾਨ ਦਾ ਰਿਹਾ ਹੱਥ : ਕੈਨੇਡੀਅਨ ਥਿੰਕ ਟੈਂਕ

Vivek Sharma

Leave a Comment